FacebookTwitterg+Mail

ਏਕਤਾ ਦਾ ਵੱਡਾ ਬਿਆਨ, ਕੰਮ ਪਾਉਣ ਲਈ ਐਕਟਰ ਕਰਦੇ ਹਨ ਅਜਿਹੀਆਂ ਗੰਦੀਆਂ ਹਰਕਤਾਂ

ekta kapoor
17 February, 2018 05:09:55 PM

ਮੁੰਬਈ(ਬਿਊਰੋ)— ਹਾਲੀਵੁੱਡ ਪ੍ਰੋਡਿਊਸਰ ਹਾਰਵੀ ਵਿੰਸਟੀਨ 'ਤੇ ਜਿਸਨੀ ਸ਼ੋਸ਼ਣ ਦੇ ਦੋਸ਼ ਦਾ ਮਾਮਲਾ ਪਿਛਲੇ ਸਾਲ ਖਬਰਾਂ 'ਚ ਰਿਹਾ। ਹੁਣ ਬਾਲੀਵੁੱਡ 'ਚ ਵੀ ਕਈ ਹਾਰਵੀ ਵਿੰਸਟੀਨ ਮੌਜੂਦ ਹੋਣ ਦਾ ਸਵਾਲ ਸਾਰਿਆਂ ਦੀ ਜੁਬਾਨ 'ਤੇ ਹੈ। ਹਾਲ ਹੀ ਵਿਚ ਇਕ ਇਵੈਂਟ ਦੌਰਾਨ ਏਕਤਾ ਕਪੂਰ ਨੇ ਇਸ ਬਾਰੇ 'ਚ ਆਪਣੀ ਰਾਏ ਦਿੱਤੀ। ਏਕਤਾ ਕਪੂਰ ਨੇ ਕਿਹਾ ਕਿ ਸਿਰਫ ਪ੍ਰੋਡਿਊਸਰ ਜਾਂ ਪਾਵਰਫੁੱਲ ਲੋਕ ਹੀ ਜਿਨਸੀ ਸ਼ੋਸ਼ਣ ਨਹੀਂ ਕਰਦੇ, ਬਲਕਿ‍ ਐਕਟਰ ਖੁਦ ਵੀ ਕੰਮ ਪਾਉਣ ਲਈ ਆਪਣੀ ਸੈਕਸੂਅਲਿਟੀ ਦਾ ਇਸਤੇਮਾਲ ਕਰਦੇ ਹਨ। ਇਹ ਇਸ ਮਾਮਲੇ ਦਾ ਦੂਜਾ ਪੱਖ ਹੈ, ਜਿਸ ਦੀ ਕੋਈ ਗੱਲ ਨਹੀਂ ਕਰਦਾ।

Punjabi Bollywood Tadka
ਏਕਤਾ ਨੇ ਕਿਹਾ,'' ਮੈਨੂੰ ਲੱਗਦਾ ਹੈ ਕਿ ਬਾਲੀਵੁੱਡ 'ਚ ਹਾਰਵੀ ਵਿੰਸਟੀਨ ਮੌਜੂਦ ਹਨ ਪਰ ਇਸ ਕਹਾਣੀ ਦਾ ਇੱਕ ਦੂਜਾ ਪਹਿਲੂ ਵੀ ਹੈ, ਜਿਸ 'ਤੇ ਲੋਕ ਗੱਲ ਨਹੀਂ ਕਰਨਾ ਚਾਹੁੰਦੇ। ਹਾਂ, ਇਹ ਸੱਚ ਹੈ ਕਿ ਇੰਡਸਟਰੀ 'ਚ ਪ੍ਰੋਡਿਊਸਰਾਂ ਵਰਗੇ ਪਾਵਰਫੁਲ ਲੋਕ ਹਨ। ਜੋ ਆਪਣੇ ਪਾਵਰ ਦਾ ਗਲਤ ਫਾਇਦਾ ਚੁੱਕਦੇ ਹਨ ਪਰ ਦੂਜੇ ਪਾਸੇ ਐਕਟਰ ਵੀ ਹਨ, ਜੋ ਕੰਮ ਪਾਉਣ ਲਈ ਆਪਣੀ ਸੈਕਸੂਅਲਿਟੀ ਦਾ ਇਸਤੇਮਾਲ ਕਰਦੇ ਹਨ। ਮੈਨੂੰ ਲੱਗਦਾ ਹੈ ਕਿ ਅਜਿਹੇ ਲੋਕਾਂ ਨੂੰ ਪਾਵਰ ਦੇ ਇਕ ਖਾਕੇ ਵਿਚ ਰੱਖ ਕੇ ਨਹੀਂ ਦੇਖਣਾ ਚਾਹੀਦਾ ਹੈ। ਇਹ ਹਮੇਸ਼ਾ ਸੱਚ ਨਹੀਂ ਹੁੰਦਾ ਕਿ ਜਿਸ ਦੇ ਕੋਲ ਪਾਵਰ ਨਹੀਂ ਹੈ, ਉਹ ਪੀੜਤ ਹੀ ਹੋਵੇ। ਏਕਤਾ ਕਪੂਰ ਨੇ ਅੱਗੇ ਕਿਹਾ, ਇਕ ਪ੍ਰੋਡਿਊਸਰ ਹੋਣ ਦੇ ਨਾਤੇ ਜਦੋਂ ਮੈਂ ਆਪਣੇ ਮਰਦਾਂ ਨਾਲ ਗੱਲ ਕਰਦੀ ਹਾਂ ਤਾਂ ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਸਿੱਧੇ ਤੌਰ 'ਤੇ ਪ੍ਰਸਤਾਵ ਮਿਲਦੇ ਹੈ। ਕੀ ਅਜਿਹੇ ਲੋਕ ਵੀ ਗਲਤ ਨਹੀਂ ਹਨ।''

Punjabi Bollywood Tadka
ਟੀ. ਵੀ. ਕਵੀਨ ਏਕਤਾ ਨੇ ਇਕ ਉਦਾਹਰਣ ਦੇ ਕੇ ਸਮਝਾਇਆ, ਉਨ੍ਹਾਂ ਨੇ ਕਿਹਾ, ਇਕ ਅਦਾਕਾਰਾ ਇਕ ਪ੍ਰੋਡਿਊਸਰ ਕੋਲ ਰਾਤ ਦੇ 2 ਵਜੇ ਮਿਲਦੀ ਹੈ ਅਤੇ ਉਨ੍ਹਾਂ ਵਿਚਕਾਰ ਸੰਬੰਧ ਬਣਦੇ ਹਨ। ਪੰਜ ਦਿਨ ਬਾਅਦ ਇਸ ਬਿਨਾਹ 'ਤੇ ਉਹ ਪ੍ਰੋਡਿਊਸਰ ਕੋਲੋ ਕੰਮ ਮੰਗਦੀ ਹੈ ਅਤੇ ਪ੍ਰੋਡਿਊਸਰ ਮਨਾ ਕਰ ਦਿੰਦਾ ਹੈ, ਕਿਉਂਕਿ ਉਹ ਪਰਸਨਲ ਅਤੇ ਪ੍ਰੋਫੈਸ਼ਨਲ ਚੀਜ਼ਾਂ ਨੂੰ ਵੱਖ ਰੱਖਣਾ ਚਾਹੁੰਦਾ ਹੈ, ਤਾਂ ਅਜਿਹੇ ਮਾਮਲੇ 'ਚ ਪੀੜਤ ਕੌਣ ਹੋਵੇਗਾ? ਹਮੇਸ਼ਾ ਇਹੀ ਸੱਮਝਿਆ ਜਾਂਦਾ ਹੈ ਕਿ ਪਾਵਰਫੁੱਲ ਵਿਅਕਤੀ‍ ਚੀਜ਼ਾਂ ਦਾ ਗਲਤ ਫਾਇਦਾ ਉਠਾ ਰਿਹਾ ਹੈ।


Tags: Ekta KapoorNaagin 3 KhwaishYeh Kahan Aa Gaye Hum

Edited By

Manju

Manju is News Editor at Jagbani.