FacebookTwitterg+Mail

ਐੱਫ. ਬੀ. ਆਈ. ਨੇ ਐਂਜੇਲੀਨਾ ਜੋਲੀ ਤੋਂ ਚਾਰ ਘੰਟੇ ਕੀਤੀ ਪੁੱਛਗਿੱਛ

    1/2
28 October, 2016 04:44:34 AM

ਲਾਸ ਏਂਜਲਸ— ਨਿੱਜੀ ਜਹਾਜ਼ 'ਚ ਅਦਾਕਾਰ ਬ੍ਰੈਡ ਪਿਟ ਵਲੋਂ 15 ਸਾਲਾ ਬੇਟੇ ਮੈਡਾਕਸ ਦੀ ਕਥਿਤ ਰੂਪ ਨਾਲ ਮਾਰਕੁੱਟ ਕੀਤੇ ਜਾਣ ਦੇ ਮਾਮਲੇ 'ਚ ਐੱਫ. ਬੀ. ਆਈ. ਨੇ ਅਦਾਕਾਰਾ ਐਂਜਲੀਨਾ ਜੋਲੀ ਤੋਂ ਲਗਭਗ 4 ਘੰਟੇ ਤੱਕ ਪੁੱਛਗਿੱਛ ਕੀਤੀ। ਖਬਰ ਮੁਤਾਬਕ ਅਜਿਹਾ ਮੰਨਿਆ ਜਾ ਰਿਹਾ ਹੈ ਕਿ 41 ਸਾਲਾ ਅਦਾਕਾਰਾ ਨੇ ਜਾਂਚ ਵਿਭਾਗ ਦਾ 'ਪੂਰਾ ਸਹਿਯੋਗ' ਕੀਤਾ ਅਤੇ ਵਿਭਾਗ ਨੇ 'ਉਨ੍ਹਾਂ ਦੇ ਬੱਚਿਆਂ' ਨਾਲ ਵੀ ਗੱਲ ਕੀਤੀ। ਸੂਤਰਾਂ ਨੇ ਕਿਹਾ ਕਿ ਜਹਾਜ਼ ਦੇ ਉਡਾਣ ਭਰਨ ਤੋਂ ਹੇਠਾਂ ਉਤਰਨ ਤੱਕ ਕੀ-ਕੀ ਹੋਇਆ, ਏਜੰਟ ਸਭ ਕੁਝ ਜਾਣਦੇ ਸਨ। ਉਹ ਮਾਰਕੁੱਟ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਹਨ। ਸੂਤਰਾਂ ਨੇ ਕਿਹਾ ਕਿ ਐੱਫ. ਬੀ. ਆਈ. ਵਲੋਂ ਹਾਲੇ ਕੁਝ ਹਫਤੇ ਤੱਕ ਜਾਂਚ ਕੀਤੇ ਜਾਣ ਦੀ ਸਹੂਲਤ ਹੈ।


Tags: ਅਦਾਕਾਰ ਐਂਜੇਲੀਨਾ ਜੋਲੀ ਬ੍ਰੈਡ ਪਿਟ Actor ainjelina Jolie Brad Pitt