FacebookTwitterg+Mail

'ਮੇਡ ਇਨ ਇੰਡੀਆ' ਦੀ ਅਲੀਸ਼ਾ ਤੋਂ ਲੈ ਕੇ 'ਬਾਬਾ ਸਹਿਗਲ' ਤੱਕ ਇਹ ਪੌਪ ਸਟਾਰਜ਼ ਲਾਈਮਲਾਈਟ ਤੋਂ ਹਨ ਦੂਰ

    1/8
09 May, 2017 05:56:38 PM
ਮੁੰਬਈ— ਦੱਸਣਾ ਚਾਹੁੰਦੇ ਹਾਂ ਕਿ 90 ਦਹਾਕੇ ਦੇ ਅਜਿਹੇ ਕਈ ਮਸ਼ਹੂਰ ਪੌਪ ਗਾਇਕ ਹਨ, ਜਿਨ੍ਹਾਂ ਨੇ ਮਿਊਜ਼ਿਕ ਦੁਨੀਆ ਨੂੰ ਨਵੀਂ ਪਛਾਣ ਦਿੱਤੀ। ਇਨ੍ਹਾਂ ਪੌਪ ਗਾਇਕਾਂਵਾਂ 'ਚੋਂ ਅਲੀਸ਼ਾ ਚਿਨਾਏ, ਬਾਬਾ ਸਹਿਗਲ, ਸ਼ਵੇਤਾ ਸ਼ੈਟੀ, ਫਾਲਗੁਨੀ ਪਾਠਕ ਵਰਗੇ ਕਈ ਮਸ਼ਹੂਰ ਗਾਇਕਾਂ ਨੇ ਦਰਸ਼ਕਾਂ ਨੂੰ ਬਿਹਤਰੀਨ ਹਿੱਟ ਗਾਣੇ ਦਿੱਤੇ, ਪਰ ਅੱਜ ਕੱਲ੍ਹ ਉਹ ਹੀ ਗਾਇਕ ਅਤੇ ਉਨ੍ਹਾਂ ਦੀ ਅਵਾਜ਼ ਦੋਵੇਂ ਹੀ ਲਾਈਮਲਾਈਟ ਤੋਂ ਦੂਰ ਹੈ। ਲੰਬੇ ਸਮੇਂ ਤੋਂ ਇਨ੍ਹਾਂ ਸਿਤਾਰਿਆਂ ਦਾ ਕੋਈ ਵੀ ਗੀਤ ਹੁਣ ਤੱਕ ਸੁਣਨ ਨੂੰ ਨਹੀਂ ਮਿਲਿਆ।
ਅਲੀਸ਼ਾ ਚਿਨਾਏ
► ਮਸ਼ਹੂਰ ਪੌਪ ਗਾਇਕਾ ਅਲੀਸ਼ਾ ਚਿਨਾਏ (52 ਸਾਲ) ਦਾ ਗਾਣਾ 'ਮੇਡ ਇਨ ਇੰਡੀਆ' (1995) ਬੇਹੱਦ ਪਸੰਦ ਕੀਤਾ ਗਿਆ ਸੀ। ਅਲੀਸ਼ਾ ਨੇ ਬਹੁਤ ਸਾਰੇ ਮਿਊਜ਼ਿਕ ਐਲਬਮ ਗਾਏ ਸਨ। ਉਨ੍ਹਾਂ ਦੇ 'ਸ਼ਟ ਅੱਪ ਐਂਡ ਕਿੱਸ ਮੀ' (2007), 'ਅਲੀਸ਼ਾ ਮੈਡੋਨਾ', ਆਹ ਅਲੀਸ਼ਾ ਸਮੇਤ ਕਈ ਮਸ਼ਹੂਰ ਐਲਬਮ ਆਏ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਫਿਲਮਾਂ 'ਚ ਗਾਣੇ ਵੀ ਗਾਏ ਸਨ। ਅਲੀਸ਼ਾ ਨੇ 'ਜੂਬੀ-ਜੂਬੀ' (ਡਾਂਸ ਡਾਂਸ) ਨਾਲ 'ਕਰਤੇ ਹੈ ਹਮ ਪਿਆਰ ਮਿਸਟਰ ਇੰਡੀਆ ਸੇ', 'ਰਾਤ ਭਰ ਜਾਮ ਸੇ ਜਾਮ ਟਕਰਾਇਆ..' ਰੁੱਕ-ਰੁੱਕ ਅਰੇ ਬਾਬਾ ਰੁੱਕ', 'ਕਜਰਾਰੇ-ਕਜਰਾਰੇ ਤੇਰੇ ਕਾਲੇ ..', 'ਆਜ ਕੀ ਰਾਤ' ਸਮੇਤ ਕਈ ਹਿੱਟ ਫਿਲਮਾਂ 'ਚ ਗੀਤ ਗਾਏ। ਉਨ੍ਹਾਂ ਨੇ ਆਖਿਰੀ ਵਾਰ ਆਈ ਫਿਲਮ 'ਕ੍ਰਿਸ਼-3' 'ਚ ਗੀਤ ਗਾਇਆ ਸੀ। ਕਈ ਹਿੱਟ ਗੀਤ ਦੇਣ ਵਾਲੀ ਅਲੀਸ਼ਾ ਅੱਜ ਲਾਈਮਲਾਈਟ 'ਤੋਂ ਦੂਰ ਹੈ।
ਫਾਲਗੁਨੀ ਪਾਠਕ
► ਗਾਇਕਾ ਫਾਲਗੁਨੀ ਪਾਠਕ (53 ਸਾਲ) ਦਾ ਗੀਤ 'ਯਾਦ ਪੀਆ ਕੀ ਆਨੇ ਲਗੀ' (1998) ਨਾਲ ਬੇਹੱਦ ਮਸ਼ਹੂਰ ਹੋਈ। ਉਸ ਨੇ ਕਈ ਐਲਬਮ ਵੀ ਕੱਢੇ। ਫਾਲਗੁਨੀ ਦੇ ਐਲਬਮ 'ਮੈਨੇ ਪਾਇਲ ਹੈ ਛਨਕਾਈ', 'ਮੇਰੀ ਚੁਨਰੀਆ ਉੜ-ਉੜ ਜਾਏ' ਕਾਫੀ ਮਸ਼ਹੂਰ ਹੋਈ। ਉਸ ਨੇ ਫਿਲਮਾਂ ਵੀ ਜਿਵੇਂ 'ਬੰਧਨ ਜੁਦਾ ਹੋਤੇ ਹੈ', 'ਯਾਦ ਪੀਆ ਕੀ', 'ਕਹਾਂ ਤੇਰੀ ਬਾਂਸੁਰੀ' ਸਮੇਤ ਕਈ ਫਿਲਮਾਂ 'ਚ ਗੀਤ ਗਾਏ ਸਨ। ਪਿਛਲੇ ਸਮੇਂ ਤੋਂ ਉਸ ਦਾ ਕੋਈ ਵੀ ਗੀਤ ਨਹੀਂ ਆਇਆ।
ਰਾਗੇਸ਼ਵਰੀ
► ਰਾਗੇਸ਼ਵਰੀ (39 ਸਾਲ) ਨੇ ਕਈ ਗੀਤ ਗਾਏ। ਉਸ ਨੇ ਕੁਝ ਐਲਬਮਜ਼ ਕੱਢੀਆ। ਉਸ ਨੇ 'ਦੁਨੀਆ', 'ਪਿਆਰ ਦਾ ਰੰਗ', 'ਸੱਚ ਦਾ ਸਾਥ', ਸਾਗਾਰੀ ਗਾਇਨ' ਸਮੇਤ ਕਈ ਐਲਬਮ ਕੱਢੇ। 2006 ਤੋਂ ਬਾਅਦ ਉਸ ਦਾ ਕੋਈ ਵੀ ਗੀਤ ਨਹੀਂ ਆਇਆ। ਰਾਗੇਸ਼ਵਰੀ ਨੇ ਕੁਝ ਫਿਲਮਾਂ 'ਚ ਕੰਮ ਕੀਤਾ ਹੈ। ਉਸ ਨੇ ਫਿਲਮ 'ਮੁੰਬਈ ਸੇ ਆਇਆ ਮੇਰਾ ਦੋਸਤ', 'ਤੁਮ ਜਿਓ ਹਜ਼ਾਰੋ ਸਾਲ', 'ਦਿਲ ਕਿਤਨਾ ਨਾਦਾਨ ਹੈ', 'ਮੈਂ ਖਿਲਾੜੀ ਤੂ ਅਨਾੜੀ', 'ਜਿੱਦ', 'ਆਂਖੇਂ' 'ਚ ਵੀ ਵੱਖ ਕੰਮ ਕੀਤਾ ਹੈ।
ਬਾਬਾ ਸਹਿਗਲ
► ਬਾਬਾ ਸਹਿਗਲ (51 ਸਾਲ) ਦਾ ਗੀਤ 'ਆਜਾ ਮੇਰੀ ਗਾਡੀ ਮੈਂ ਬੈਠ' ਸੁਪਰਹਿੱਟ ਰਿਹਾ ਸੀ। ਉਨ੍ਹਾਂ ਨੇ ਕਈ ਮਿਊੁਜ਼ਿਕ ਐਲਬਮਜ਼ ਵੀ ਕੱਢੇ। ਉਨ੍ਹਾਂ ਨੇ 'ਦਿਲਰੂਬਾ', 'ਠੰਡਾ-ਠੰਡਾ ਪਾਣੀ', 'ਮੈ ਭੀ ਮੈਡੋਨਾ', 'ਬਾਬਾ ਬਚਾਓ ਨਾ', 'ਧਕ-ਧਕ ਦਿਲ ਇਨ ਕਲਕੱਤਾ', 1998 'ਚ ਉਨ੍ਹਾਂ ਨੇ ਫਿਲਮ 'ਮਿਸ 420' ਨਾਲ ਐਕਟਿੰਗ ਡੈਬਿਊ ਕੀਤਾ ਸੀ। ਉਹ 2009 'ਚ ਆਈ ਫਿਲਮ 'ਮਾਈ ਫਰੈਂਡ ਗਣੇਸ਼ਾ-3' 'ਚ ਵੀ ਨਜ਼ਰ ਆਏ ਸਨ।
ਸ਼ਵੇਤਾ ਸ਼ੈਟੀ
► ਪੌਪ ਗਾਇਕ ਸ਼ਵੇਤਾ ਸ਼ੈਟੀ (48 ਸਾਲ) ਦਾ ਗੀਤ 'ਦੀਵਾਨੇ-ਦੀਵਾਨੇ ਤੋਂ..' ਨਾਲ ਬੇਹੱਦ ਮਸ਼ਹੂਰ ਹੋਈ ਸੀ। ਉਸ ਨੇ 'ਜਾਨੀ ਜੋਕਰ' ਫਿਲਮ 'ਦਿ ਨਿਊ ਐਲਬਮ' ਸਮੇਤ ਕਈ ਐਲਬਮ ਕੱਢੇ ਸਨ। ਉਸ ਨੇ ਕੁਝ ਫਿਲਮਾਂ 'ਚਂ ਵੀ ਗਾਣੇ ਗਾਏ ਸਨ। ਸ਼ਵੇਤਾ ਨੇ 'ਕਾਲੇ-ਕਾਲੇ ਬਾਲ..', 'ਪੋਸਟਰ ਲਗਵਾ ਦੋ ਬਾਜ਼ਾਰ ਮੇ', 'ਦਿਲ ਟੋਟੇ-ਟੋਟੇ ਹੋ ਗਿਆ', 'ਮਾਂਗਤਾ ਹੈ ਕਿਆ...(ਰੰਗੀਲਾ) ਸਮੇਤ ਕਈ ਫਿਲਮਾਂ 'ਚ ਗੀਤ ਗਾਏ।
ਸੁਨੀਤਾ ਰਾਵ
► ਸੁਨੀਤਾ ਰਾਵ (50 ਸਾਲ) ਦੀ ਪੌਪ ਗਾਇਕਾ 'ਪਰੀ ਹੂ ਮੈਂ' ਅਤੇ 'ਕੇਸਰੀਆ' ਖੂਬ ਹਿੱਟ ਸਾਬਿਤ ਹੋਏ ਸਨ। ਉਸ ਨੇ 'ਤਲਾਸ਼', 'ਅਬ ਰੇ ਬਰਸ', 'ਵਕਤ' ਸਮੇਤ ਕਈ ਐਲਬਮ ਕੱਢੀਆਂ।

Tags: Alisha Chinaipop staralbumਅਲੀਸ਼ਾ ਚਿਨਾਏਪੌਪ ਸਟਾਰਐਲਬਮ