FacebookTwitterg+Mail

ਬਾਲਕਨੀ 'ਚ ਲੌਕ ਹੋਈ ਸਲਮਾਨ ਖਾਨ ਦੀ ਚਹੇਤੀ ਅਦਾਕਾਰਾ, ਮੱਛਰਾਂ ਨੇ ਕੀਤਾ ਬੁਰਾ ਹਾਲ

elli avrram locked in balcony
24 April, 2018 05:23:08 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਚਹੇਤੀ ਅਦਾਕਾਰਾ ਐਲੀ ਅਵਰਾਮ ਲਈ ਬੀਤੀ ਰਾਤ (ਸੋਮਵਾਰ) ਕਾਫੀ ਦਰਦਨਾਕ ਰਹੀ। ਅਸਲ 'ਚ ਉਹ ਆਪਣੀ ਬਾਲਕਨੀ 'ਚ ਬੈਠੀ ਹੋਈ ਸੀ ਅਤੇ ਅਚਾਨਕ ਬਾਲਕਨੀ ਦਾ ਦਰਵਾਜਾ ਲੌਕ ਹੋ ਗਿਆ।

Punjabi Bollywood Tadka

ਕਾਫੀ ਕੋਸ਼ਿਸ਼ਾਂ ਤੋਂ ਬਾਅਦ ਦਰਵਾਜਾ ਨਹੀਂ ਖੁੱਲ੍ਹ ਸਕਿਆ। ਇਸ ਦੌਰਾਨ ਉਨ੍ਹਾਂ 'ਤੇ ਮੱਛਰਾਂ ਨੇ ਹਮਲਾ ਕਰ ਦਿੱਤਾ ਅਤੇ ਕੱਟ-ਕੱਟ ਕੇ ਉਨ੍ਹਾਂ ਦਾ ਬੁਰਾ ਹਾਲ ਕਰ ਦਿੱਤਾ। ਐਲੀ ਨੇ ਦੱਸਿਆ ਕਿ ਮਦਦ ਲਈ ਉਨ੍ਹਾਂ ਨੇ ਆਪਣੀ ਮੇਡ ਨੂੰ ਕਰੀਬ 10 ਵਾਰ ਕਾਲ ਕੀਤੇ।

Punjabi Bollywood Tadka

ਇੰਨੇ ਕਾਲ ਕਰਨ ਤੋਂ ਬਾਅਦ ਆਖਿਰਕਾਰ ਐਲੀ ਦੀ ਮੇਡ ਨੇ ਉਨ੍ਹਾਂ ਦਾ ਕਾਲ ਰਿਸੀਵ ਕੀਤਾ ਅਤੇ ਉਹ ਬਾਹਰ ਨਿਕਲ ਗਈ। ਬਾਲਕਨੀ ਦੀ ਲਾਈਟ ਵੀ ਬੰਦ ਸੀ, ਇਸ ਲਈ ਉਨ੍ਹਾਂ ਨੂੰ ਹਨੇਰੇ 'ਚ ਹੀ ਰਹਿਣਾ ਪਿਆ। ਮੇਡ ਨੂੰ ਇੰਨੇ ਸਾਰੇ ਕਾਲ ਕਰਨ ਤੋਂ ਬਾਅਦ ਉਨ੍ਹਾਂ ਦੀ ਫੋਨ ਦੀ ਬੈਟਰੀ ਵੀ ਲੋਅ ਹੋ ਗਈ ਸੀ।

Punjabi Bollywood Tadka

ਜ਼ਿਕਰਯੋਗ ਹੈ ਕਿ ਐਲੀ ਅਵਰਾਮ ਸਵੀਡਨ ਦੀ ਹੈ। ਉਹ ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ' 'ਚ ਦਿਖ ਚੁੱਕੀ ਹੈ। 2013 'ਚ ਉਹ ਇਸ ਦੀ ਮੁਕਾਬਲੇਬਾਜ਼ ਸੀ, ਜਦਕਿ 2014 ਅਤੇ 2015 'ਚ ਉਨ੍ਹਾਂ ਨੇ ਇੱਥੇ ਗੈਸਟ ਅਪੀਅਰੈਂਸ ਦਿੱਤਾ ਸੀ। ਐਲੀ ਨੇ 'ਮਿੱਕੀ ਵਾਇਰਸ' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ।

Punjabi Bollywood Tadka

ਇਸ ਤੋਂ ਬਾਅਦ ਉਹ 'ਕਿੱਸ ਕਿੱਸ ਕੋ ਪਿਆਰ ਕਰੂੰ', 'ਪੋਸਟਰ ਬੁਆਏਜ਼' ਅਤੇ 'ਨਾਮ ਸ਼ਬਾਨਾ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਜਲਦ ਹੀ ਐਲੀ ਤਾਮਿਲ ਅਤੇ ਕੰਨੜ ਫਿਲਮਾਂ 'ਚ ਵੀ ਨਜ਼ਰ ਆਵੇਗੀ।


Tags: Elli AvrRamLockedBalconySalman KhanMickey VirusKis Kisko Pyaar KaroonBigg Boss

Edited By

Chanda Verma

Chanda Verma is News Editor at Jagbani.