FacebookTwitterg+Mail

ਹਾਲੀਵੁੱਡ-ਇੰਡੀਆ ਕਨੈਕਸ਼ਨ: ਐਮਾ ਵਾਟਸਨ ਨੇ ਹੋਲੀ 'ਤੇ ਭੇਜਿਆ ਇਹ ਸਪੈਸ਼ਲ ਵੀਡੀਓ

10 March, 2017 04:11:15 PM
ਮੁੰਬਈ- ਇੰਡੀਆ 'ਚ ਫਿਲਮਾਂ ਨੂੰ ਪ੍ਰਮੋਟ ਕਰਨਾ ਫਾਇਦੇਮੰਦ ਹੁੰਦਾ ਹੈ ਅਤੇ ਇਹ ਗੱਲ ਸ਼ਾਇਦ ਹਾਲੀਵੁੱਡ ਵਾਲੇ ਚੰਗੀ ਤਰ੍ਹਾਂ ਜਾਣ ਗਏ ਹਨ। ਅਜਿਹਾ ਹੀ ਕੁਝ ਹੈਰੀ ਪਾਰਟਰ ਦੀ ਈਮਾਇਨੀ ਯਾਨਿ ਕਿ ਐਮਾ ਵਾਟਸਨ ਵੀ ਕਰ ਰਹੀ ਹੈ। ਹੋਲੀ ਦੇ ਰੰਗ 'ਚ ਰੰਗਣ ਨੂੰ ਤਿਆਰ ਇੰਡੀਆ ਨੂੰ ਐਮਾ ਨੇ ਦਿੱਤਾ ਹੈ ਇਕ ਸਪੈਸ਼ਲ ਮੈਸੇਜ। ਜੀ ਹਾਂ, ਜਲਦ ਹੀ ਫਿਲਮ 'ਬਿਊਟੀ ਐਂਡ ਦਿ ਬੀਸਟ' 'ਚ ਦਿਖਾਈ ਦੇਣ ਵਾਲੀ ਐਮਾ ਨੇ ਇੰਡੀਆ ਵਾਲਿਆਂ ਲਈ ਹੋਲੀ ਦਾ ਸਪੈਸ਼ਲ ਵੀਡੀਓ ਮੈਸੇਜ ਭੇਜਿਆ ਹੈ, ਜਿਸ 'ਚ ਉਹ ਪੂਰੇ ਇੰਡੀਆ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦੇ ਰਹੀ ਹੈ।
ਐਮਾ ਇਸ ਵੀਡੀਓ 'ਚ ਆਪਣੀ ਖੂਬਸੂਰਤ ਮੁਸਕਾਨ ਨਾਲ ਨਮਸਤੇ ਕਹਿ ਕੇ ਭਾਰਤ ਨੂੰ ਹੋਲੀ ਦੀ ਵਧਾਈ ਦੇ ਰਹੀ ਹੈ ਅਤੇ ਉਨ੍ਹਾਂ ਨੂੰ ਫਿਲਮ 'ਬਿਊਟੀ ਐਂਡ ਦਿ ਬੀਸਟ' ਦੇਖਣ ਦੀ ਵੀ ਬੇਨਤੀ ਕਰ ਰਹੀ ਹੈ। ਉਂਝ ਇਸ ਤੋਂ ਪਹਿਲੇ ਦੀਪਿਕਾ ਪਾਦੁਕੋਣ ਵੀ ਵਿਨ ਡੀਜ਼ਲ ਨਾਲ ਇੰਡੀਆ 'ਚ ਆਪਣੀ ਹਾਲੀਵੁੱਡ ਫਿਲਮ ਟ੍ਰਿਪਲ ਐਕਸ ਨੂੰ ਪ੍ਰਮੋਟ ਕਰ ਚੁੱਕੀ ਹੈ। ਹੁਣ ਐਮਾ ਦਾ ਇਹ ਪ੍ਰਮੋਸ਼ਨਲ ਵੀਡੀਓ ਇਹ ਸਾਬਿਤ ਕਰ ਰਿਹਾ ਹੈ ਕਿ ਇੰਡੀਆ 'ਚ ਵੀ ਫਿਲਮ ਨੂੰ ਪ੍ਰਮੋਟ ਕਰਨਾ ਫਾਇਦੇਮੰਦ ਹੁੰਦਾ ਹੈ ਜਾਂ ਨਹੀਂ। ਫਿਲਮ 'ਬਿਊਟੀ ਐਂਡ ਦਿ ਬੀਸਟ' 17 ਮਾਰਚ 2017 ਨੂੰ ਰਿਲੀਜ਼ ਹੋਣ ਵਾਲੀ ਹੈ।

Tags: Emma Watson Beauty and the Beast Hollywood holi India promotingਐਮਾ ਵਾਟਸਨਇੰਡੀਆ

About The Author

Anuradha Sharma

Anuradha Sharma is News Editor at Jagbani.