FacebookTwitterg+Mail

8 ਫਲਾਪ ਫਿਲਮਾਂ ਤੋਂ ਬਾਅਦ ਬਿੱਕਨੀ ਪਹਿਨ ਹਿੱਟ ਹੋਈ ਸੀ ਈਸ਼ਾ ਦਿਓਲ, ਪ੍ਰੈਗਨੈਂਟ ਹੋਣ 'ਤੇ ਕੀਤਾ ਸੀ ਵਿਆਹ

esha deol
02 November, 2017 04:57:30 PM

ਮੁੰਬਈ (ਬਿਊਰੋ)— ਹਾਲ ਹੀ 'ਚ ਮਾਂ ਬਣੀ ਈਸ਼ਾ ਦਿਓਲ ਅੱਜ ਆਪਣੀ ਬੇਟੀ ਰਾਧਿਆ ਨਾਲ ਪਹਿਲਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਈਸ਼ਾ ਪੰਜ ਸਾਲ ਬਾਅਦ ਮਾਂ ਬਣੀ ਹੈ। 36 ਸਾਲ ਦੀ ਈਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2002 'ਚ 'ਕੋਈ ਮੇਰੇ ਦਿਲ ਸੇ ਪੁਛੇ' ਨਾਲ ਕੀਤੀ ਸੀ।

Punjabi Bollywood Tadka

2002 ਤੋਂ 2004 ਤੱਕ ਈਸ਼ਾ ਨੇ ਕਰੀਬ 8 ਫਿਲਮਾਂ 'ਚ ਕੰਮ ਕੀਤਾ ਪਰ ਸਭ ਫਲਾਪ ਰਹੀਆਂ। ਈਸ਼ਾ ਨੂੰ ਪਛਾਣ ਫਿਲਮ 'ਧੂਮ' ਨਾਲ ਮਿਲੀ ਸੀ। ਇਸ ਫਿਲਮ 'ਚ ਈਸ਼ਾ ਪਹਿਲੀ ਵਾਰ ਬਿਕਨੀ ਅੰਦਾਜ਼ 'ਚ ਨਜ਼ਰ ਆਈ ਸੀ। ਈਸ਼ਾ ਦੀ ਇਹ ਫਿਲਮ ਸੁਪਰਹਿੱਟ ਰਹੀ ਸੀ। ਈਸ਼ਾ ਕਰੀਬ 9 ਸਾਲ ਤੱਕ ਫਿਲਮ ਇੰਡਸਟਰੀ 'ਚ ਕਰ ਚੁੱਕੀ ਹੈ।

Punjabi Bollywood Tadka

ਸਾਲ 2012 'ਚ ਈਸ਼ਾ ਨੇ ਆਪਣੇ ਪ੍ਰੇਮੀ ਭਰਤ ਤਖਤਾਨੀ ਨਾਲ ਵਿਆਹ ਦੇ ਬੰਧਨ 'ਚ ਬੱਝੀ ਸੀ। ਭਰਤ ਅਤੇ ਈਸ਼ਾ ਬਚਪਨ ਤੋਂ ਹੀ ਦੋਸਤ ਹਨ। ਜਦੋਂ ਭਰਤ 13 ਸਾਲ ਦੇ ਸਨ ਤਾਂ ਉਦੋਂ ਤੋਂ ਹੀ ਉਹ ਈਸ਼ਾ ਨੂੰ ਕਾਫੀ ਪਸੰਦ ਕਰਦੇ ਹਨ। ਦੋਵਾਂ ਦੀ ਪੜ੍ਹਾਈ ਵੱਖ-ਵੱਖ ਸਕੂਲਾਂ 'ਚ ਹੋਈ ਹੈ। ਈਸ਼ਾ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ, ''ਇਕ ਵਾਰ ਭਰਤ ਨੇ ਉਨ੍ਹਾਂ ਦਾ ਹੱਥ ਫੜ ਲਿਆ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਤੁਹਾਡੀ ਹਿੰਮਤ ਕਿਵੇਂ ਹੋਈ ਮੇਰਾ ਹੱਥ ਛੂਹਣ ਦੀ''।

Punjabi Bollywood Tadka

ਇਸ ਤੋਂ ਬਾਅਦ ਭਰਤ ਨੇ ਈਸ਼ਾ ਤੋਂ ਦੂਰੀਆਂ ਬਣਾ ਲਈਆਂ ਸੀ ਪਰ ਉਹ ਹਮੇਸ਼ਾ ਅਹਾਨਾ ਦੇ ਦੋਸਤ ਬਣੇ ਰਹੇ ਤਾਂ ਜੋ ਉਹ ਈਸ਼ਾ ਦੇ ਕਰੀਬ ਰਹਿ ਸੱਕਣ। ਕਹਿੰਦੇ ਹਨ ਕਿ ਈਸ਼ਾ ਉਨ੍ਹਾਂ ਦਾ ਪਹਿਲਾਂ ਅਤੇ ਆਖਰੀ ਪਿਆਰ ਸੀ। ਇਸ ਤੋਂ ਕੁਝ ਸਮੇਂ ਬਾਅਦ ਹੀ ਭਰਤ ਨੇ ਈਸ਼ਾ ਨੂੰ ਪ੍ਰਪੋਜ ਕਰ ਦਿੱਤਾ ਸੀ।
Punjabi Bollywood Tadka

ਦੱਸਣਯੋਗ ਹੈ ਕਿ ਈਸ਼ਾ 5 ਸਾਲ ਬਾਅਦ ਮਾਂ ਬਣੀ ਹੈ। ਆਪਣੀ ਗੋਦ ਭਰਾਈ ਦੀ ਰਸਮ 'ਚ ਈਸ਼ਾ ਅਤੇ ਭਰਤ ਨੇ ਦੁਬਾਰਾ ਵਿਆਹ ਕੀਤਾ ਸੀ। ਇਕ ਇੰਟਰਵਿਊ ਦੌਰਾਨ ਈਸ਼ਾ ਨੇ ਦੱਸਿਆ ਸੀ ਕਿ ਮੈਂ ਫਿਰ ਤੋਂ ਵਿਆਹ ਕਰਨ ਜਾ ਰਹੀ ਹਾਂ, ਮੈਂ ਆਪਣੇ ਪਤੀ ਨਾਲ ਫਿਰ ਵਿਆਹ ਕਰਾਂਗੀ। ਸਿੰਧੀ ਪਰਿਵਾਰ 'ਚ ਇਕ ਰਸਮ ਹੁੰਦੀ ਹੈ ਜਿਸ 'ਚ ਮੈਂ ਆਪਣੇ ਪਿਤਾ ਦੀ ਗੋਦ 'ਚ ਬੈਠਾਂਗੀ ਅਤੇ ਫਿਰ ਪਤੀ ਦੀ ਗੋਦ 'ਚ।

Punjabi Bollywood TadkaPunjabi Bollywood TadkaPunjabi Bollywood Tadka


Tags: Esha Deol Birthday Bharat Takhtani Dhoom Pregnant Bollywood Actress