FacebookTwitterg+Mail

ਸੋਨਾਕਸ਼ੀ ਤੋਂ ਲੈ ਕੇ ਗੌਹਾਰ ਤੱਕ, ਇਨ੍ਹਾਂ ਟੀ.ਵੀ. ਸੁੰਦਰੀਆਂ ਦੇ ਬਿਊਟੀ ਮੁਕਾਬਲੇ 'ਚ ਕੁਝ ਇਸ ਤਰ੍ਹਾਂ ਸਨ ਅੰਦਾਜ਼

    1/9
12 January, 2017 03:23:34 PM
ਮੁੰਬਈ—ਟੀ.ਵੀ. ਦੇ ਮਸ਼ਹੂਰ ਸ਼ੋਅਜ਼ 'ਚੋਂ 'ਕੁਝ ਰੰਗ ਪਿਆਰ ਕੇ ਏਸੇ ਭੀ' ਕਾਫੀ ਪ੍ਰਸਿੱਧ ਰਿਹਾ। ਇਸ ਸ਼ੋਅ 'ਚ ਡਾ. ਸੋਨਾਕਸ਼ੀ ਬੌਸ ਦਾ ਕਿਰਦਾਰ ਨਿਭਾਉਣ ਵਾਲੀ ਏਰਿਕਾ ਫਰਨਾਡੀਜ਼ ਨੇ ਪ੍ਰਸੰਸ਼ਕਾਂ ਦੇ ਦਿਲਾਂ 'ਚ ਆਪਣੀ ਇਕ ਵੱਖਰੀ ਜਗ੍ਹਾ ਬਣਾ ਲਈ ਹੈ। ਸੋਨਾਕਸ਼ੀ ਦੇ ਕਿਰਦਾਰ 'ਚ ਏਰਿਕਾ ਪਹਿਲੀ ਵਾਰ ਮੁੱਖ ਭੂਮਿਕਾ 'ਚ ਨਜ਼ਰ ਆਈ ਸੀ। ਬਹੁਤ ਘੱਟ ਲੋਕ ਜਾਣਦੇ ਹਨ ਕਿ ਏਰਿਕਾ ਨੇ ਸਾਲ 2012 'ਚ ਮਿਸ ਇੰਡੀਆ ਪੇਜ਼ੈਂਟ 'ਚ ਹਿੱਸਾ ਲਿਆ ਸੀ ਅਤੇ ਟਾਪ 10 ਮੁਕਾਬਾਲੇਬਾਜ਼ਾਂ 'ਚ ਉਸਨੇ ਆਪਣੀ ਪੱਕੀ ਜਗ੍ਹਾ ਬਣਾਈ ਸੀ। ਦੱਸਿਆ ਜਾ ਰਿਹਾ ਹੈ ਕਿ ਏਰਿਕਾ ਨੇ ਬੀ.ਏ. 'ਚ ਦਾਖਲਾ ਲਿਆ ਪਰ ਮਾਡਲਿੰਗ 'ਚ ਕੈਰੀਅਰ ਬਣਾਉਣ ਲਈ ਉਨ੍ਹਾਂ ਨੇ ਪੜ੍ਹਾਈ ਛੱਡ ਦਿੱਤੀ ਸੀ।
ਏਰਿਕਾ ਨੇ 2013 'ਚ ਤਾਮਿਲ ਫਿਲਮ 'Ainthu Ainthu Ainthu' ਨਾਲ ਦੱਖਣੀ ਭਾਰਤੀ ਫਿਲਮ ਇੰਡਸਟਰੀ 'ਚ ਐਂਟਰੀ ਕੀਤੀ। ਇਸ ਤੋਂ ਬਾਅਦ ਉਹ ਕੰਨੜ੍ਹ, ਤਾਮਿਲ ਅਤੇ ਤੇਲਗੂ ਦੀਆਂ ਕੁਝ ਹੋਰ ਫਿਲਮਾਂ 'ਚ ਵੀ ਨਜ਼ਰ ਆਈ। ਬਤੌਰ ਮੁੱਖ ਅਦਾਕਾਰਾ ਵਜੋਂ ਉਸ ਨੇ ਬਾਲੀਵੁੱਡ 'ਚ ਵੀ ਇਕ ਫਿਲਮ ਕੀਤੀ। ਇਸ ਫਿਲਮ ਦਾ ਟਾਈਟਲ ਹੈ 'ਬਬਲੂ ਹੈਪੀ ਹੈ', ਜੋ 2014 'ਚ ਰਿਲੀਜ਼ ਹੋਈ ਸੀ। ਇਹ ਉਨ੍ਹਾਂ ਦਾ ਪਹਿਲੀ ਬਾਲੀਵੁੱਡ ਫਿਲਮ ਸੀ ਪਰ ਉਨ੍ਹਾਂ ਨੇ ਇਸ 'ਚ ਸਾਹਿਲ ਅਨੰਦ ਨਾਲ ਸੈਕਸ ਸੀਨ ਦਿੱਤੇ ਸਨ।
ਟੀ.ਵੀ 'ਤੇ ਕੰਮ ਕਰਨ ਵਾਲੀ ਨਵੀਆਂ ਕਈ ਅਦਾਕਾਰਾਂ ਬਿਊਟੀ ਮੁਕਾਬਲੇ 'ਚ ਹਿੱਸਾ ਲੈ ਚੁੱਕੀਆਂ ਸਨ। ਅੱਜ ਅੱਗੇ ਤੁਹਾਨੂੰ ਇਸ ਬਿਊਟੀ ਮੁਕਾਬਲੇ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ।

Tags: ਏਰਿਕਾ ਫਰਨਾਡੀਜ਼ਸੋਨਾਕਸ਼ੀ ਬੌਸਬਿਊਟੀ ਮੁਕਾਬਲੇErica FernandezSonakshi bossbeauty contest