FacebookTwitterg+Mail

ਮੋਨਾਲੀਸਾ ਤੋਂ ਲੈ ਕੇ ਰਸ਼ਮੀ ਤੱਕ ਜਦੋਂ ਇਨ੍ਹਾਂ ਮੋਟੀਆਂ ਅਦਾਕਾਰਾਂ ਨੇ ਘਟਾਇਆ ਆਪਣਾ ਭਾਰ (ਦੇਖੋ ਤਸਵੀਰਾਂ)

    1/11
25 April, 2017 06:07:33 PM
ਮੁੰਬਈ— ਟੀ. ਵੀ. ਦੇ 'ਬਿੱਗ ਬੌਸ-10' ਦੀ ਪ੍ਰਤੀਯੋਗੀ ਅਤੇ ਭੋਜਪੁਰੀ ਅਦਾਕਾਰਾ ਮੋਨਾਲੀਸਾ ਨੇ ਇਨ੍ਹਾਂ ਦਿਨ੍ਹਾਂ 'ਚ ਆਪਣੇ 'ਚ ਆਈ ਤਬਦੀਲੀ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹੈ। ਹਾਲ ਹੀ 'ਚ ਮੋਨਾਲੀਸਾ ਨੇ ਆਪਣੇ ਸੋਸ਼ਲ ਅਕਾਉਂਟ ਇੰਸਟਾਗਰਾਮ 'ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਸ ਨੇ ਕੁਝ ਹੀ ਮਹੀਨੇ ਪਹਿਲਾ ਹੀ 10 ਕਿਲੋ ਭਾਰ ਘੱਟ ਕੀਤਾ ਹੈ। ਮੋਨਾਲੀਸਾ ਮੁਤਾਬਿਕ, ਜਦੋਂ ਉਹ 'ਬਿੱਗ ਬੌਸ' ਦੇ ਘਰ 'ਚ ਐਂਟਰੀ ਕੀਤੀ ਸੀ, ਤਾਂ ਉਸ ਸਮੇਂ ਉਸ ਦਾ ਭਾਰ 70 ਕਿਲੋ ਸੀ, ਪਰ ਹੁਣ ਉਹ 60 ਕਿਲੋ ਹੈ। ਮੋਨਾਲੀਸਾ ਦੱਸਦੀ ਹੈ ਕਿ ਉਹ ਆਪਣਾ 5 ਕਿਲੋ ਹੋਰ ਘੱਟ ਕਰਨਾ ਚਾਹੁੰਦੀ ਹੈ, ਜਿਸ ਲਈ ਉਹ ਪੂਰੀ ਡਾਈਟ ਅਤੇ ਵਰਕਆਉਟ 'ਤੇ ਧਿਆਨ ਦੇ ਰਹੀ ਹੈ। ਜੇ ਦੱਸਿਆ ਜਾਵੇ ਤਾਂ ਮੋਨਾਲੀਸਾ ਅਜਿਹੀ ਇਕੱਲੀ ਅਦਾਕਾਰਾ ਨਹੀਂ, ਜੋ ਉਹ 'ਫੈਟ ਟੂ ਫਿੱਟ' ਹੋਈ ਹੈ। ਇਸ ਤੋਂ ਪਹਿਲਾ ਵੀ ਕਈ ਹੀਰੋ-ਹੀਰੋਇਨ ਅਜਿਹਾ ਕਰ ਚੁੱਕੇ ਹਨ।
ਰਸ਼ਮੀ ਦੇਸਾਈ
► ਕੁਝ ਸਾਲਾਂ ਪਹਿਲਾ ਖ਼ਬਰ ਆਈ ਸੀ ਕਿ ਰਸ਼ਮੀ ਦੇਸਾਈ ਨੇ ਆਪਣੇ ਵਧੇ ਹੋਏ ਭਾਰ ਨੂੰ ਘੱਟ ਕਰਨ ਲਈ ਲਿਪੋਸਕਸ਼ਨ ਸਰਜਰੀ ਕਰਵਾਈ। ਰਸ਼ਮੀ ਨੇ ਚੰਗੇ ਕੈਰੀਅਰ ਕਰਕੇ ਕਰੀਬ 10 ਕਿਲੋ ਭਾਰ ਘੱਟ ਕੀਤਾ। ਹਾਲਾਂਕਿ, ਖੁਦ ਰਸ਼ਮੀ ਨੇ ਲਿਪੋਸਕਸ਼ਨ ਸਰਜਰੀ ਦੀ ਗੱਲ ਨੂੰ ਨਹੀਂ ਸਵੀਕਾਰਿਆ। ਹਾਂ, ਉਹ ਇਹ ਜ਼ਰੂਰ ਮੰਨਦੀ ਹੈ ਕਿ ਉਨ੍ਹਾਂ ਦੀ ਫਿੱਟਨੈੱਸ ਦਾ ਰਾਜ ਯੋਗ ਹੈ।
ਦਿਲਜੀਤ ਕੌਰ
► ਅਦਾਕਾਰਾ ਦਿਲਜੀਤ ਕੌਰ ਨੇ ਵੀ ਹਾਲ ਹੀ 'ਚ ਆਪਣਾ ਭਾਰ ਘੱਟ ਕਰਨ ਤੋਂ ਬਾਅਦ ਆਪਣੇ ਇੰਸਟਾਗਰਾਮ 'ਤੇ ਇਕ ਹੌਟ ਫੋਟੋਸ਼ੂਟ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਸਨ। ਦਿਲਜੀਤ ਨੇ 86 ਕਿਲੋ ਤੱਕ ਘਟਾਇਆ। ਉਸ ਨੇ ਆਪਣੀ ਇੰਟਰਵਿਊ 'ਚ ਦੱਸਿਆ ਸੀ, ''ਮੈਂ ਖੁਦ ਨਾਲ ਵਾਅਦਾ ਕੀਤਾ ਸੀ ਕਿ ਮੈਂ ਦਿਨ-ਬ-ਦਿਨ ਵਧੀਆ ਹੋਣਾ ਹੈ।
ਜੂਹੀ ਪਰਮਾਰ
► ਟੀ. ਵੀ. ਦਾ ਮਸ਼ਹੂਰ ਸੀਰੀਅਲ 'ਕੁਮਕੁਮ' ਜੋ ਕਿ 2002 ਤੋਂ 2009 ਦੇ ਵਿਚਕਾਰ ਹਰ ਘਰ 'ਚ ਕਾਫੀ ਮਸ਼ਹੂਰ ਹੋਇਆ। ਇਸ ਸੀਰੀਅਲ ਦੀ ਫੇਮ ਅਦਾਕਾਰਾ ਜੂਹੀ ਪਰਮਾਰ ਇਨ੍ਹਾਂ ਦਿਨਾਂ 'ਚ ਸੀਰੀਅਲ 'ਸ਼ਨੀ' 'ਚ ਨਜ਼ਰ ਆਈ। ਜੂਹੀ ਨੇ ਇਸ ਸ਼ੋਅ ਲਈ ਆਪਣਾ 17 ਕਿਲੋ ਭਾਰ ਘਟਾਇਆ।
ਨੇਹਾ ਸਰਗਮ
► ਇਸ ਅਦਾਕਾਰ ਕੁਝ ਸਮਾਂ ਪਹਿਲਾ 7 ਕਿਲੋ ਭਾਰ ਘੱਟ ਕੀਤਾ। ਹੁਣ ਉਹ 48 ਕਿਲੋ ਦੀ ਹੈ। ਨੇਹਾ ਨੇ ਦੱਸਿਆ ਕਿ ਭਾਰ ਘੱਟ ਕਰਨ ਨਾਲ ਫਿਟ ਰਹਿਣਾ ਹੀ ਉਸ ਦਾ ਉਦੇਸ਼ ਸੀ। ਬਲਕਿ ਆਪਣੇ ਹਰ ਰੋਜ ਦੀ ਰੁਟੀਨ ਦਾ ਖਿਆਲ ਰੱਖਦੀ ਹੈ।

Tags: Mona LisaBigg Boss10rashami desaiਮੋਨਾਲੀਸਾਬਿੱਗ ਬੌਸ 10ਰਸ਼ਮੀ ਦੇਸਾਈ