FacebookTwitterg+Mail

'ਇਨਸਾਇਡ ਐਜ' ਵੈੱਬ ਸੀਰੀਜ਼ ਦਾ ਟਰੇਲਰ ਰਿਲੀਜ਼, ਉਡੇ ਬਾਲੀਵੁੱਡ ਸਟਾਰਜ਼ ਦੇ ਹੋਸ਼

farhan akhtar
17 June, 2017 12:30:42 PM

ਮੰਬਈ— ਬਾਲੀਵੁੱਡ ਅਭਿਨੇਤਾ ਫਰਹਾਨ ਅਖਤਰ ਦੀ ਵੈੱਬ ਸੀਰੀਜ਼ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। 'ਇਨਸਾਇਡ ਐਜ' ਨਾਂ ਦੀ ਇਸ ਸੀਰੀਜ਼ 'ਚ ਵਿਵੇਕ ਓਬੇਰਾਏ, ਰਿਚਾ ਚੱਢਾ, ਅੰਗਦ ਬੇਦੀ ਵਰਗੇ ਕਲਾਕਾਰ ਨਜ਼ਰ ਆਉਣਗੇ। ਦੱਸਣਯੋਗ ਹੈ ਕਿ ਇਹ ਵੈੱਬ ਸੀਰੀਜ਼ ਕ੍ਰਿਕੇਟ ਦੇ ਸਭ ਤੋਂ ਨਵੇਂ ਫਾਰਮੇਟ ਆਈ. ਪੀ. ਐਲ. 'ਤੇ ਆਧਾਰਿਤ ਹੈ। ਇਸ ਵੈੱਬ ਸੀਰੀਜ਼ 'ਚ ਸਿਰਫ ਆਈ. ਪੀ. ਐਲ. ਹੀ ਨਹੀਂ, ਆਈ. ਪੀ. ਐਲ. 'ਚ ਹੋਣ ਵਾਲੇ ਪੈਸੇ ਦੇ ਲੇਣ-ਦੇਣ, ਡਰੱਗਸ ਅਤੇ ਸੈਕਸ ਨਾਲ ਜੁੜੇ ਕਿੱਸੇ ਵੀ ਸ਼ਾਮਿਲ ਹੋਣਗੇ। 10 ਜੁਲਾਈ ਤੋਂ ਅਮੇਜ਼ੋਨ ਪ੍ਰਾਇਮ ਵੀਡੀਓ 'ਤੇ ਪ੍ਰਸਾਰਿਤ ਹੋਣ ਵਾਲੀ ਇਸ ਸੀਰੀਜ 'ਚ ਅਜਿਹਾ ਕੀ ਹੈ ਕਿ ਹਰ ਕੋਈ ਇਸ ਦੇ ਬਾਰੇ ਕੁਝ ਬੋਲਣਾ ਨਹੀਂ ਚਾਹੁੰਦਾ ਤੇ ਹਰ ਕੋਈ ਇਸ 'ਤੇ ਚੁੱਪ ਹੈ। ਜਦੋਂ ਇਸ ਮੁੱਦੇ 'ਤੇ ਇੱਕ ਸੀਰੀਜ਼ ਰਿਲੀਜ਼ ਲਈ ਤਿਆਰ ਹੈ ਤਾਂ ਫਿਰ ਕੀ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਾਂ ਦੇਖ ਕੇ ਹੀ ਪਤਾ ਚੱਲੇਗਾ।

ਕੁਝ ਦਿਨਾਂ ਪਹਿਲਾਂ ਇਹ ਖਬਰ ਸੀ ਕਿ 'ਇਨਸਾਇਡ ਐਜ' 'ਚ ਰਿਚਾ ਚੱਢਾ ਅਤੇ ਵਿਵੇਕ ਓਬੇਰਾਇ ਦੇ 'ਚ ਇੱਕ ਇੰਟੀਮੇਟ ਸੀਨ ਸ਼ਾਮਿਲ ਹੋਵੇਗਾ। ਉਸ ਤੋਂ ਪਹਿਲਾਂ ਇਹ ਵੀ ਕਿਹਾ ਗਿਆ ਸੀ ਕਿ ਰਿਚਾ ਦਾ ਕਿਰਦਾਰ ਅਸਲ 'ਚ ਆਈ.ਪੀ.ਐਲ. ਟੀਮ ਕਿੰਗਸ ਇਲੈਵਨ ਪੰਜਾਬ ਦੀ ਮਾਲਿਕ ਪ੍ਰੀਤੀ ਜ਼ਿੰਟਾ 'ਤੇ ਆਧਾਰਿਤ ਹੋਵੇਗਾ। ਕਿਹਾ ਗਿਆ ਕਿ ਇਹ ਸੀਨ ਪ੍ਰੀਤੀ ਜ਼ਿੰਟਾ ਅਤੇ ਲਲਿਤ ਮੋਦੀ ਦੇ ਰਿਸ਼ਤਿਆਂ ਦਾ ਜ਼ਿਕਰ ਕਰੇਗਾ ਪਰ 'ਇਨਸਾਇਡ ਐਜ' ਦੇ ਕ੍ਰਿਅੇਟਰ ਕਰਨ ਅੰਸ਼ੁਮਨ ਨੇ ਟਵਿਟਰ 'ਤੇ ਇੱਕ ਟਵੀਟ ਦੇ ਮਾਧਿਅਮ ਨਾਲ ਇਹ ਸਪੱਸ਼ਟ ਕੀਤਾ ਕਿ ਇਹ ਪੂਰਾ ਸ਼ੋਅ ਕਾਲਪਨਿਕ ਹੈ ਅਤੇ ਕੋਈ ਵੀ ਕਿਰਦਾਰ ਕਿਸੇ ਅਸਲੀ ਵਿਅਕਤੀ 'ਤੇ ਆਧਾਰਿਤ ਨਹੀਂ ਹੈ। ਇਸ ਕ੍ਰਿਕੇਟ–ਡਰਾਮੇ ਦਾ ਟੀਜ਼ਰ ਇਸ ਸ਼ੋਅ ਦੀ ਇੱਕ ਛੋਟੀ ਜਿਹੀ ਝਲਕ ਦਿੰਦਾ ਹੈ।


Tags: Vivek OberoiINSIDE EDGERicha ChadhaSanjay SuriAngad BediTanuj VirwaniSiddhanth ChaturvediKaran Anshumanਫਰਹਾਨ ਅਖਤਰਵੈੱਬ ਸੀਰੀਜ਼ਇਨਸਾਇਡ ਐਜ