FacebookTwitterg+Mail

ਬੋਹੇਮੀਆ ਤੇ ਗਿੱਪੀ ਗਰੇਵਾਲ ਦਾ ਘੈਂਟ ਗੀਤ ਹੋਇਆ ਰਿਲੀਜ਼, ਕੱਲ 'ਫਰਾਰ' ਮਚਾਏਗੀ ਧਮਾਲ (ਵੀਡੀਓ)

27 August, 2015 04:26:50 PM
ਜਲੰਧਰ- ਗਿੱਪੀ ਗਰੇਵਾਲ ਤੇ ਬੋਹੇਮੀਆ ਦੀ ਆਵਾਜ਼ 'ਚ ਫਿਲਮ 'ਫਰਾਰ' ਦਾ ਜ਼ਬਰਦਸਤ ਗੀਤ ਰਿਲੀਜ਼ ਹੋ ਗਿਆ ਹੈ। 'ਟੌਰ' ਨਾਂ ਦੇ ਇਸ ਗੀਤ ਨੇ ਫਿਲਮ ਦਾ ਸੰਗੀਤ ਰਿਲੀਜ਼ ਹੁੰਦਿਆਂ ਹੀ ਲੋਕਾਂ ਦੇ ਦਿਲਾਂ ਵਿਚ ਜਗ੍ਹਾ ਬਣਾ ਲਈ ਸੀ। ਗਿੱਪੀ ਤੇ ਬੋਹੇਮੀਆ ਦੀ ਜੋੜੀ ਪਹਿਲਾਂ ਵੀ ਇਕ ਗੀਤ ਕਰ ਚੁੱਕੀ ਹੈ। ਦੱਸ ਦਿੱਤਾ ਜਾਵੇ ਕਿ ਫਿਲਮ ਕੱਲ ਭਾਵ 29 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਇਸ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਹੈ।
ਫਿਲਮ 'ਚ ਗਿੱਪੀ ਗਰੇਵਾਲ ਬਾਲੀਵੁੱਡ ਅਭਿਨੇਤਰੀ ਕਾਇਨਾਤ ਅਰੋੜਾ ਦੇ ਆਪੋਜ਼ਿਟ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਵਿਚ ਗਿੱਪੀ ਡਬਲ ਰੋਲ ਵਿਚ ਹਨ। ਆਪਣੇ ਗੀਤਾਂ, ਟਰੇਲਰ ਤੇ ਸਟਾਰਕਾਸਟ ਨੂੰ ਲੈ ਕੇ ਇਸ ਫਿਲਮ ਦੀ ਪਹਿਲਾਂ ਹੀ ਕਾਫੀ ਚਰਚਾ ਹੋ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੱਲ ਦਰਸ਼ਕਾਂ ਨੂੰ ਇਹ ਫਿਲਮ ਕਿਹੋ-ਜਿਹੀ ਲੱਗਦੀ ਹੈ। ਲਾਈਵ ਸ਼ੋਅਜ਼ ਦੌਰਾਨ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਦੇਖ ਕੇ ਤਾਂ ਅਜਿਹਾ ਹੀ ਲੱਗ ਰਿਹਾ ਹੈ ਕਿ ਗਿੱਪੀ ਇਸ ਵਾਰ ਆਪਣੀ ਵੱਖਰੀ ਲੁੱਕ ਨਾਲ ਧਮਾਲ ਮਚਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Tags: ਗਿੱਪੀ ਗਰੇਵਾਲ ਬੋਹੇਮੀਆ ਫਰਾਰ Gippy Grewal Bohemia Faraar