ਲਾਸ ਏਂਜਲਸ— 'ਹੈਰੀ ਪਾਟਰ' ਸੀਰੀਜ਼ ਨਾਲ ਦੁਨੀਆ ਭਰ 'ਚ ਪ੍ਰਸਿੱਧ ਹੋਈ ਅਭਿਨੇਤਰੀ ਐਮਾ ਵਾਟਸਨ ਦਾ ਅੱਜ ਜਨਮਦਿਨ ਹੈ। ਉਸ ਦਾ ਜਨਮ 15 ਅਪ੍ਰੈਲ 1990 ਨੂੰ ਪੈਰਿਸ ਵਿਖੇ ਹੋਇਆ ਸੀ। ਜਦੋਂ ਉਹ 6 ਸਾਲ ਦੀ ਸੀ, ਉਦੋਂ ਤੋਂ ਉਹ ਅਭਿਨੇਤਰੀ ਬਣਨਾ ਚਾਹੁੰਦੀ ਸੀ। ਬਚਪਨ 'ਚ ਹੀ ਉਸ ਨੇ ਡਾਂਸਿੰਗ, ਸਿੰਗਿੰਗ ਤੇ ਐਕਟਿੰਗ ਦੀ ਟਰੇਨਿੰਗ ਲੈਣੀ ਸ਼ੁਰੂ ਕੀਤੀ।
2001 'ਚ ਉਸ ਨੇ 'ਹੈਰੀ ਪਾਟਰ' ਸੀਰੀਜ਼ ਦੀ ਫਿਲਮ ਨਾਲ ਡੈਬਿਊ ਕੀਤਾ। ਉਸ ਨੂੰ ਅਦਾਕਾਰੀ ਲਈ ਕਈ ਐਵਾਰਡਸ ਵੀ ਮਿਲੇ। ਇਸ ਤੋਂ ਬਾਅਦ ਐਮਾ ਨੇ 'ਹੈਰੀ ਪਾਟਰ' ਸੀਰੀਜ਼ ਦੀਆਂ ਹੋਰਨਾਂ ਫਿਲਮਾਂ 'ਚ ਵੀ ਕੰਮ ਕੀਤਾ। ਇਸ ਤੋਂ ਇਲਾਵਾ ਉਸ ਨੇ ਕਈ ਹੋਰ ਹਾਲੀਵੁੱਡ ਫਿਲਮਾਂ 'ਚ ਵੀ ਅਦਾਕਾਰੀ ਕੀਤੀ। ਅੱਜ ਐਮਾ ਦੀ ਗਿਣਤੀ ਪ੍ਿਰਸੱਧ ਸਿਤਾਰਿਆਂ 'ਚ ਹੁੰਦੀ ਹੈ।