FacebookTwitterg+Mail

ਫਿਲਮ ਇੰਡਸਟ੍ਰੀ 'ਚ 25 ਸਾਲ ਪੂਰੇ ਹੋਣ 'ਤੇ ਫਰਾਹ ਖਾਨ ਨੇ ਕਿਹਾ ਕੁਝ ਅਜਿਹਾ...

farah khan
23 May, 2017 03:16:19 PM

ਮੁੰਬਈ— ਬਾਲੀਵੁੱਡ 'ਚ ਆਪਣੇ ਫਿਮਲੀ ਕੈਰੀਅਰ ਦੇ 25 ਸਾਲ ਪੂਰੇ ਹੋਣ 'ਤੇ ਫਰਾਹ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਟਵੀਟ ਕਰਕੇ ਕਿਹਾ, ''ਜੋ ਜੀਤਾ ਵਹੀ ਸਿਕੰਦਰ' ਨੂੰ ਰਿਲੀਜ਼ ਹੋਏ ਅੱਜ 25 ਸਾਲ ਪੂਰੇ ਹੋ ਗਏ ਹਨ, ਅੱਜ ਇੰਡਸਟ੍ਰੀ 'ਚ ਮੇਰੀ ਸਿਲਵਰ ਜੁਬਲੀ ਹੈ ਅਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਕੇਵਲ ਇੰਟਵਲ ਹੈ...ਦੂਜਾ ਹਿੱਸਾ ਬਾਕੀ ਹੈ।'' ਇਸ ਤੋਂ ਇਲਾਵਾ ਫਰਾਹ ਨੇ ਆਮਿਰ ਖਾਨ ਦੀ ਫਿਲਮ ਦੇ ਨਿਰਦੇਸ਼ਕ ਮੰਸੂਰ ਖਾਨ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਦੇ ਕੈਪਸ਼ਨ 'ਚ ਲਿਖਿਆ ਹੈ, ''ਮੇਰੇ 'ਤੇ ਭਰੋਸਾ ਕਰਨ ਲਈ ਧੰਨਵਾਦ ਮੰਸੂਰ ਖਾਨ, ਇਸ ਇੰਡਸਟ੍ਰੀ 'ਚ 25 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੀ ਹਾਂ, ਧੰਨਵਾਦ 'ਜੋ ਜੀਤਾ ਵਹੀ ਸਿਕੰਦਰ'।''

ਜ਼ਿਕਰਯੋਗ ਹੈ ਕਿ ਫਰਾਹ ਨੇ 1992 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ 2004 'ਚ ਫਿਲਮ 'ਮੈਂ ਹੁੰ ਨਾ' ਨਾਲ ਨਿਰਦੇਸ਼ਕ ਦੀ ਦੁਨੀਆ 'ਚ ਕਦਮ ਰੱਖਿਆ ਸੀ। ਇਹ ਇਕ ਹਿੱਟ ਫਿਲਮ ਸਾਬਤ ਹੋਈ ਸੀ। ਫਰਾਹ ਨੇ ਆਪਣੇ ਸਫਲ ਕੈਰੀਅਰ ਲਈ ਆਪਣੇ ਪ੍ਰਸ਼ੰਸਕਾਂ ਪ੍ਰਤੀ ਕਿਹਾ, ''ਮੈਂ ਬੇਹੱਦ ਖੁਸ਼ਕਿਸਮਤ ਹਾਂ ਕਿ ਮੈਂ ਪਿਛਲੇ 25 ਸਾਲਾਂ ਤੋਂ ਆਪਣੀ ਪਸੰਦ ਦਾ ਕੰਮ ਕਰ ਰਹੀ ਹਾਂ, ਬਾਲੀਵੁੱਡ ਅਤੇ ਆਪਣੇ ਫੈਨਜ਼ ਤੋਂ ਮੈਨੂੰ ਬੇਹੱਦ ਪਿਆਰ ਮਿਲਿਆ ਅਤੇ ਸਮਰਥਨ ਮਿਲਿਆ ਹੈ।''


Tags: Farah Khan film industry silver jubilee interwal Jo Jeeta Wohi Sikandar ਫਰਾਹ ਖਾਨ ਫਿਲਮ ਇੰਡਸਟ੍ਰੀ