FacebookTwitterg+Mail

ਇਸ ਖਾਸ ਵਜ੍ਹਾ ਕਾਰਨ ਗਰਭਵਤੀ ਈਸ਼ਾ ਦਿਓਲ ਦੂਜੀ ਵਾਰ ਕਰਵਾਏਗੀ ਵਿਆਹ

esha deol decided to marry again
22 August, 2017 04:05:19 PM

ਮੁੰਬਈ— ਗਰਭਵਤੀ ਈਸ਼ਾ ਦਿਓਲ ਇਕ ਵਾਰ ਮੁੜ ਵਿਆਹ ਕਰਵਾਉਣ ਜਾ ਰਹੀ ਹੈ। ਬਾਲੀਵੁੱਡ ਅਭਿਨੇਤਰੀ ਨਾਲ ਜੁੜੀ ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਉਸ ਦੇ ਫੈਨਜ਼ ਕਾਫੀ ਹੈਰਾਨ ਹਨ। ਈਸ਼ਾ ਨੇ ਖੁਦ ਇਸ ਫੈਸਲੇ ਬਾਰੇ ਮੀਡੀਆ ਨੂੰ ਦਿੱਤੇ ਇਕ ਬਿਆਨ 'ਚ ਖੁਲਾਸਾ ਕੀਤਾ, ਜਿਸ 'ਚ ਉਸ ਨੇ ਅਜਿਹਾ ਕਰਨ ਦੀ ਵਜ੍ਹਾ ਵੀ ਦੱਸੀ।
Punjabi Bollywood Tadka
ਅਸਲ 'ਚ ਈਸ਼ਾ ਦਿਓਲ ਆਪਣੇ ਬੇਬੀ ਸ਼ਾਵਰ ਦੇ ਦਿਨ ਦੂਜੀ ਵਾਰ ਆਪਣੇ ਪਤੀ ਭਰਤ ਤਖਤਾਨੀ ਨਾਲ ਵਿਆਹ ਕਰਵਾਉਣ ਵਾਲੀ ਹੈ। ਅਜਿਹਾ ਉਹ ਇਸ ਲਈ ਕਰ ਰਹੀ ਹੈ ਤਾਂ ਕਿ ਇਸ ਖਾਸ ਦਿਨ ਹੋਰ ਵੀ ਯਾਦਗਾਰ ਬਣਾਇਆ ਜਾਵੇ। ਈਸ਼ਾ ਨੇ ਦੱਸਿਆ, 'ਇਸ ਵਾਰ ਵਿਆਹ ਦੇ ਮੌਕੇ 'ਤੇ ਇਕ ਸਿੰਧੀ ਪੁਜਾਰੀ ਵੀ ਮੌਜੂਦ ਹੋਵੇਗਾ ਤਾਂ ਕਿ ਮੇਰੀ ਸੱਸ ਤੇ ਸਹੁਰਾ ਸਮਝ ਜਾਣ ਕਿ ਰਸਮਾਂ ਦੌਰਾਨ ਕੀ ਕਿਹਾ ਜਾ ਰਿਹਾ ਹੈ।'
Punjabi Bollywood Tadka
ਉਨ੍ਹਾਂ ਨੇ ਅੱਗੇ ਕਿਹਾ, 'ਇਕ ਦੁਲਹਨ ਹੋਣ ਦੇ ਨਾਤੇ ਮੈਂ ਪਹਿਲਾਂ ਆਪਣੇ ਪਿਤਾ ਦੀ ਗੋਦ 'ਚ ਬੈਠਾਂਗੀ ਤੇ ਕਨਿਆਦਾਨ ਤੋਂ ਬਾਅਦ ਭਰਤ ਦੀ ਗੋਦ 'ਚ। ਮੇਰੀ ਜ਼ਿੰਦਗੀ ਦੇ ਦੋ ਸਭ ਤੋਂ ਅਹਿਮ ਇਨਸਾਨ ਇਨ੍ਹਾਂ ਰਸਮਾਂ 'ਚ ਹਿੱਸਾ ਲੈਣਗੇ, ਇਸ ਲਈ ਇਹ ਸਭ ਮੇਰੇ ਲਈ ਕਾਫੀ ਭਾਵੁਕ ਕਰਨ ਵਾਲਾ ਹੋਵੇਗਾ।'


Tags: Esha Deol Marriage Bharat Takhtani Baby Shower