FacebookTwitterg+Mail

ਅਸਫਲਤਾ ਜੀਵਨ ਦਾ ਇਕ ਹਿੱਸਾ ਹੈ : ਯਾਮੀ

failure is a part of life  yami
19 August, 2016 02:47:37 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਯਾਮੀ ਗੋਤਮ ਨੇ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਸੁਪਰਹਿੱਟ ਫਿਲਮ 'ਵਿੱਕੀ ਡੋਨਰ' ਨਾਲ ਕੀਤੀ ਸੀ। ਉਨ੍ਹਾਂ ਨੇ ਫਿਲਮ ਨਗਰੀ 'ਚ 4 ਸਾਲ ਪੂਰੇ ਕਰ ਲਏ ਹਨ। ਇਸ ਲੰਮੇ ਸਮੇਂ 'ਚ ਉਨ੍ਹਾਂ ਨੇ ਅਸਫਲਤਾ ਦਾ ਵੀ ਸਵਾਦ ਚੱਖਿਆ ਹੈ ਪਰ ਉਹ ਨਿਰਾਸ਼ ਨਹੀਂ ਹੋਈ। ਉਨ੍ਹਾਂ ਦਾ ਕਹਿਣਾ ਹੈ ਕਿ ਅਸਫਲਤਾ ਜੀਵਨ ਦਾ ਹੀ ਇਕ ਹਿੱਸਾ ਹੈ। ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ, 'ਕੀ ਫਿਲਮ ਦੀ ਅਸਫਲਤਾ ਉਨ੍ਹਾਂ ਨੂੰ ਪ੍ਰਭਾਵਿਤ ਕਰਦੀ ਹੈ ਤਾਂ ਉਨ੍ਹਾਂ ਨੇ ਜਵਾਬ ਦਿੰਦੇ ਹੋਏ ਕਿਹਾ ਕਿ, 'ਹਰ ਖੇਤਰ 'ਚ ਤੁਹਾਨੂੰ ਅਸਫਲਤਾਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਅਸਫਲਤਾ ਜੀਵਨ ਦਾ ਹੀ ਇਕ ਹਿੱਸਾ ਹੈ, ਜਿਸ ਤੋਂ ਵਿਅਕਤੀ ਬਹੁਤ ਕੁਝ ਸਿੱਖਦਾ ਹੈ'। ਫਿਲਮ 'ਬਦਲਾਪੁਰ' ਦੀ ਇਸ ਅਭਿਨੇਤਰੀ ਦਾ ਕਹਿਣਾ ਹੈ, 'ਜੇਕਰ ਕੋਈ ਵਿਅਕਤੀ ਅਸਫਲ ਨਹੀਂ ਹੋਵੇਗਾ ਤਾਂ ਫਿਰ ਉਸ ਨੂੰ ਕਿਵੇਂ ਪਤਾ ਲੱਗੇਗਾ ਕਿ ਸਫਲਤਾ ਅਤੇ ਅਸਫਲਤਾ 'ਚ ਕੀ ਅੰਤਰ ਹੁੰਦਾ ਹੈ।' ਉਨ੍ਹਾਂ ਦਾ ਕਹਿਣਾ ਹੈ ਕਿ ਅਸਫਲਤਾ ਵਿਅਕਤੀ ਨੂੰ ਅੱਗੇ ਵਧਣ 'ਚ ਮਦਦ ਕਰਦੀ ਹੈ। ਯਾਮੀ ਜਲਦੀ ਹੀ ਫਿਲਮ 'ਕਾਬਿਲ' ਰਾਹੀਂ ਦਰਸ਼ਕਾਂ ਦੇ ਰੂ-ਬੂ-ਰੂ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਸੰਜੇ ਗੁਪਤਾ ਕਰ ਰਹੇ ਹਨ। ਇਸ ਫਿਲਮ 'ਚ ਰਿਤਿਕ ਰੋਸ਼ਨ ਨਾਲ ਯਾਮੀ ਨਜ਼ਰ ਆਉਣਗੇ। ਯਾਮੀ ਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਉਨ੍ਹਾਂ ਨੂੰ ਮਸ਼ਹੂਰ ਅਭਿਨੇਤਾ ਰਿਤਿਕ ਨਾਲ ਕੰਮ ਕਰਨ ਮੌਕਾ ਮਿਲਿਆ ਹੈ।


Tags: ਅਸਫਲਤਾਜੀਵਨਯਾਮੀfailurelifeyami