FacebookTwitterg+Mail

ਸ਼ਸ਼ੀ ਕਪੂਰ ਦਾ ਬੇਟਾ ਫਿਲਮਾਂ 'ਚ ਨਹੀਂ ਹੋਇਆ ਹਿੱਟ ਪਰ ਇਸ ਕੰਮ 'ਚ ਕਰ ਰਿਹਾ ਕਮਾਲ

    1/8
06 May, 2017 04:44:44 PM
ਮੁੰਬਈ— ਆਪਣੇ ਸਮੇਂ ਦੇ ਮਸ਼ਹੂਰ ਨਾਮੀ ਅਭਿਨੇਤਾ ਸ਼ਸ਼ੀ ਕਪੂਰ ਨੇ ਬਹੁਤ ਸਾਰੀਆਂ ਫਿਲਮਾਂ 'ਚ ਹਿੱਟ ਫਿਲਮਾਂ 'ਚ ਕੰਮ ਕਰਕੇ ਨਾਮ ਕਮਾਇਆ, ਪਰ ਫਿਲਮ ਇੰਡਸਟਰੀ 'ਚ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਪਿਤਾ ਦੀ ਤਰ੍ਹਾਂ ਕਿੱਡਜ਼ ਸਟਾਰ ਹਿੱਟ ਨਹੀਂ ਹੋ ਪਾਉਂਦੇ। ਜਿਸ ਤੋਂ ਬਾਅਦ ਉਹ ਗੁੰਮਨਾਮ ਹੋ ਜਾਂਦੇ ਹਨ। ਇਨ੍ਹਾਂ 'ਚੋਂ ਹੀ ਇਕ ਸਟਾਰ ਹਨ ਸ਼ਸ਼ੀ ਕਪੂਰ ਦੇ ਬੇਟੇ ਕਰਨ ਕਪੂਰ। ਉਹ ਇਸ ਇੰਡਸਟਰੀ 'ਚ ਅਦਾਕਾਰ ਬਣਨ ਲਈ ਆਏ ਸਨ, ਪਰ ਹਿੱਟ ਨਹੀਂ ਹੋ ਸਕੇ। ਦੱਸਣਾ ਚਾਹੁੰਦੇ ਹਾਂ ਕਿ ਸ਼ਸ਼ੀ ਕਪੂਰ ਨੇ ਬਹੁਤ ਹੀ ਇੱਛਾ ਨਾਲ ਆਪਣੇ ਬੇਟੇ ਨੂੰ ਫਿਲਮਾਂ ਲਈ ਮਨਾਇਆ ਸੀ। ਸ਼ਿਆਮ ਬੇਨੇਗਲ ਦੀ ਫਿਲਮ 'ਜਨੂੰਨ' 'ਚ ਉਨ੍ਹਾਂ ਨੂੰ ਆਪਣੀ ਐਕਟਿੰਗ ਦੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ, ਪਰ ਕੁਝ ਗੱਲ ਨਾ ਬਣ ਪਾਈ। ਹਾਲਾਂਕਿ ਪਿਤਾ ਦੇ ਸਟਾਰਡਮ ਕਾਰਨ ਉਨ੍ਹਾਂ ਨੂੰ ਫਿਲਮਾਂ ਤਾਂ ਮਿਲਦੀਆਂ ਰਹੀਆਂ, ਪਰ ਉਹ ਹਿੱਟ ਨਹੀਂ ਹੋ ਸਕੇ।
ਫਿਲਮ 'ਸਲਤਨਤ' ਰਾਹੀਂ ਕਰਨ ਕਪੂਰ ਨੇ ਮੈਨਸਟ੍ਰੀਮ ਸਿਨੇਮਾ 'ਚ ਐਂਟਰੀ ਕੀਤੀ, ਪਰ ਇਹ ਫਿਲਮ ਬੁਰੀ ਤਰ੍ਹਾਂ ਫਲਾਪ ਰਹੀ। ਲੁਕਸ ਤਾਂ ਠੀਕ ਸਨ ਪਰ ਉਹ ਐਕਟਿੰਗ ਦੇ ਤੌਰ 'ਤੇ ਉਹ ਹੀਰੋ ਨਾ ਬਣ ਪਾਏ। ਜਿਸ ਕਰਕੇ ਉਨ੍ਹਾਂ ਨੂੰ ਫਿਲਮਾਂ ਛੱਡਣੀਆਂ ਪਈਆਂ।
ਦੱਸਣਾ ਚਾਹੁੰਦੇ ਹਾਂ ਕਿ ਕਰਨ ਕਪੂਰ ਫਿਲਮਾਂ ਛੱਡਣ ਤੋਂ ਬਾਅਦ ਨਰਾਜ਼ ਨਹੀਂ ਹੋਏ। ਉਨ੍ਹਾਂ ਨੇ ਆਪਣੀ ਅੰਦਰਲੀ ਪ੍ਰਤਿਭਾ ਨੂੰ ਪਛਾਣਿਆ ਅਤੇ ਉਹ ਇਕ ਚੰਗੇ ਫੋਟੋਗ੍ਰਾਫਰ ਬਣ ਗਏ। ਅੱਜ ਉਨ੍ਹਾਂ ਦੀ ਗਿਣਤੀ ਵਿਸ਼ਵ ਦੇ ਮਸ਼ਹੂਰ ਨਾਮੀ ਫੋਟੋਗ੍ਰਾਫਰਜ਼ 'ਚ ਹੁੰਦੀ ਹੈ। ਉਹ ਆਪਣੀ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਗਾਉਂਦੇ ਹਨ। 'ਟਾਈਮ ਐਂਡ ਟਾਈਡ' ਨਾਮ ਨਾਲ ਕਰਨ ਨੇ ਪਿਛਲੇ ਸਾਲ ਮੁੰਬਈ 'ਚ ਪ੍ਰਦਰਸ਼ਨੀ ਲਗਾਈ ਸੀ ਅਤੇ ਇਸ ਸਾਲ ਬੈਂਗਲੁਰੂ, ਨਵੀਂ ਦਿੱਲੀ, ਅਹਿਮਦਾਬਾਦ ਅਤੇ ਜੈਪੁਰ 'ਚ ਪ੍ਰਦਰਸ਼ਨੀ ਲਗਾਈ ਜਾਵੇਗੀ। ਅੱਜ ਉਹ ਪੂਰੀ ਦੁਨੀਆ 'ਚ ਮਸ਼ਹੂਰ ਹਨ।

Tags: Shashi KapoorKaran KapoorSultanatphotographerਸ਼ਸ਼ੀ ਕਪੂਰਕਰਨ ਕਪੂਰਸਲਤਨਤਫੋਟੋਗ੍ਰਾਫਰ