FacebookTwitterg+Mail

ਵਿਆਹ ਦੇ 16 ਸਾਲ ਬਾਅਦ ਫਰਹਾਨ ਨੇ ਪਤਨੀ ਅਧੁਨਾ ਤੋਂ ਲਿਆ ਤਲਾਕ

farhan akhtar
25 April, 2017 04:16:41 PM

ਮੁੰਬਈ— ਬਾਲੀਵੁੱਡ ਅਭਿਨੇਤਾ ਅਤੇ ਨਿਰਦੇਸ਼ਕ ਫਰਹਾਨ ਅਖਤਰ ਆਪਣੀ ਪਤਨੀ ਅਧੁਨਾ ਭਬਾਨੀ ਤੋਂ ਅਲੱਗ ਹੋ ਗਏ ਹਨ। ਇਸ ਖਬਰ ਦਾ ਆਫੀਸ਼ੀਅਲ ਤੌਰ 'ਤੇ ਐਲਾਨ ਹੋ ਚੁੱਕਿਆ ਹੈ। ਨਵੰਬਰ 2016 'ਚ ਉਨ੍ਹਾਂ ਅਦਾਲਤ 'ਚ ਆਪਣੇ ਤਲਾਕ ਦੀ ਅਰਜੀ ਲਗਾਈ ਹੋਈ ਸੀ। ਜਿਸ ਨੂੰ ਬਾਂਦਰਾ ਅਦਾਲਤ ਨੇ ਸੋਮਵਾਰ ਨੂੰ ਮੰਜੂਰੀ ਦੇ ਦਿੱਤੀ ਹੈ। ਹੁਣ ਅਧਿਕਾਰਤ ਤੌਰ 'ਤੇ ਉਹ ਇਕ ਦੂਜੇ ਤੋਂ ਵੱਖ ਹੋ ਚੁੱਕੇ ਹਨ। 15 ਸਾਲ ਤੋਂ ਦੋਵੇਂ ਇਕੱਠੇ ਰਹਿ ਰਹੇ ਸੀ।

ਜ਼ਿਕਰਯੋਗ ਹੈ ਕਿ ਫਰਹਾਨ ਅਤੇ ਅਧੁਨਾ ਦੀ ਪਹਿਲੀ ਮੁਲਾਕਾਤ ਫਿਲਮ 'ਦਿਲ ਚਾਹਤਾ ਹੈ' ਦੌਰਾਨ ਹੋਈ ਸੀ। ਫਰਹਾਨ ਨੇ ਨਿਰਦੇਸ਼ਕ ਦੇ ਤੌਰ 'ਤੇ ਇਹ ਫਿਲਮ ਕੀਤੀ ਸੀ। ਦੋਵੇਂ ਲਗਭਗ 3 ਸਾਲ ਡੇਟਿੰਗ ਕਰਦੇ ਰਹੇ ਅਤੇ ਨਾਲ ਹੀ ਫਿਰ ਉਹ ਵਿਆਹ ਦੇ ਬੰਧਨ 'ਚ ਬੰਧ ਗਏ। ਇਨ੍ਹਾਂ ਦੀਆਂ ਦੋ ਬੇਟੀਆਂ ਹਨ ਜੋ ਕਾਫੀ ਛੋਟੀਆਂ ਹਨ। ਬੇਟੀਆਂ ਦੇ ਨਾਂ ਸ਼ਾਕਆ ਅਤੇ ਅਕੀਰਾ ਹੈ। ਫੈਮਿਲੀ ਅਦਾਲਤ ਮੁਤਾਬਕ ਦੋਵੇਂ ਬੇਟੀਆਂ ਅਧੁਨਾ ਨਾਲ ਰਹਿਣਗੀਆਂ ਪਰ ਫਰਹਾਨ ਕੋਲ ਪੂਰਾ ਹਕ ਹੈ ਕਿ ਉਹ ਆਪਣੀਆਂ ਬੇਟੀਆਂ ਨੂੰ ਮਿਲ ਸਕਦੇ ਹਨ। ਤਲਾਕ ਦੀ ਅਰਜੀ ਤੋਂ ਬਾਅਦ ਵੀ ਫਰਹਾਨ ਅਤੇ ਅਧੁਨਾ ਇਕ ਚੰਗੇ ਦੋਸਤ ਦੀ ਤਰ੍ਹਾਂ ਰਹੇ ਹਨ।


Tags: Farhan Akhtar Adhuna Bhabani Divorce Dil Chahta Hai ਫਰਹਾਨ ਅਖਤਰ ਅਧੁਨਾ ਭਬਾਨੀ