FacebookTwitterg+Mail

Father's Day : ਸਟਾਰ ਡੈਡ ਨੂੰ ਬੱਚਿਆਂ ਨੇ ਇਸ ਅੰਦਾਜ਼ 'ਚ ਕੀਤਾ ਵਿਸ਼

father s day
17 June, 2018 06:41:25 PM

ਮੁੰਬਈ (ਬਿਊਰੋ)— ਫਾਦਰਜ਼ ਡੇਅ ਮੌਕੇ ਫਿਲਮੀ ਸਟਾਰਜ਼ ਦੇ ਬੱਚਿਆਂ ਨੇ ਉਨ੍ਹਾਂ ਲਈ ਭਾਵੁਕ ਮੈਸੇਜ਼ ਲਿਖੇ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਨਜ਼ਰ ਆਈਆਂ, ਜਿਸ 'ਚ ਬਾਲੀਵੁੱਡ ਦੇ ਸਟਾਰ ਡੈਡ ਅਤੇ ਉਨ੍ਹਾਂ ਦੇ ਬੱਚੇ ਨਜ਼ਰ ਆਏ। ਸ਼ਾਹਰੁਖ ਖਾਨ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਨ੍ਹਾਂ ਦੇ ਬੇਟੇ ਅਬਰਾਮ ਵਲੋਂ ਲਿਖਿਆ ਮੈਸੇਜ਼ ਦਿਖਾਈ ਦੇ ਰਿਹਾ ਹੈ। ਸ਼ਾਹਰੁਖ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਸ ਦੇ ਬਾਵਜੂਦ ਬੱਚਿਆਂ ਕੋਲ ਕੋਈ ਹੋਰ ਤਰੀਕਾ ਨਹੀਂ ਸੀ ਅਤੇ ਹਾਂ ਮੈਂ ਮੰਨਦਾ ਹਾਂ ਕਿ ਇਸ ਨਾਲ ਪਿਤਾ ਦੀ ਜ਼ਿੰਦਗੀ ਪੂਰੀ ਹੋ ਜਾਂਦੀ ਹੈ।

ਅਕਸ਼ੇ ਕੁਮਾਰ ਨੇ ਫਾਦਰਜ਼ ਡੇਅ 'ਤੇ ਲਿਖਿਆ, ''ਮੇਰੀ ਬੇਟੀ ਨੇ ਮੇਰੇ ਕੋਲੋਂ ਪੰਖਾਂ ਵਾਲਾ ਯੁਨੀਕਾਰਨ ਮੰਗਿਆ ਸੀ, ਕੋਈ ਸੁਝਾਅ ਦਿਓ''।

ਸੋਨਮ ਕਪੂਰ ਨੇ ਆਪਣੇ ਪਿਤਾ ਅਨਿਲ ਕਪੂਰ ਨਾਲ ਬਚਪਨ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਉਸਨੇ ਲਿਖਿਆ ਕਿ ਮੇਰੇ ਰੋਲ ਮਾਡਲ ਪਿਤਾ ਮੇਰੇ ਲਈ ਸਭ ਤੋਂ ਵੱਡਾ ਗਿਫਟ ਹੈ''।

ਕਾਜਲ ਅਗਰਵਾਲ ਨੇ ਪਿਤਾ ਨਾਲ ਸ਼ੇਅਰ ਕਰਦੇ ਹੋਏ ਲਿਖਿਆ, ''ਮੈਨੂੰ ਹਮੇਸ਼ਾ ਪ੍ਰੇਰਿਤ ਕਰਨ ਲਈ ਧੰਨਵਾਦ'।

ਕਾਜੋਲ ਨੇ ਪਿਤਾ ਸ਼ੋਮੁ ਮੁਖਰਜੀ ਨਾਲ ਤਸਵੀਰ ਸ਼ੇਅਰ ਕਰਦੇ ਫਾਦਰਜ਼ ਡੇਅ ਦੀ ਵਧਾਈ ਦਿੱਤੀ।

ਅਮਿਤਾਭ ਬੱਚਨ ਨੇ ਮਾਤਾ-ਪਿਤਾ ਦੀ ਤਸਵੀਰ ਨਾਲ ਤਸਵੀਰ ਸ਼ੇਅਰ ਕਰਦੇ ਫਾਦਰਜ਼ ਡੇਅ ਦੀ ਵਧਾਈ ਦਿੱਤੀ।

ਅਭਿਸ਼ੇਕ ਬੱਚਨ ਨੇ ਪਿਤਾ ਨਾਲ ਬਚਪਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਦੇ ਪਿਤਾ ਅੱਜ ਵੀ ਉਸਦੇ ਨਾਲ ਹਨ।

 

A post shared by Abhishek Bachchan (@bachchan) on

 

A post shared by Karan Johar (@karanjohar) on

 


Tags: Shah Rukh Khan Abram Khan Akshay Kumar Abhishek Bachchan Fathers Day Bollywood Actor

Edited By

Kapil Kumar

Kapil Kumar is News Editor at Jagbani.