FacebookTwitterg+Mail

ਅਫਗਾਨੀ ਪਠਾਨ ਸੀ ਇਹ ਦਿਗਜ ਅਭਿਨੇਤਾ, ਪਾਕਿਸਤਾਨ ਆਉਣ 'ਤੇ ਲੱਗੀ ਸੀ ਪਾਬੰਦੀ

feroz khan
27 April, 2018 02:25:48 PM

ਮੁੰਬਈ (ਬਿਊਰੋ)— ਦਿਗਜ ਅਭਿਨੇਤਾ ਫਿਰੋਜ਼ ਖਾਨ ਨੂੰ ਉਨ੍ਹਾਂ ਦੇ ਸ਼ਾਨਦਾਰ ਅੰਦਾਜ਼ ਅਤੇ ਵੱਖਰੇ ਲਾਈਫ ਸਟਾਇਲ ਲਈ ਜਾਣਿਆ ਜਾਂਦਾ ਹੈ। ਫਿਰੋਜ ਖਾਨ ਨੇ ਆਫ ਸਕ੍ਰੀਨ ਅਤੇ ਆਨਸਕ੍ਰੀਨ ਜੀਵਨ ਦੋਹਾਂ ਨੂੰ ਬਹੁਤ ਹੀ ਦਿਲਚਸਪ ਢੰਗ ਨਾਲ ਬਤੀਤ ਕੀਤਾ ਹੈ।  ਅੱਜ ਹੀ ਦੇ ਦਿਨ 27 ਅਪ੍ਰੈਲ, 2009 ਨੂੰ ਫਿਰੋਜ਼ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਅੱਜ ਉਨ੍ਹਾਂ ਦੀ ਬਰਸੀ ਮੌਕੇ ਜ਼ਿੰਦਗੀ ਨਾਲ ਜੁੜੇ ਕਈ ਕਿੱਸੇ ਸ਼ੇਅਰ ਕਰਨ ਜਾ ਰਹੇ ਹਾਂ।

Punjabi Bollywood Tadka
ਫਿਰੋਜ਼ ਖਾਨ ਦਾ ਜਨਮ 25 ਸਤੰਬਰ, 1939 ਨੂੰ ਬੰਗਲੁਰੂ 'ਚ ਅਫਗਾਨੀਸਤਾਨ ਤੋਂ ਪਲਾਇਨ ਹੋ ਕੇ ਆਏ ਇਕ ਪਠਾਨ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਦਾ ਖਾਨਦਾਨ ਗਜਨੀ ਦਾ ਰਹਿਣ ਵਾਲਾ ਹੈ। ਫਿਰੋਜ਼ ਦੀ ਮਾਂ ਈਰਾਨੀ ਸੀ। ਫਿਰੋਜ਼ ਦੀ ਸ਼ੁਰੂਆਤੀ ਪੜ੍ਹਾਈ ਬਿਸ਼ਪ ਕਾਟਨ ਸਕੂਲ 'ਚ ਹੋਈ ਸੀ। ਪੂਰੀ ਪੜ੍ਹਾਈ ਕਰਨ ਤੋਂ ਬਾਅਦ ਹੀਰੋ ਬਣਨ ਦੇ ਮਕਸਦ ਨਾਲ ਮੁੰਬਈ ਗਏ ਸਨ। ਫਿਰੋਜ਼ ਨੂੰ ਪਹਿਲਾ ਮੌਕਾ ਸੈਕਿੰਡ ਲੀਡ ਦੇ ਤੌਰ 'ਤੇ 1960 'ਚ ਫਿਲਮ 'ਦੀਦੀ' 'ਚ ਮਿਲਿਆ। 1965 'ਚ ਫਿਰੋਜ਼ ਖਾਨ ਨੇ ਸੁੰਦਰੀ ਖਾਨ ਨਾਲ ਵਿਆਹ ਕੀਤਾ ਸੀ। ਦੋਵਾਂ ਦੀ ਪਹਿਲੀ ਮੁਲਾਕਾਤ ਇਕ ਪਾਰਟੀ 'ਚ ਹੋਈ ਸੀ। 5 ਸਾਲ ਡੇਟ ਕਰਨ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ। ਉਨ੍ਹਾਂ ਦੀ ਇਕ ਬੇਟੀ ਲੈਲਾ ਖਾਨ ਅਤੇ ਬੇਟਾ ਫਰਦੀਨ ਖਾਨ ਹੈ। ਉੱਥੇ ਹੀ ਫਿਰੋਜ਼ ਅਤੇ ਸੁੰਦਰੀ ਦਾ 1985 'ਚ ਤਲਾਕ ਹੋ ਗਿਆ।

Punjabi Bollywood Tadka

1980 'ਚ ਫਿਰੋਜ਼ ਦੀ ਸਭ ਤੋਂ ਸੁਪਰਹਿੱਟ ਫਿਲਮ 'ਕੁਰਬਾਨੀ' ਰਹੀ। ਇਸ ਫਿਲਮ 'ਚ ਜੀਨਤ ਅਮਾਨ ਤੋਂ ਇਲਾਵਾ ਦਿਗਜ ਅਭਿਨੇਤਾ ਵਿਨੋਦ ਖੰਨਾ ਅਹਿਮ ਭੂਮਿਕਾ 'ਚ ਸਨ। ਇਸ ਫਿਲਮ 'ਚ ਪਾਕਿਸਤਾਨੀ ਪੌਪ ਗਾਇਕ ਨਾਜ਼ਿਆ ਹਸਨ ਨੂੰ ਕਾਫੀ ਪ੍ਰਸਿੱਧੀ ਹਾਸਲ ਹੋਈ ਸੀ। ਉਨ੍ਹਾਂ ਵਲੋਂ ਗਾਇਆ 'ਆਪ ਜੈਸਾ ਕੋਈ ਮੇਰੀ ਜ਼ਿੰਦਗੀ ਮੇਂ ਆਏ ਤੋਂ ਬਾਤ ਬਣ ਜਾਏ' ਨੇ ਧੁੰਮਾਂ ਪਾ ਦਿੱਤੀਆਂ ਸਨ।

Punjabi Bollywood Tadka
ਸਾਲ 2006 'ਚ ਫਿਰੋਜ਼ ਖਾਨ ਦੇ ਪਾਕਿਸਤਾਨ ਆਉਣ 'ਤੇ ਪਾਬੰਦੀ ਲਗਾ ਦਿੱਤਾ ਗਈ ਸੀ। ਦਰਸਅਲ, ਫਿਰੋਜ਼ ਆਪਣੇ ਭਰਾ ਅਕਬਰ ਦੀ ਫਿਲਮ 'ਤਾਜ ਮਹਿਲ' ਦੀ ਪ੍ਰਮੋਸ਼ਨ ਲਈ ਪਾਕਿਸਤਾਨ ਗਿਆ ਸੀ। ਉੱਥੇ ਇਕ ਮਹਿਫਲ 'ਚ ਦਾਰੂਬਾਜ਼ੀ ਦੌਰਾਨ ਉਨ੍ਹਾਂ ਦਾ ਪਾਕਿਸਤਾਨੀ ਗਾਇਕ ਅਤੇ ਐਂਕਰ ਫਖ਼ਰ ਏ ਆਲਮ ਨਾਲ ਵਿਵਾਦ ਹੋ ਗਿਆ। ਦਰਸਅਲ, ਫਿਰੋਜ਼ ਨੇ ਹਿੰਦੋਤਸਾਨ ਦੀ ਤਾਰੀਫ ਕਰਦੇ ਹੋਏ ਕਹਿ ਦਿੱਤਾ ਕਿ ਸਾਡੇ ਕੋਲ ਇੱਥੇ ਹਰ ਕੌਮ ਤਰੱਕੀ ਕਰ ਰਹੀ ਹੈ ਅਤੇ ਇਸਲਾਮ ਦੇ ਨਾਂ 'ਤੇ ਬਣਿਆ ਪਾਕਿਸਤਾਨ ਪਿੱਛੇ ਰਹਿ ਰਿਹਾ ਹੈ। ਇਸ ਤੋਂ ਬਾਅਦ ਪਾਕਿਸਤਾਨੀ ਹਾਈ ਕਮੀਸ਼ਨਰ ਨੂੰ ਆਦੇਸ਼ ਦਿੱਤਾ ਗਿਆ ਕਿ ਇਸ ਸ਼ਖਸ ਨੂੰ ਪਾਕਿਸਤਾਨ ਦਾ ਵੀਜ਼ਾ ਨਾ ਦਿੱਤਾ ਜਾਵੇ।

Punjabi Bollywood Tadka
ਫਿਰੋਜ਼ ਖਾਨ ਅਤੇ ਮੁਮਤਾਜ਼ ਨੇ ਇਕੱਠੇ ਕਈ ਫਿਲਮਾਂ 'ਚ ਕੰਮ ਕੀਤਾ ਸੀ। ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਸੀ। ਫਿਰੋਜ਼ ਦੇ ਬੇਟੇ ਫਰਦੀਨ ਦਾ ਵਿਆਹ ਮੁਮਤਾਜ਼ ਦੀ ਬੇਟੀ ਨਤਾਸ਼ਾ ਮਾਧਵਾਨੀ ਨਾਲ ਵਿਆਹ ਹੋਇਆ ਸੀ। ਜ਼ਿੰਦਗੀ ਦੇ ਆਖਰੀ ਸਮੇਂ 'ਚ ਫਿਰੋਜ਼ ਨੇ ਮੁੰਬਈ ਤੋਂ ਦੂਰੀ ਬਣਾ ਲਈ ਅਤੇ ਬੰਗਲੁਰੂ 'ਚ ਬਣੇ ਆਪਣੇ ਫਾਰਮ ਹਾਊਸ 'ਚ ਰਹਿਣ ਲੱਗ ਪਏ। ਉਨ੍ਹਾਂ ਨੂੰ ਕੈਂਸਰ ਸੀ। ਕਾਫੀ ਲੰਬਾ ਸਮਾਂ ਉਨ੍ਹਾਂ ਦਾ ਇਲਾਜ ਚੱਲਿਆ ਪਰ ਜਦੋਂ ਡਾਕਟਰਾਂ ਨੇ ਆਪਣੇ ਹੱਥ ਖੜੇ ਕਰ ਦਿੱਤੇ ਤਾਂ ਫਿਰੋਜ਼ ਆਖਰੀ ਸਮੇਂ ਦਾ ਸਕੂਨ ਪਾਉਣ ਲਈ ਆਪਣੇ ਫਾਰਮ ਹਾਊਸ ਵਾਪਸ ਆ ਗਏ। ਇੱਥੇ ਹੀ 27 ਅਪ੍ਰੈਲ, 2009 ਨੂੰ 69 ਸਾਲ ਦੀ ਉਮਰ 'ਚ ਉਨ੍ਹਾਂ ਦਾ ਦਿਹਾਂਤ ਹੋ ਗਿਆ।

Punjabi Bollywood Tadka


Tags: Feroz Khan Death Anniversary Cancer Fardeen Khan Afghanistan Bollywood Actor

Edited By

Kapil Kumar

Kapil Kumar is News Editor at Jagbani.