FacebookTwitterg+Mail

ਜੀ ਚੇਰੀ ਦੇ 'ਫੀਲਿੰਗਾਂ' ਗੀਤ ਨੂੰ ਯੂਟਿਊਬ 'ਤੇ ਮਿਲ ਰਿਹੈ ਭਰਵਾਂ ਹੁੰਗਾਰਾ (ਵੀਡੀਓ)

feelingan
11 June, 2018 05:51:52 PM

ਜਲੰਧਰ— ਮਸ਼ਹੂਰ ਗਾਇਕ ਜੀ ਚੇਰੀ ਦਾ ਨਵਾਂ ਗੀਤ 'ਫੀਲਿੰਗਾਂ' ਹਾਲ ਹੀ 'ਚ ਯੂਟਿਊਬ 'ਤੇ ਰਿਲੀਜ਼ ਹੋਇਆ ਹੈ। ਇਸ ਗੀਤ ਦੇ ਬੋਲ ਲਵ ਭੁੱਲਰ ਦੇ ਲਿਖੇ ਹਨ ਅਤੇ ਸੰਗੀਤ ਹੈਪੀ ਸਿੰਘ ਯੂ. ਕੇ ਨੇ ਦਿੱਤਾ ਹੈ। ਜੀ ਚੇਰੀ ਦਾ ਇਹ ਗੀਤ 'ਕਰੋਅਨ ਮਿਊਜ਼ਕਸ' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਜੀ ਚੇਰੀ ਦੇ ਗੀਤ ਦੀ ਵੀਡੀਓ ਵਿਜ਼ ਕਿੱਡ ਫਿਲਮਜ਼ ਵਲੋਂ ਤਿਆਰ ਕੀਤੀ ਗਈ ਹੈ, ਜਿਸ 'ਚ ਪਿਆਰ ਕਰਨ ਵਾਲੇ ਦੇ ਦਿਲ ਦੀ ਗੱਲ ਨੂੰ ਖੁੱਲ੍ਹ ਕੇ ਬਿਆਨ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ 3 ਮਿੰਟ 38 ਸੈਕਿੰਡ ਦੇ 'ਫੀਲਿੰਗਾਂ' ਗੀਤ ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਨੌਜਵਾਨ ਪੀੜ੍ਹੀ ਦੀ ਪਸੰਦ 'ਤੇ ਜੀ ਚੇਰੀ ਦਾ ਇਹ ਗੀਤ ਖਰਾ ਉਤਰ ਰਿਹਾ ਹੈ। ਖਬਰ ਲਿਖੇ ਜਾਣ ਤੱਕ ਇਸ ਗੀਤ ਨੂੰ ਯੂਟਿਊਬ 'ਤੇ 1,313,693 ਤੋਂ ਵੱਧ ਵਾਰ ਦੇਖਿਆ ਚੁੱਕਿਆ ਹੈ।


Tags: G Chery Feelingan Crown MusicsLove Bhullar Happy Singh UK Punjabi Singer

Edited By

Kapil Kumar

Kapil Kumar is News Editor at Jagbani.