FacebookTwitterg+Mail

'ਫੰਨੇ ਖਾਂ' ਦੀ ਸ਼ੂਟਿੰਗ ਖਤਮ, ਟੀਮ ਨਾਲ ਐਸ਼ਵਰਿਆ ਨੇ ਕੀਤੀ ਰੈਪ ਅੱਪ ਪਾਰਟੀ

fanney khan wrap up party
11 December, 2017 02:21:24 PM

ਮੁੰਬਈ (ਬਿਊਰੋ)— ਐਸ਼ਵਰਿਆ ਰਾਏ ਬੱਚਨ ਦੀ ਅਗਾਮੀ ਫਿਲਮ 'ਫੰਨੇ ਖਾਂ' ਦੀ ਸ਼ੂਟਿੰਗ ਖਤਮ ਹੋ ਗਈ ਹੈ। ਹਾਲ ਹੀ 'ਚ ਮੁੰਬਈ 'ਚ ਫਿਲਮ ਦੀ ਰੈਪ ਅੱਪ ਪਾਰਟੀ ਰੱਖੀ ਗਈ, ਜਿਸ 'ਚ ਫਿਲਮ ਦੀ ਟੀਮ ਨਾਲ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ। ਫਿਲਮ ਦੀ ਪ੍ਰੋਡਿਊਸਰ ਪ੍ਰੇਰਣਾ ਅਰੋੜਾ ਤੇ ਅਰਜੁਨ ਐੱਨ. ਕਪੂਰ ਇਸ ਮੌਕੇ ਐਸ਼ਵਰਿਆ ਨਾਲ ਨਜ਼ਰ ਆਏ।
Punjabi Bollywood Tadka
'ਫੰਨੇ ਖਾਂ' 2000 'ਚ ਰਿਲੀਜ਼ ਹੋਈ ਡੱਚ ਫਿਲਮ 'ਐਵਰੀਬਾਡੀਸ ਫੇਮਸ' 'ਤੇ ਆਧਾਰਿਤ ਹੈ। ਹਾਲਾਂਕਿ ਫਿਲਮ ਦੇ ਮੇਕਰਸ ਨੇ ਇਸ ਨੂੰ ਨਵਾਂ ਟਵਿਸਟ ਦਿੱਤਾ ਹੈ। ਫਿਲਮ 'ਚ ਅਨਿਲ ਕਪੂਰ ਵੀ ਹਨ।
Punjabi Bollywood Tadka
ਐਸ਼ਵਰਿਆ ਗਲੈਮਰੈੱਸ ਸਿੰਗਿੰਗ ਸੈਨਸੇਸ਼ਨ ਹੈ, ਉਥੇ ਅਨਿਲ ਕਪੂਰ ਸਿੰਗਰ ਬਣਨ ਲਈ ਸਟ੍ਰਗਲ ਕਰ ਰਹੇ ਹਨ।
Punjabi Bollywood Tadka
ਫਿਲਮ ਮਿਊਜ਼ੀਕਲ ਕਾਮੇਡੀ ਹੈ। ਫਿਲਮ ਨਾਲ ਅਤੁਲ ਮਾਂਜਰੇਕਰ ਬਤੌਰ ਡਾਇਰੈਕਟਰ ਡੈਬਿਊ ਕਰ ਰਹੇ ਹਨ।
Punjabi Bollywood Tadka
ਫਿਲਮ 13 ਅਪ੍ਰੈਲ 2018 ਨੂੰ ਰਿਲੀਜ਼ ਹੋਵੇਗੀ। ਰਾਕੇਸ਼ ਓਮਪ੍ਰਕਾਸ਼ ਮਹਿਰਾ ਤੇ ਪ੍ਰੇਰਣਾ ਅਰੋੜਾ ਫਿਲਮ ਦੇ ਪ੍ਰੋਡਿਊਸਰ ਹਨ।
Punjabi Bollywood Tadka
ਦੱਸਣਯੋਗ ਹੈ ਕਿ ਫਿਲਮ 'ਚ ਐਸ਼ਵਰਿਆ ਰਾਏ ਬੱਚਨ ਉਮਰ 'ਚ ਆਪਣੇ ਤੋਂ 10 ਸਾਲ ਛੋਟੇ ਰਾਜਕੁਮਾਰ ਰਾਵ ਨਾਲ ਇਸ਼ਕ ਫਰਮਾਉਂਦੀ ਨਜ਼ਰ ਆਵੇਗੀ।


Tags: Fanney Khan Aishwarya Rai Rajkumar Rao Anil Kapoor Party