FacebookTwitterg+Mail

ਵਿਰਾਸਤ ਸੰਭਾਲਣ ਲਈ ਸਟਾਰ ਕਿੱਡ ਨੇ ਛੱਡਿਆ ਸੀ ਕਰੀਅਰ, ਅੱਜ ਜਿਊਂਦੇ ਨੇ ਸ਼ਾਹੀ ਜ਼ਿੰਦਗੀ

fardeen khan birthday
08 March, 2018 05:45:54 PM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਸਟਾਈਲਿਸ਼ ਹੀਰੋ ਦੇ ਰੂਪ 'ਚ ਐਂਟਰੀ ਕਰਨ ਵਾਲੇ ਫਰਦੀਨ ਖਾਨ ਅੱਜ 43 ਸਾਲ ਦੇ ਹੋ ਗਏ ਹਨ। ਮਸ਼ਹੂਰ ਐਕਟਰ ਫਿਰੋਜ ਖਾਨ ਦੇ ਬੇਟੇ ਫਰਦੀਨ ਖਾਨ ਦਾ ਜਨਮ 8 ਮਾਰਚ 1974 ਨੂੰ ਹੋਇਆ ਸੀ। ਹਰ ਸਾਲ ਬਾਲੀਵੁੱਡ 'ਚ ਕਈ ਨਵੇਂ ਚਿਹਰੇ ਲਾਂਚ ਹੁੰਦੇ ਹਨ। ਇਨ੍ਹਾਂ 'ਤੋਂ ਕੁਝ ਹਿੱਟ ਹੋ ਜਾਂਦੇ ਹਨ ਤਾਂ ਕੁਝ ਫਲਾਪ ਹੋ ਕੇ ਗੁਮਨਾਮ ਹੋ ਜਾਂਦੇ ਹਨ। ਅਜਿਹੇ ਹੀ ਸਟਾਰ ਕਿੱਡਜ਼ ਦੀ ਲਿਸਟ 'ਚ ਹਨ ਸੁਪਰਸਟਾਰ ਫਿਰੋਜ ਖਾਨ ਦੇ ਬੇਟੇ ਫਰਦੀਨ ਖਾਨ। ਫਰਦੀਨ ਦਾ ਕਰੀਅਰ ਆਪਣੇ ਪਿਤਾ ਵਾਂਗ ਸਫਲਤਾ ਦੀਆਂ ਉਚਾਈਆਂ ਤੱਕ ਨਹੀਂ ਪਹੁੰਚ ਸਕਿਆ। ਫਰਦੀਨ ਖਾਨ ਦਾ ਨਾਂ ਦਿਮਾਗ 'ਚ ਆਉਂਦੇ ਹੀ ਉਨ੍ਹਾਂ ਦੀ ਹਾਲੀਆ ਤਸਵੀਰ ਸਾਹਮਣੇ ਆਉਂਦੀ ਹੈ, ਜਿਸ 'ਚ ਉਨ੍ਹਾਂ 'ਤੇ ਮੋਟਾਪਾ ਝਲਕ ਰਿਹਾ ਸੀ ਤੇ ਉਹ ਚਾਰਮ ਵੀ ਗਾਇਬ ਦਿਖਿਆ।

Punjabi Bollywood Tadka

ਮੋਟਾਪੇ ਕਾਰਨ ਫਰਦੀਨ ਦਾ ਖੂਬ ਮਖੌਲ ਉਡਾਇਆ ਗਿਆ ਪਰ ਸ਼ਾਇਦ ਲੋਕ ਭੁੱਲ ਗਏ ਕਿ ਜਿਸ ਹੀਰੋ ਦਾ ਇਹ ਮਖੌਲ ਉਡਾ ਰਹੇ ਹਨ ਇਕ ਸਮੇਂ ਉਸ ਨੇ ਆਪਣੇ ਚਾਰਮ ਨਾਲ ਜਾਦੂ ਕਰ ਦਿੱਤਾ ਸੀ। 90 ਦੇ ਦਹਾਕੇ 'ਚ ਫਰਦੀਨ ਖਾਨ ਨੇ ਫਿਲਮ 'ਪ੍ਰੇਮ ਅਗਨ' ਨਾਲ ਸੁਪਰਹਿੱਟ ਡੈਬਿਊ ਕੀਤਾ ਸੀ। ਪਹਿਲੀ ਹੀ ਫਿਲਮ ਲਈ ਫਰਦੀਨ ਨੂੰ ਫਿਲਮਫੇਅਰ ਦਾ ਬੈਸਟ ਡੈਬਿਊ ਐਵਾਰਡ ਦਿੱਤਾ ਗਿਆ ਤੇ ਉਨ੍ਹਾਂ ਦੀ ਐਕਟਿੰਗ ਨੂੰ ਵੀ ਕਾਫੀ ਸਰਾਹਿਆ ਗਿਆ।

Punjabi Bollywood Tadka

ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫਿਲਮਾਂ ਦਿੱਤੀਆਂ, ਜਿਨ੍ਹਾਂ 'ਚ 'ਲਵ ਕੇ ਲੀਏ ਸਾਲਾ ਕੁਝ ਵੀ ਕਰੇਗਾ', 'ਓਮ ਜੈ ਜਗਦੀਸ਼', 'ਹੇ ਬੇਬੀ', 'ਜਾਨਸ਼ੀਂ' ਅਤੇ 'ਆਲ ਦਿ ਬੈਸਟ' ਵਰਗੀਆਂ ਫਿਲਮਾਂ ਸ਼ਾਮਿਲ ਹਨ। ਅਚਾਨਕ ਹੀ ਫਰਦੀਨ ਖਾਨ ਨੇ ਫਿਲਮਾਂ ਤੋਂ ਬ੍ਰੇਕ ਲੈ ਲਿਆ ਤੇ ਉਹ ਕਈ ਸਾਲਾਂ ਲਈ ਇੰਡਸਟਰੀ ਤੋਂ ਗਾਇਬ ਹੋ ਗਏ। ਕਾਫੀ ਸਾਲਾਂ ਬਾਅਦ ਜਦੋਂ ਉਹ ਸਪਾਟ ਕੀਤੇ ਗਏ ਤਾਂ ਸਾਰੇ ਉਨ੍ਹਾਂ ਦਾ ਬਦਲਿਆ ਲੁੱਕ ਦੇਖ ਹੈਰਾਨ ਹੋ ਗਏ। ਮੋਟਾਪੇ ਕਾਰਨ ਫਰਦੀਨ ਬਿਲਕੁੱਲ ਵੀ ਪਛਾਣ 'ਚ ਨਹੀਂ ਆ ਰਹੇ ਸਨ। ਫਿਰ ਕੀ ਸੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਟਰੋਲ ਕੀਤਾ ਜਾਣ ਲੱਗਾ, ਜਿਸ ਦਾ ਫਰਦੀਨ ਖਾਨ ਨੇ ਮੂੰਹਤੋੜ ਜਵਾਬ ਦਿੱਤਾ।

Punjabi Bollywood Tadka

ਫਰਦੀਨ ਨੇ ਫੇਸਬੁੱਕ 'ਤੇ ਇਕ ਓਪਨ ਲੈਟਰ ਸ਼ੇਅਰ ਕੀਤਾ, ਜਿਸ 'ਚ ਉਨ੍ਹਾਂ ਨੇ ਲਿਖਿਆ, ''ਨਾਂ ਤਾਂ ਸ਼ਰਮਿੰਦਾ ਹਾਂ, ਨਾ ਹੀ ਦੁੱਖੀ ਹੀ ਹਾਂ ਤੇ ਨਾ ਤਾਂ ਅੰਨ੍ਹਾ ਹਾਂ। ਕੀ ਮੈਂ ਖੁਸ਼ ਹਾਂ? ਅਸਲ 'ਚ ਜ਼ਿੰਦਗੀ ਦਾ ਸਭ ਤੋਂ ਖੁਸ਼ਹਾਲ ਪਲ ਜੀ ਰਿਹਾ ਹਾਂ।'' ਫਿਲਮਾਂ ਤੋਂ ਦੂਰ ਹੋਣ ਤੋਂ ਬਾਅਦ ਫਰਦੀਨ ਖਾਨ ਕੀ ਕੰਮ ਕਰ ਰਹੇ ਹਨ ਕੀ ਤੁਸੀਂ ਜਾਣਦੇ ਹੋ? ਅਸਲ 'ਚ ਫਰਦੀਨ ਇਸ ਸਮੇਂ ਆਪਣੇ ਪਿਤਾ ਫਿਰੋਜ ਖਾਨ ਦੀ ਵਿਰਾਸਤ ਸੰਭਾਲ ਰਹੇ ਸਨ।

Punjabi Bollywood Tadka

ਫਿਰੋਜ ਖਾਨ ਨੇ ਬੈਂਗਲੁਰੂ 'ਚ ਸੌ ਏਕੜ ਤੋਂ ਵੀ ਜ਼ਿਆਦਾ ਜ਼ਮੀਨ ਲਈ ਸੀ। ਉੱਥੇ ਉਨ੍ਹਾਂ ਦਾ ਇਕ ਫਾਰਮਹਾਊਸ ਵੀ ਹੈ, ਜਿਸ 'ਚ ਘੋੜੇ ਵੀ ਹਨ। ਫਿਰੋਜ ਖਾਨ ਨੂੰ ਸ਼ਾਹੀ ਲਾਈਫਸਟਾਈਲ ਬੇਹੱਦ ਪਸੰਦ ਸੀ ਤੇ ਇਸ ਸ਼ੌਕ ਕਾਰਨ ਉਨ੍ਹਾਂ ਨੇ ਜ਼ਮੀਨ ਲਈ ਸੀ। ਉਹ ਚਾਹੁੰਦੇ ਸਨ ਕਿ ਇਸ ਜ਼ਮੀਨ 'ਤੇ ਲੋਕਾਂ ਦੇ ਰਹਿਣ ਲਈ ਘਰ ਬਣਾਉਣ, ਜਿਸ ਲਈ ਉਹ ਇਕ ਰਿਹਾਇਸ਼ੀ ਯੋਜਨਾ ਸ਼ੁਰੂ ਕਰਨਾ ਚਾਹੁੰਦੇ ਸਨ।

Punjabi Bollywood Tadka

ਫਿਰੋਜ ਖਾਨ ਤਾਂ ਨਹੀਂ ਰਹੇ ਪਰ ਫਰਦੀਨ ਨੇ ਆਪਣੇ ਪਿਤਾ ਦੀ ਇਸ ਵਿਰਾਸਤ ਨੂੰ ਸੰਭਾਲਣ ਦਾ ਫੈਸਲਾ ਕੀਤਾ। ਪਿਤਾ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਫਰਦੀਨ ਖਾਨ ਨੇ ਇਸ 'ਚ ਪੂਰੀ ਜਾਨ ਲਗਾ ਦਿੱਤੀ। ਉਨ੍ਹਾਂ ਦੀ ਮਿਹਨਤ ਰੰਗ ਲਿਆਈ ਤੇ 5-6 ਸਾਲ ਪਹਿਲਾਂ ਉਨ੍ਹਾਂ ਨੇ ਗੋਦਰੇਜ ਪ੍ਰਾਪਰਟੀਜ਼ ਨਾਲ ਮਿਲ ਕੇ ਵੱਡੀ ਡੀਲ ਸਾਈਨ ਕੀਤੀ।

Punjabi Bollywood Tadka Punjabi Bollywood Tadka


Tags: Fardeen KhanBirthdayFeroz KhanPrem AgganFidaJanasheenOm Jai JagadishHeyy Babyy

Edited By

Chanda Verma

Chanda Verma is News Editor at Jagbani.