FacebookTwitterg+Mail

ਫਿਰੋਜ਼ ਖਾਨ ਦੇ ਇਸ ਬਿਆਨ ਕਾਰਨ ਪਾਕਿਸਤਾਨ 'ਚ ਮਚਿਆ ਸੀ ਹੜਕੰਪ, ਮੁਸ਼ੱਰਫ ਨੇ ਲਗਾ ਦਿੱਤਾ ਸੀ ਬੈਨ

feroz khan birthday special
25 September, 2017 01:16:02 PM

ਮੁੰਬਈ— ਬਾਲੀਵੁੱਡ ਫਿਲਮਾਂ 'ਚ ਫਿਰੋਜ਼ ਖਾਨ ਦਾ ਇਕ ਵੱਖਰਾ ਅੰਦਾਜ਼ ਸੀ। ਅੱਜ ਉਹ ਸਾਡੇ ਵਿਚਕਾਰ ਨਹੀਂ ਹਨ ਪਰ ਯੂਨੀਕ ਸਟਾਈਲ ਤੇ ਬੇਬਾਕੀ ਲਈ ਉਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਇਸ ਦੌਰ ਅਜਿਹਾ ਵੀ ਸੀ, ਜਦੋਂ ਉਨ੍ਹਾਂ ਦੇ ਸੰਵਾਦ ਬੋਲਣ 'ਤੇ ਲੜਕੀਆਂ ਦੀਵਾਨੀਆਂ ਹੋ ਜਾਂਦੀਆਂ ਸਨ। ਹੀਰੋ ਦੇ ਰੋਲ 'ਚ ਤਾਂ ਦਰਸ਼ਕਾਂ ਨੇ ਫਿਰੋਜ਼ ਨੂੰ ਪਸੰਦ ਕੀਤਾ ਹੀ ਸੀ, ਇਸ ਦੇ ਨਾਲ ਹੀ ਖਲਨਾਇਕ ਦੇ ਕਿਰਦਾਰ 'ਚ ਵੀ ਉਹ ਬਹੁਤ ਹਿੱਟ ਹੋਏ ਸਨ। ਅਫਗਾਨਿਸਤਾਨ ਤੋਂ ਵਿਸਥਾਪਿਤ ਹੋ ਕੇ ਆਏ ਇਕ ਪਠਾਨ ਪਰਿਵਾਰ 'ਚ 25 ਸਤੰਬਰ, 1939 ਨੂੰ ਉਨ੍ਹਾਂ ਦਾ ਜਨਮ ਹੋਇਆ ਸੀ।

Punjabi Bollywood Tadka

ਉਨ੍ਹਾਂ ਦਾ ਖਾਨਦਾਨ ਗਜਨੀ ਦਾ ਰਹਿਣ ਵਾਲਾ ਸੀ। ਉਨ੍ਹਾਂ ਦੀ ਮਾਂ ਈਰਾਨੀ ਸੀ। ਫਿਰੋਜ਼ ਦੀ ਬੇਬਾਕੀ ਦੇ ਕਾਰਨ ਜਨਰਲ ਪਰਵੇਜ਼ ਮੁਸ਼ੱਰਫ ਨੇ ਉਨ੍ਹਾਂ ਦੇ ਪਾਕਿਸਤਾਨ ਜਾਣ 'ਤੇ ਰੋਕ ਲਗਾ ਦਿੱਤੀ ਸੀ। ਫਿਰੋਜ਼ ਦੇ ਜਨਮਦਿਨ ਦੇ ਮੌਕੇ 'ਤੇ ਅਸੀਂ ਉਹ ਕਿੱਸਾ ਸਾਂਝਾ ਕਰ ਰਹੇ ਹਾਂ। ਜਾਣਕਾਰੀ ਮੁਤਾਬਕ ਫਿਰੋਜ਼ ਆਪਣੇ ਬੇਬਾਕ ਬਿਆਨਾਂ ਲਈ ਵੀ ਜਾਣੇ ਜਾਂਦੇ ਸਨ। ਸਾਲ 2006 'ਚ ਜਨਰਲ ਪਰਵੇਜ਼ ਮੁਸ਼ੱਰਫ ਨੇ ਉਨ੍ਹਾਂ ਦੇ ਪਾਕਿਸਤਾਨ 'ਚ ਆਉਣ 'ਤੇ ਪ੍ਰਤੀਬੰਧ ਲਗਾ ਦਿੱਤਾ ਸੀ।

Punjabi Bollywood Tadka

ਅਸਲ 'ਚ ਫਿਰੋਜ਼ ਜਦੋਂ ਆਪਣੇ ਭਰਾ ਅਕਬਰ ਖਾਨ ਦੀ ਫਿਲਮ 'ਤਾਜ ਮਹੱਲ' ਨੂੰ ਰਿਲੀਜ਼ ਕਰਨ ਲਾਹੌਰ ਗਏ ਸਨ, ਤਾਂ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਦੇ ਮੁਸਲਮਾਨਾਂ ਦੀ ਸਥਿਤੀ ਨੂੰ ਲੈ ਕੇ ਟਿੱਪਣੀ ਕੀਤੀ ਸੀ। ਅਸਲ 'ਚ ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਤੋਂ ਮੁਸਲਮਾਨਾਂ ਦੀ ਖਰਾਬ ਹਾਲਤ ਨੂੰ ਲੈ ਕੇ ਸਵਾਲ ਕੀਤੇ ਗਏ ਸਨ। ਫਿਰੋਜ਼ ਨੇ ਆਪਣੇ ਜਵਾਬ 'ਚ ਕਿਹਾ, ''ਭਾਰਤ ਧਰਮ ਨਿਰਪੱਖ ਦੇਸ਼ ਹੈ' ਸਾਡੇ ਇੱਥੇ ਮੁਸਲਮਾਨ ਪ੍ਰਗਤੀ ਕਰ ਰਹੇ ਹਨ। ਸਾਡੇ ਰਾਸ਼ਟਰਪਤੀ ਮੁਸਲਿਮ ਹੈ, ਪ੍ਰਧਾਨ ਮੰਤਰੀ ਸਿੱਖ ਹਨ। ਪਾਕਿਸਤਾਨ ਇਸਲਾਮ ਦੇ ਨਾਂ 'ਤੇ ਬਣਿਆ ਸੀ ਪਰ ਦੇਖੋ ਇੱਥੇ ਉਨ੍ਹਾਂ ਦੀ ਕਿਹੋ ਜਿਹੀ ਹਾਲਤ ਹੈ।

Punjabi Bollywood Tadka

ਇਕ-ਦੂਜੇ ਨੂੰ ਮਾਰ ਰਹੇ ਹਨ।'' ਇਸ ਤੋਂ ਬਾਅਦ ਉਨ੍ਹਾਂ ਨੇ ਇਹ ਵੀ ਕਿਹਾ, ''ਇੱਥੇ ਮੈਂ ਖੁਦ ਨਹੀਂ ਆਇਆ ਹਾਂ। ਮੈਨੂੰ ਇੱਥੇ ਆਉਣ ਲਈ ਸੱਦਾ ਦਿੱਤਾ ਗਿਆ ਸੀ। ਸਾਡੀਆਂ ਭਾਰਤੀ ਫਿਲਮਾਂ ਇੰਨੀਆਂ ਪ੍ਰਭਾਵਸ਼ਾਲੀ ਹੁੰਦੀਆਂ ਹਨ ਕਿ ਤੁਹਾਡੀ ਸਰਕਾਰ ਉਸ ਨੂੰ ਵਧੇਰੇ ਸਮੇਂ ਲਈ ਰੋਕ ਨਹੀਂ ਸਕਦੀ।'' ਜ਼ਿਕਰਯੋਗ ਹੈ ਕਿ ਖਬਰਾਂ ਮੁਤਾਬਕ ਉਸ ਸਮਾਗਮ 'ਚ 1000 ਦੇ ਕਰੀਬ ਲੋਕ ਮੌਜੂਦ ਸਨ। ਉਨ੍ਹਾਂ ਦੇ ਇਸ ਬਿਆਨ ਉਸ ਸਮੇਂ ਪਾਕਿਸਤਾਨੀਆਂ ਵਿਚਕਾਰ ਕਾਫੀ ਬਵਾਲ ਮਚਿਆ ਸੀ। ਇਹ ਮਾਮਲਾ 2016 ਦਾ ਹੈ, ਜਿਸ ਸਮੇਂ ਫਿਰੋਜ਼ ਨੇ ਇਹ ਗੱਲਾਂ ਕਹੀਆਂ, ਮਨਮੋਹਨ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਸਨ। ਰਾਸ਼ਟਰਪਤੀ ਦੇ ਅਹੁਦੇ 'ਤੇ ਏ. ਪੀ. ਜੇ ਅਬਦੁੱਲ ਕਲਾਮ ਸਨ।

Punjabi Bollywood Tadka Punjabi Bollywood Tadka Punjabi Bollywood Tadka


Tags: Feroz khanBirthdayBannedPakistan governmentBollywood celebrityਫਿਰੋਜ਼ ਖਾਨ