FacebookTwitterg+Mail

'MNS' ਧਮਕੀ ਤੋਂ ਬਾਅਦ ਅਦਾਕਾਰ ਫਵਾਦ ਖ਼ਾਨ ਨੇ ਛੱਡਿਆ ਭਾਰਤ

    1/4
27 September, 2016 03:45:42 PM
ਮੁੰਬਈ—ਖ਼ਬਰਾਂ ਮੁਤਾਬਕ ਐੱਮ.ਐੱਨ.ਐੱਸ ਦੇ ਵਿਰੋਧ ਕਾਰਨ ਬਾਲੀਵੁੱਡ ਅਦਾਕਾਰ ਫਵਾਦ ਖ਼ਾਨ ਨੂੰ ਵਾਪਸ ਪਾਕਿਸਤਾਨ ਜਾਣਾ ਪਿਆ ਹੈ। ਉਹ ਬਿਨ੍ਹਾਂ ਕਿਸੇ ਨੂੰ ਦੱਸੇ ਪਾਕਿਸਤਾਨ ਲਈ ਰਵਾਨਾ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਹਮਲੇ ਤੋਂ ਬਾਅਦ ਮਹਾਰਾਸ਼ਟਰ ਨਵਨਿਰਮਾਣ ਸੈਨਾ ਨੇ ਪਾਕਿਸਤਾਨ ਅਦਾਕਾਰਾਂ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਲੋਕ 25 ਸਤੰਬਰ ਤੱਕ ਭਾਰਤ ਨਹੀਂ ਛੱਡਦੇ ਤਾਂ ਉਨ੍ਹਾਂ ਨੂੰ ਗੰਭੀਰ ਪਰਿਣਾਮ ਭੁਗਤਣੇ ਹੋਣਗੇ।
ਖ਼ਬਰਾਂ ਮੁਤਾਬਕ ਫਵਾਦ ਖ਼ਾਨ ਨੇ ਚੁੱਪਚਾਪ ਭਾਰਤ ਛੱਡ ਦਿੱਤਾ ਹੈ ਅਤੇ ਵਾਪਸ ਆਉਣ ਦੀ ਉਸ ਦੀ ਕੋਈ ਯੋਜਨਾ ਨਹੀਂ ਹੈ। ਮਹਾਰਾਸ਼ਟਰ ਨਵਨਿਰਮਾਣ ਸੈਨਾ ਨੇ ਪਾਕਿਸਤਾਨੀ ਕਲਾਕਾਰਾਂ ਨੂੰ ਅਗਲੇ 48 ਘੰਟਿਆਂ 'ਚ ਦੇਸ਼ ਛੱਡਣ ਦੀ ਧਮਕੀ ਦਿੱਤੀ ਸੀ। ਇਨ੍ਹਾਂ ਕਲਾਕਾਰਾਂ 'ਚ ਫਵਾਦ ਖਾਨ, ਅਲੀ ਜ਼ਫਰ, ਮਾਹਿਰਾ ਖਾਨ, ਰਾਹਤ ਫਤਿਹ ਅਲੀ ਖ਼ਾਨ, ਇਮਰਾਨ ਅੱਬਾਸ, ਮਾਵਰਾ ਹੋਕੇਨ ਅਤੇ ਆਤਿਫ ਅਸਲਮ ਆਦਿ ਕਲਾਕਾਰ ਹਨ। ਇਨ੍ਹਾਂ ਨੇ ਭਾਰਤ ਨੂੰ ਆਪਣਾ ਦੂਜਾ ਘਰ ਮੰਨ ਲਿਆ ਸੀ। ਇਸ ਤੋਂ ਪਹਿਲਾਂ ਵੀ ਸ਼ਿਵ ਸੈਨਾ ਨੇ ਮੁੰਬਈ 'ਚ ਗਜ਼ਲ ਗਾਇਕ ਗੁਲਾਮ ਅਲੀ ਦੇ ਸ਼ੋਅ ਨੂੰ ਰੱਦ ਕਰਾ ਦਿੱਤਾ ਸੀ।

Tags: ਫਵਾਦ ਖ਼ਾਨਮਾਹਿਰਾ ਖਾਨ ਰਾਹਤ ਫਤਿਹ ਅਲੀ ਖ਼ਾਨFawad Khan analysts Khan Rahat Fateh Ali Khan