FacebookTwitterg+Mail

ਜਦੋਂ ਇਸ ਪਾਕਿਸਤਾਨੀ ਅਦਾਕਾਰ ਨੂੰ ਸ਼ਾਹਰੁਖ-ਆਲਿਆ ਨੇ ਕੀਤਾ ਰਿਪਲੇਸ, ਜਾਣੋ ਵਜ੍ਹਾ

fawad khan replace shahrukh and alia bhatt
28 September, 2016 11:22:50 AM
ਮੁੰਬਈ— ਪਾਕਿਸਤਾਨੀ ਕਲਾਕਾਰਾ ਨੂੰ ਭਾਰਤ 'ਚ ਬੈਨ ਕਰਨ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਫਿਲਮਕਾਰ ਕਰਨ ਜੌਹਰ ਸ਼ਾਇਦ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ। ਇਸੇ ਕਾਰਨ ਕਰਨ ਨੇ 'ਕਾਫੀ ਵਿਦ ਕਰਨ' ਦੇ ਅਗਲੇ ਐਪੀਸੋਡ 'ਚ ਫਵਾਦ ਖਾਨ ਦੀ ਜਗ੍ਹਾ ਆਲਿਆ ਭੱਟ ਅਤੇ ਸ਼ਾਹਰੁਖ ਨੂੰ ਬੁਲਾਉਣਾ ਸਹੀਂ ਸਮਝਿਆ ਹੈ।
ਇਹ ਸ਼ੋਅ ਅਕਤੂਬਰ 'ਚ ਪ੍ਰਸਾਰਿਤ ਹੋਵੇਗਾ। ਸੂਤਰਾਂ ਮੁਤਾਬਕ 'ਕਾਫੀ ਵਿਦ ਕਰਨ' ਦੇ ਪੰਜਵੇ ਸੀਜ਼ਨ 'ਚ ਕਰਨ ਜੌਹਰ ਪਹਿਲਾਂ ਫਵਾਦ ਖਾਨ ਨੂੰ ਆਪਣੇ ਸ਼ੋਅ ਦਾ ਪਹਿਲਾ ਮਹਿਮਾਨ ਬਣਾਉਣਾ ਚਾਹੁੰਦੇ ਸਨ ਪਰ ਹੁਣ ਉਨ੍ਹਾਂ ਦੀ ਜਗ੍ਹਾ ਸ਼ਾਹਰੁਖ ਅਤੇ ਆਲਿਆ ਇਸ ਸ਼ੋਅ ਦੇ ਪਹਿਲੇ ਮਹਿਮਾਨ ਹੋਣਗੇ। ਜਾਣਕਾਰੀ ਮੁਤਾਬਕ ਫਵਾਦ ਦੀ ਪਤਨੀ ਗਰਭਵਤੀ ਹੈ ਅਤੇ ਉਨ੍ਹਾਂ ਦੀ ਡਿਲੀਵਰੀ ਉਸੇ ਸਮੇਂ ਹੀ ਹੋਣੀ ਹੈ, ਜਦੋਂ ਇਹ ਸ਼ੋਅ ਸ਼ੁਰੂ ਹੋਵੇਗਾ।
ਜ਼ਿਕਰਯੋਗ ਹੈ ਕਿ ਆਪਣੀ ਆਉਣ ਵਾਲੀ ਫਿਲਮ 'ਐ ਦਿਲ ਹੈ ਮੁਸ਼ਕਿਲ' ਦੀ ਰਿਲੀਜ਼ ਦੀ ਉਡੀਕ ਕਰ ਰਹੇ ਕਰਨ ਜੌਹਰ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਪਾਕਿਸਤਾਨੀ ਕਲਾਕਾਰਾਂ ਦਾ ਭਾਰਤ ਤੋਂ ਚਲੇ ਜਾਣਾ ਅੱਤਵਾਦ ਵਰਗੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੈ।

Tags: ਫਵਾਦਰਿਪਲੇਸਸ਼ਾਹਰੁਖfawadreplaceshahrukh