FacebookTwitterg+Mail

ਨਿਊਡ ਤਸਵੀਰਾਂ ਕਾਰਨ ਟਰੋਲ ਕਰਨ ਵਾਲੇ ਮਰਦਾਂ ਦੀ ਮਰਦਾਨਗੀ 'ਤੇ ਈਸ਼ਾ ਨੇ ਖੜ੍ਹੇ ਕੀਤੇ ਸਵਾਲ, ਇੰਝ ਭੰਨਿਆ ਮੂੰਹ

esha gupta
19 August, 2017 03:13:57 PM

ਮੁੰਬਈ— ਸੋਸ਼ਲ ਮੀਡੀਆ 'ਤੇ ਆਪਣੀ ਬੋਲਡ ਤਸਵੀਰਾਂ ਪਾਉਣ ਕਰਕੇ ਆਲੋਚਨਾਵਾਂ ਦਾ ਸ਼ਿਕਾਰ ਬਣੀ ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਕਿਸੇ ਸੈਲੀਬ੍ਰਿਟੀ ਦੀ ਐਕਟੀਵਿਟੀਜ਼ ਦਾ ਰੀਵੀਊ ਕਿਉਂ ਕੀਤਾ ਜਾਂਦਾ ਹੈ। ਅਭਿਨੇਤਰੀ ਨੇ ਇੰਸਟਾਗਰਾਮ 'ਤੇ ਕੁਝ ਤਸਵੀਰਾਂ ਪਾਈਆਂ ਸਨ, ਜਿਸ ਲਈ ਉਨ੍ਹਾਂ ਨੂੰ ਨੈਗੇਟਿਵ ਕਮੈਂਟਜ਼ ਦਾ ਸਾਹਮਣਾ ਕਰਨਾ ਪਿਆ ਅਤੇ ਕੁਝ ਲੋਕਾਂ ਨੇ ਤਸਵੀਰਾਂ ਨੂੰ 'ਅਸ਼ਲੀਲ' ਤੱਕ ਕਹਿ ਦਿੱਤਾ। ਈਸ਼ਾ ਨੇ ਇਕ ਇੰਟਰਵਿਊ 'ਚ ਕਿਹਾ, ''ਕੁਝ ਲੋਕ ਹਨ, ਜੋ ਆਪਣੀ ਮਰਦਾਨਗੀ ਨੂੰ ਲੈ ਕੇ ਬੇਹੱਦ ਵਹਿਮ 'ਚ ਹਨ, ਉਨ੍ਹਾਂ ਨੂੰ ਕੋਈ ਚੁਣੌਤੀ ਨਹੀਂ ਮਿਲਦੀ। ਦੂਜੇ ਪਾਸੇ ਜੇਕਰ ਕੋਈ ਮਹਿਲਾ ਆਪਣੇ ਲਈ ਖੜ੍ਹੀ ਹੁੰਦੀ ਹੈ ਅਤੇ ਖੁੱਲ੍ਹ ਕੇ ਗੱਲਾਂ ਕਰਦੀ ਹੈ ਤਾਂ ਮਰਦ ਇਸ ਤਰ੍ਹਾਂ ਦੀ ਮਜ਼ਬੂਤ ਮਹਿਲਾਵਾਂ ਨੂੰ ਦੇਖ ਕੇ ਪਰੇਸ਼ਾਨ ਹੋ ਜਾਂਦੇ ਹਨ। ਅਜਿਹਾ ਵੈਸਟ 'ਚ ਵੀ ਹੁੰਦਾ ਹੈ।'' 
ਉਨ੍ਹਾਂ ਅੱਗੇ ਕਿਹਾ, ''ਮੈਨੂੰ ਜੋ ਗੱਲ ਪਰੇਸ਼ਾਨ ਕਰਦੀ ਹੈ, ਉਹ ਇਹ ਹੈ ਕਿ ਲੋਕ ਮੇਰੀਆਂ ਤਸਵੀਰਾਂ ਨੂੰ ਲੈ ਕੇ ਪਰੇਸ਼ਾਨ ਹੈ, ਦੁਨੀਆ 'ਚ ਕੀ ਹੋ ਰਿਹਾ ਹੈ। ਇਸ ਦੀ ਉਨ੍ਹਾਂ ਨੂੰ ਫਿਕਰ ਨਹੀਂ ਹੈ। ਦੁਨੀਆ 'ਚ ਬਹੁਤ ਕੁਝ ਹੋ ਰਿਹਾ ਹੈ ਅਤੇ ਲੋਕਾਂ ਨੂੰ ਬੋਲਣ ਦੀ ਜ਼ਰੂਰਤ ਹੈ।'' ਈਸ਼ਾ ਨੇ ਕਿਹਾ ਕਿ ਉਹ ਆਪਣੀਆਂ ਤਸਵੀਰਾਂ ਨੂੰ ਲੈ ਕੇ ਮਿਲੇ ਨੈਗੇਟਿਵ ਰੀਐਕਸ਼ਨ ਤੋਂ ਪਰੇਸ਼ਾਨ ਨਹੀਂ ਹੈ ਬਲਕਿ ਉਨ੍ਹਾਂ ਨੂੰ ਲੋਕਾਂ ਦੀ ਮਾਨਸਿਕਤਾ ਨੂੰ ਲੈ ਕੇ 'ਦੁੱਖ' ਹੋਇਆ। 
ਜ਼ਿਕਰਯੋਗ ਹੈ ਕਿ ਅਭਿਨੇਤਰੀ ਇਸ ਸਮੇਂ ਆਪਣੀ ਨਵੀਂ ਫਿਲਮ 'ਬਾਦਸ਼ਾਹੋ' ਦੀ ਰਿਲੀਜ਼ ਦੀ ਤਿਆਰੀ 'ਚ ਲੱਗੀ ਹੈ। ਫਿਲਮ 'ਚ ਉਨ੍ਹਾਂ ਨਾਲ ਅਜੇ ਦੇਵਗਨ, ਇਮਰਾਨ ਹਾਸ਼ਮੀ ਅਤੇ ਇਲਿਆਨਾ ਡਿਕਰੂਜ ਮੁੱਖ ਭੂਮਿਕਾਵਾਂ 'ਚ ਹਨ। ਮਿਲਨ ਲੁਥਰੀਆ ਵਲੋਂ ਨਿਰਦੇਸ਼ਕ ਫਿਲਮ ਇਕ ਸਤੰਬਰ ਨੂੰ ਰਿਲੀਜ਼ ਹੋਵੇਗੀ।


Tags: Ajay Devgn Emraan HashmiEsha guptaBollywood celebrity Baadshahoਈਸ਼ਾ ਗੁਪਤਾਬਾਦਸ਼ਾਹੋਈਸ਼ਾ ਗੁਪਤਾਅਜੇ ਦੇਵਗਨ ਇਮਰਾਨ ਹਾਸ਼ਮੀ