FacebookTwitterg+Mail

ਏਕਤਾ ਕਪੂਰ ਦਾ ਇਸ਼ਾਰਾ, 9 ਸਾਲ ਬਾਅਦ ਵਾਪਸੀ ਕਰੇਗਾ ਹਿੱਟ ਸ਼ੋਅ 'ਕਸੌਟੀ...'

ekta kapoor
18 February, 2018 12:10:20 PM

ਮੁੰਬਈ (ਬਿਊਰੋ)— ਏਕਤਾ ਕਪੂਰ ਦਾ ਮਸ਼ਹੂਰ ਸ਼ੋਅ 'ਕਸੌਟੀ ਜ਼ਿੰਦਗੀ ਕੀ' 'ਚ ਪ੍ਰੇਰਣਾ, ਅਨੁਰਾਗ ਬਾਸੂ, ਕੋਮੋਲਿਕਾ ਤੇ ਮਿਸਟਰ ਬਜਾਜ ਦਾ ਕਿਰਦਾਰ ਅੱਜ ਵੀ ਲੋਕਾਂ ਨੂੰ ਯਾਦ ਹੋਵੇਗਾ। ਇਸ ਸ਼ੋਅ ਨੇ ਛੋਟੇ ਪਰਦੇ 'ਤੇ ਖੂਬ ਸੁਰਖੀਆਂ ਬਟੌਰੀਆਂ ਸਨ। ਸੂਤਰਾਂ ਮੁਤਾਬਕ ਏਕਤਾ ਕਪੂਰ ਆਪਣਾ ਇਹ ਸੁਪਰਹਿੱਟ ਸ਼ੋਅ ਦੋਬਾਰਾ ਤੋਂ ਪੇਸ਼ ਕਰਨ ਜਾ ਰਹੀ ਹੈ। ਇਸਦਾ ਇਸ਼ਾਰਾ ਉਨ੍ਹਾਂ ਆਪਣੇ ਟਵਿਟਰ ਅਕਾਊਂਟ 'ਤੇ ਇਕ ਟਵੀਟ ਰਾਹੀਂ ਦਿੱਤਾ, 2001 'ਚ ਆਪਣੇ ਟੁੱਟੇ ਦਿਲ ਦੇ ਨਾਲ ਮੈਂ ਇਹ ਲਿਖਿਆ ਸੀ। ਹੁਣ 17 ਸਾਲ ਬਾਅਦ ਇਸਨੂੰ ਮੁੜ ਸ਼ੁਰੂ ਕਰ ਰਹੀ ਹਾਂ, 9 ਸਾਲ ਤੱਕ ਚਲੇ ਇਸ ਸਫਲ ਪਿਆਰ ਦੀ ਕਹਾਣੀ ਨੂੰ ਵਾਪਸ ਲਿਆ ਰਹੀ ਹਾਂ, ਹੁਣ ਮੁੜ ਆਪਣੇ ਟੁੱਟ ਦਿੱਲ ਨੂੰ ਇਕ ਆਰਟ 'ਚ ਬਦਲਾਅ ਰਹੀ ਹਾਂ। ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ- #NamesToBeAnnounced.

ਏਕਤਾ ਕਪੂਰ ਦੇ ਇਸ ਟਵੀਟ ਤੋਂ ਬਾਅਦ ਫੈਨਜ਼ ਵਲੋਂ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਉਹ ਕਿਹੜੇ ਸ਼ੋਅ ਦੀ ਗੱਲ ਕਰ ਰਹੀ ਹੈ? ਕਿਉਂਕਿ ਉਨ੍ਹਾਂ ਦੇ ਕਰੀਬ ਹਰ ਇਕ ਸ਼ੋਅ ਨੇ ਛੋਟੇ ਪਰਦੇ 'ਤੇ ਕਾਫੀ ਲੰਬੀ ਪਾਰੀ ਖੇਡੀ ਹੈ ਜਿਵੇਂ 'ਕਿਉਂਕਿ ਸਾਸ ਭੀ ਕਭੀ ਬਹੁ ਥੀ', 'ਕਹਾਣੀ ਘਰ ਘਰ ਦੀ' ਪਰ 'ਕਸੌਟੀ ਜ਼ਿੰਦਗੀ ਕੀ' 2001 'ਚ ਸ਼ੁਰੂ ਹੋਇਆ ਸੀ ਅਤੇ 2009 ਬੰਦ ਹੋਇਆ ਸੀ। ਇਸਨੂੰ ਦੇਖਦੇ ਹੋਏ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਏਕਤਾ ਕਪੂਰ, ਪ੍ਰੇਰਣਾ-ਅਨੁਰਾਗ ਦੇ ਮਸ਼ਹੂਰ ਸ਼ੋਅ ਦੀ ਗੱਲ ਕਰ ਰਹੀ ਹੈ।


Tags: Ekta Kapoor Kasautii Zindagii Kay Twitter Anurag Basu Prerna Tv Show

Edited By

Kapil Kumar

Kapil Kumar is News Editor at Jagbani.