FacebookTwitterg+Mail

B'day Spcl: ਨਾ ਸਿਰਫ ਫਿਲਮਾਂ 'ਚ ਬੋਲਡ ਸੀਨ ਦਿੱਤੇ ਇਸ ਅਭਿਨੇਤਾ ਨੇ, ਸਗੋਂ ਅਦਾਕਾਰੀ ਨਾਲ ਸਾਰਿਆਂ ਨੂੰ ਆਪਣਾ ਕਾਇਲ ਵੀ ਬਣਾਇਆ

    1/12
24 March, 2017 02:24:01 PM
ਮੁੰਬਈ— ਬਾਲੀਵੁੱਡ ਸਟਾਰ ਇਮਰਾਨ ਹਾਸ਼ਮੀ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਿਹਾ ਹੈ। ਉਨ੍ਹਾਂ ਦਾ ਜਨਮ 24 ਮਾਰਚ 1979 ਨੂੰ ਉਤਰ ਪ੍ਰਦੇਸ਼ ਦੇ ਕੰਨੌਜ ਜਿਲ੍ਹੇ 'ਚ ਹੋਇਆ ਸੀ। ਜਿਨ੍ਹਾਂ ਨੂੰ ਬਾਲੀਵੁੱਡ 'ਚ 'ਸੀਰੀਅਲ ਕਿਸਰ' ਨਾਲ ਪਹਿਚਾਣ ਮਿਲੀ। ਇਮਰਾਨ ਨੇ ਬਾਲੀਵੁੱਡ 'ਚ ਵੱਖ-ਵੱਖ ਫਿਲਮਾਂ ਤੋਂ ਸ਼ੁਰੂਆਤ ਕੀਤੀ ਸੀ ਤੇ ਅੱਜ ਉਹ ਬਾਲੀਵੁੱਡ ਦੇ ਟਾਪ ਐਕਟਰਸ 'ਚ ਸ਼ੁਮਾਰ ਕੀਤੇ ਜਾਂਦੇ ਨੇ।ਇਮਰਾਨ ਨੇ ਸਿਡੇਨਹੈਮ ਕਾਲਜ 'ਚ ਗ੍ਰੈਜੁਅਟ ਦੀ ਡਿਗਰੀ ਹਾਸਲ ਕੀਤੀ ਹੈ। ਬਾਲੀਵੁੱਡ 'ਚ ਸੀਰੀਅਲ ਕਿਸਰ ਦੀ ਤਰ੍ਹਾਂ ਪਛਾਣ ਨਾਲ ਜਾਣੇ ਜਾਂਦੇ ਇਮਰਾਨ ਨੇ ਆਪਣੇ ਬਚਪਨ ਦੇ ਪਿਆਰ ਪਰਵੀਨ ਸ਼ਾਹਨੀ ਨਾਲ ਵਿਆਹ ਕੀਤਾ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਇਮਰਾਨ ਨੇ ਆਪਣੇ ਬੇਟੇ ਦੇ ਲਈ ਸ਼ਰਾਬ ਤੇ ਸਮੋਕਿੰਗ ਪੂਰੀ ਤਰ੍ਹਾਂ ਛੱਡ ਦਿੱਤੀ ਹੈ।ਇਮਰਾਨ ਨੇ ਸਾਲ 2003 'ਚ ਆਈ ਫਿਲਮ 'ਫੁਟਪਾਥ' ਤੋਂ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਇਹ ਫਿਲਮ ਬਾਕਸ ਆਫਿਸ 'ਤੇ ਫਲਾਪ ਰਹੀ ਸੀ ਅਤੇ ਮਿਊਜ਼ਿਕ ਦੀ ਕਾਫੀ ਤਾਰੀਫ ਹੋਈ ਸੀ। ਸਾਲ 2004 'ਚ ਉਨ੍ਹਾਂ ਦੀਆਂ ਦੋ ਫਿਲਮਾਂ ਨੇ ਦਸਤਕ ਦਿੱਤੀ, ਜਿਸ ' ਚ ਪਹਿਲੀ ਫਿਲਮ 'ਮਰਡਰ' ਨੇ ਉਨ੍ਹਾਂ ਨੂੰ ਸਫਲਤਾ 'ਤੇ ਪਹੁੰਚਾ ਦਿੱਤਾ ਜਦੋਂਕਿ ਦੂਜੀ ਫਿਲਮ 'ਤੁਮਸਾ ਨਹੀ ਦੇਖਾ' ਅਸਫਲ ਰਹੀ।
ਇਮਰਾਨ ਨੇ ਨਾ ਸਿਰਫ ਫਿਲਮਾਂ 'ਚ ਬੋਲਡ ਸੀਨ ਦੀ ਦਿੱਤੇ ਸਗੋਂ ਆਪਣੀ ਅਦਾਕਾਰੀ ਨਾਲ ਸਭ ਨੂੰ ਆਪਣਾ ਕਾਇਲ ਵੀ ਬਣਾ ਦਿੱਤਾ। ਇਮਰਾਨ ਦੀ ਫਿਲਮਾਂ ਦੇ ਗਾਣਿਆਂ ਨੂੰ ਲੋਕ ਭੁੱਲ ਨਹੀਂ ਸਕਦੇ। ਇਮਰਾਨ ਨੇ ਪਰਦੇ ;ਤੇ ਹਰ ਤਰ੍ਹਾਂ ਦਾ ਕਿਰਦਾਰ ਨਿਭਾਇਆ ਹੈ। ਉਨ੍ਹਾਂ ਦੇ ਕੈਰੀਅਰ ਦੀ ਚਮਕ ਮਿਊਜ਼ਿਕ ਤੋਂ ਇਲਾਵਾ ਉਹਨਾਂ ਦੇ ਕਿਸਿੰਗ ਸੀਨ ਤੋਂ ਵੀ ਹੈ। ਇਸ ਦਾ ਕਾਰਨ ਜਾਣ ਕੇ ਦੂਜੀ ਫਿਲਮਾਂ 'ਚ ਕਿਸਿੰਗ ਸੀਨ ਸ਼ਾਮਿਲ ਕੀਤੇ ਗਏ ਨੇ।ਦੱਸ ਦਈਏ ਕਿ ਇਮਰਾਨ ਆਪਣੀ ਜਿੰਦਗੀ ਦੇ ਇਸ ਖਾਸ ਦਿਨ ਨੂੰ ਗੋਆ ਮਨਾਉਣ ਵਾਲੇ ਨੇ । ਇਮਰਾਨ ਆਪਣੇ ਪਰਿਵਾਰ ਦੇ ਨਾਲ ਗੋਆ ਪਹੁੰਚ ਚੁੱਕੇ ਹਨ। ਇਮਰਾਨ ਗੋਆ 'ਚ ਆਪਣਾ ਜਨਮਦਿਨ ਆਪਣੇ ਪਰਿਵਾਰ ਤੇ ਆਪਣੇ ਕੁਝ ਦੋਸਤਾ ਦੇ ਨਾਲ ਮਨਾਉਣਗੇ। ਇਮਰਾਨ ਹਮੇਸ਼ਾ ਆਪਣੀ ਪਤਨੀ ਤੇ ਬੇਟੇ ਅਯਾਨ ਦੇ ਨਾਲ ਕੁਆਲਿਟੀ ਟਾਈਮ ਬਿਤਾਉਣ 'ਚ ਯਕੀਨ ਰੱਖਦੇ ਨੇ,ਆਪਣੇ ਜਨਮਦਿਨ 'ਤੇ ਉਨ੍ਹਾਂ ਨੇ ਖਾਸ ਤਿਆਰੀਆਂ ਕੀਤੀਆਂ ਨੇ।

Tags: Emraan HashmibirthdaySerial Kisserਇਮਰਾਨ ਹਾਸ਼ਮੀਜਨਮਦਿਨਸੀਰੀਅਲ ਕਿਸਰ