FacebookTwitterg+Mail

ਫਿਰ ਦਿਖਾਏਗਾ... 'ਫਿਅਰ ਫਾਈਲਜ਼' ਡਰ ਦੀਆਂ ਸੱਚੀਆਂ ਤਸਵੀਰਾਂ

fear files
24 July, 2017 01:31:58 PM

ਮੁੰਬਈ, (ਸੁਪ੍ਰੀਆ ਵਰਮਾ)— ਕੀ ਤੁਸੀਂ ਆਲੌਕਿਕ ਸ਼ਕਤੀਆਂ, ਆਤਮਾਵਾਂ, ਭੂਤ-ਪ੍ਰੇਤਾਂ 'ਤੇ ਵਿਸ਼ਵਾਸ ਕਰਦੇ ਹੋ ਜਾਂ ਫਿਰ ਤੁਹਾਡੇ ਕਿਸੇ ਆਪਣੇ ਨਾਲ ਕੋਈ ਡਰਾਵਨੀ ਘਟਨਾ ਵਾਪਰੀ ਹੈ? ਜਿਸ ਨਾਲ ਕਿਸੇ ਆਤਮਾ ਦੇ ਹੋਣ ਦਾ ਅਹਿਸਾਸ ਹੁੰਦਾ ਹੈ? ਮਰਨ ਤੋਂ ਬਾਅਦ ਆਤਮਾ ਕਿਥੇ ਜਾਂਦੀ ਹੈ? ਅਜਿਹੇ ਹੀ ਸਵਾਲਾਂ ਦੇ ਜਵਾਬ ਲੈ ਕੇ ਆ ਗਿਆ ਹੈ ਜ਼ੀ ਟੀ. ਵੀ. ਦਾ ਹਾਰਰ ਸ਼ੋਅ 'ਫਿਅਰ ਫਾਈਲਜ਼'।
ਇਸ ਦੇ ਪਿਛਲੇ ਸੀਜ਼ਨਸ ਦੀ ਸਫਲਤਾ ਤੋਂ ਬਾਅਦ ਜ਼ੀ ਟੀ. ਵੀ. ਮੁੜ ਤੋਂ 'ਫਿਅਰ ਫਾਈਲਜ਼' ਲੈ ਕੇ ਆਇਆ ਹੈ, ਜਿਸ 'ਚ ਨਵੇਂ ਤਰੀਕੇ ਨਾਲ ਦਿਖਾਈਆਂ ਜਾਣਗੀਆਂ 'ਡਰ ਦੀਆਂ ਸੱਚੀਆਂ ਘਟਨਾਵਾਂ'।
ਹਾਲ ਹੀ 'ਚ 'ਫਿਅਰ ਫਾਈਲਜ਼' ਦੇ ਨਿਰਮਾਤਾ ਸੁਕੇਸ਼ ਮੋਟਵਾਨੀ ਨੇ 'ਫਿਅਰ ਫਾਈਲਜ਼' ਦੀ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਇਸ ਸ਼ੋਅ 'ਚ ਅਸਲੀ ਜ਼ਿੰਦਗੀ ਦੀਆਂ ਡਰਾਵਨੀਆਂ ਕਹਾਣੀਆਂ ਹੋਣਗੀਆਂ, ਜਿਹੜੀਆਂ ਰੌਂਗਟੇ ਖੜ੍ਹੇ ਕਰ ਦੇਣਗੀਆਂ। ਇਹ ਕਹਾਣੀਆਂ ਰਹੱਸਮਈ ਤੇ ਅਜੀਬ ਘਟਨਾਵਾਂ 'ਤੇ ਚਾਣਨ ਪਾਉਣਗੀਆਂ, ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਵਾਪਰ ਚੁੱਕੀਆਂ ਹਨ।
Punjabi Bollywood Tadka
ਇਹ ਸ਼ੋਅ ਦਰਸ਼ਕਾਂ ਨੂੰ ਸੱਚੀਆਂ ਘਟਨਾਵਾਂ ਤੋਂ ਜਾਣੂ ਕਰਵਾਏਗਾ, ਜਿਨ੍ਹਾਂ ਲੋਕਾਂ ਨੇ ਇਸ ਨੂੰ ਦੇਖਿਆ ਤੇ ਮਹਿਸੂਸ ਕੀਤਾ ਹੈ। ਦੱਸਣਯੋਗ ਹੈ ਕਿ ਇਸ 'ਚ ਉਨ੍ਹਾਂ ਆਲੌਕਿਕ ਘਟਨਾਵਾਂ ਦੇ ਮਾਹਿਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੂੰ ਇਸ ਖੇਤਰ 'ਚ ਮੁਹਾਰਤ ਹਾਸਲ ਹੈ। 30 ਐਪੀਸੋਡ ਵਾਲੇ ਹਾਰਰ ਸ਼ੋਅ ਦੀ ਸੀਰੀਜ਼ ਦੇਖਣ ਲਈ ਤੁਸੀਂ ਵੀ ਤਿਆਰ ਹੋ ਜਾਓ। ਜੇਕਰ ਡਰਾਵਨੀਆਂ ਕਹਾਣੀਆਂ ਦੇ ਸ਼ੌਕੀਨ ਹੋ ਜਾਂ ਫਿਰ ਤੁਹਾਨੂੰ ਵੀ ਆਲੌਕਿਕ ਘਟਨਾਵਾਂ ਬਾਰੇ ਜਾਣਨਾ ਹੈ ਤਾਂ ਇਹ ਸ਼ੋਅ ਤੁਹਾਡੇ ਲਈ ਹੈ। 22 ਜੁਲਾਈ ਤੋਂ ਹਰ ਸ਼ਨੀਵਾਰ ਤੇ ਐਤਵਾਰ ਰਾਤ ਜ਼ੀ ਟੀ. ਵੀ. 'ਤੇ 10:30 ਵਜੇ ਡਰਨ ਲਈ ਹੋ ਜਾਓ ਤਿਆਰ।


Tags: Fear Files Horror Show Zee TV True Stories