FacebookTwitterg+Mail

ਉਡੀਕਾਂ ਖਤਮ, ਇਸ ਦਿਨ ਸ਼ੁਰੂ ਹੋ ਸਕਦਾ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ'

family time with kapil sharma
08 March, 2018 06:18:50 PM

ਮੁੰਬਈ (ਬਿਊਰੋ)— ਅਭਿਨੇਤਾ ਤੇ ਕਾਮੇਡੀਅਨ ਕਪਿਲ ਸ਼ਰਮਾ ਦਾ ਸ਼ੋਅ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਫਿਲਹਾਲ ਸ਼ੋਅ ਦੇ 2 ਪ੍ਰੋਮੋ ਰਿਲੀਜ਼ ਹੋਏ ਹਨ ਜੋ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤੇ ਗਏ। ਕਪਿਲ ਦੇ ਸ਼ੋਅ ਦੇ ਨਵੇਂ ਪ੍ਰੋਮੋ ਦੇਖਣ ਤੋਂ ਬਾਅਦ ਫੈਨਜ਼ 'ਚ ਸ਼ੋਅ ਨੂੰ ਦੇਖਣ ਦੀ ਉਤਸੁਕਤਾ ਹੋਰ ਜ਼ਿਆਦਾ ਵੱਧ ਗਈ ਹੈ। ਅਜਿਹੇ 'ਚ ਕਪਿਲ ਦੇ ਫੈਨਜ਼ ਸ਼ੋਅ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਜੇਕਰ ਤੁਸੀਂ ਸੋਚ ਰਹੇ ਹੋ ਕਿ ਇਹ ਸ਼ੋਅ ਕਦੋਂ ਸ਼ੁਰੂ ਹੋਵੇਗਾ ਤਾਂ ਅਸੀਂ ਤੁਹਾਨੂੰ ਦੱਸ ਦੇਈਏ ਇਹ ਸ਼ੋਅ 25 ਮਾਰਚ ਨੂੰ ਸ਼ੁਰੂ ਹੋ ਸਕਦਾ ਹੈ। ਫਿਲਹਾਲ ਸ਼ੋਅ ਦੀ ਰਿਲੀਜ਼ ਡੇਟ ਦਾ ਅਧਿਕਾਰਕ ਐਲਾਨ ਨਹੀਂ ਹੋਇਆ, ਪਰ ਕਪਿਲ ਦੇ ਫੈਨਜ਼ ਵਲੋਂ ਇਹ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਇਹ ਸ਼ੋਅ ਕਦੋਂ ਸ਼ੁਰੂ ਹੋਵੇਗਾ। ਜਾਣਕਾਰੀ ਮੁਤਾਬਕ ਕਪਿਲ ਦਾ ਇਹ ਸ਼ੋਅ ਸ਼ਿਲਪਾ ਸ਼ੈੱਟੀ ਦੇ ਸ਼ੋਅ 'ਸੁਪਰ ਡਾਂਸਰ 2' ਨੂੰ ਰਿਪਲੇਸ ਕਰੇਗਾ। ਇਸ ਡਾਂਸਿੰਗ ਸ਼ੋਅ 'ਚ ਸ਼ਿਲਪਾ, ਅਨੁਰਾਗ ਬਾਸੂ ਅਤੇ ਗੀਤਾ ਕਪੂਰ ਨਾਲ ਜੱਜ ਦੀ ਭੂਮਿਕਾ 'ਚ ਨਜ਼ਰ ਆਉਂਦੇ ਹੈ। ਇਸ ਸ਼ੋਅ ਦਾ ਫਿਨਾਲੇ 24 ਮਾਰਚ ਨੂੰ ਹੋਵੇਗਾ।


ਦੱਸਣਯੋਗ ਹੈ ਕਿ 'ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ' ਸ਼ੋਅ ਕਪਿਲ ਦਾ ਤੀਜਾ ਕਾਮੇਡੀ ਸ਼ੋਅ ਹੈ। ਕਪਿਲ ਦਾ ਪਹਿਲਾ ਸ਼ੋਅ ਕਲਰਸ ਚੈਨਲ 'ਤੇ 'ਕਾਮੇਡੀ ਵਿਦ ਕਪਿਲ' ਦੇ ਨਾਂ 'ਤੇ ਸ਼ੁਰੂ ਹੋਇਆ ਸੀ। ਕਿਸੇ ਕਾਰਨ ਚੈਨਲ ਵਲੋਂ ਇਹ ਸ਼ੋਅ ਬੰਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਕਪਿਲ ਦਾ ਦੂਜਾ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਸੋਨੀ ਟੀ. ਵੀ. ਸ਼ੁਰੂ ਹੋਇਆ ਪਰ ਕਪਿਲ ਦੀ ਖਰਾਬ ਸਿਹਤ ਦੇ ਚਲਦਿਆਂ ਇਸ ਸ਼ੋਅ ਨੂੰ ਵੀ ਬੰਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਹੁਣ ਕਪਿਲ ਦੇ ਤੀਜੇ ਸ਼ੋਅ ਬਾਰੇ ਇਹ ਉਮੀਦ ਕਰਦੇ ਹਾਂ ਕਿ ਫੈਨਜ਼ ਵਲੋਂ ਇਸ ਸ਼ੋਅ ਨੂੰ ਪਹਿਲੇ ਸ਼ੋਅਜ਼ ਦੀ ਤਰ੍ਹਾਂ ਹੀ ਪਿਆਰ ਮਿਲੇਗਾ।


Tags: Kapil Sharma Family Time With Kapil Sharma Release Date Promo Comedian

Edited By

Kapil Kumar

Kapil Kumar is News Editor at Jagbani.