FacebookTwitterg+Mail

ਫਿਰੋਜ ਖਾਨ ਦੀਆਂ ਫਿਲਮਾਂ 'ਚ ਹੁੰਦੀ ਸੀ ਬੋਲਡ ਦ੍ਰਿਸ਼ਾਂ ਦੀ ਭਰਮਾਰ, 'ਵੈੱਲਕਮ' ਸੀ ਆਖਰੀ ਫਿਲਮ

    1/15
28 September, 2016 12:27:26 PM
ਮੁੰਬਈ— ਬਾਲੀਵੁੱਡ ਦੇ ਨਾਮੀ ਅਤੇ ਮਰਹੂਮ ਅਦਾਕਾਰ ਅਤੇ ਫਿਲਮਕਾਰ ਫਿਰੋਜ਼ ਖਾਨ ਦੀ ਬੀਤੇ ਦਿਨੀਂ 77ਵੀਂ ਵਰ੍ਹੇਗੰਢ ਮਨਾਈ ਗਈ। ਉਨ੍ਹਾਂ ਦਾ ਜਨਮ 25 ਸਤੰਬਰ, 1939 ਨੂੰ ਬੈਂਗਲੁਰੂ 'ਚ ਹੋਇਆ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਮੁੰਬਈ ਆ ਗਏ ਅਤੇ ਫਿਲਮਾਂ 'ਚ ਕੰਮ ਕਰਨ ਲੱਗੇ। ਫਿਰੋਜ਼ ਖਾਨ ਨੇ 1959 'ਚ ਨਾਰਾਇਣ ਕਾਲੇ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਦੀਦੀ' ਨਾਲ ਬਾਲੀਵੁੱਡ 'ਚ ਡੈਬਿਓ ਕੀਤਾ ਸੀ। ਇਸ ਫਿਲਮ 'ਚ ਸੈਕੰਡ ਲੀਡ 'ਚ ਸਨ। ਉਨ੍ਹਾਂ ਤੋਂ ਇਲਾਵਾ ਸੁਨੀਲ ਦੱਤ, ਸ਼ੋਭਾ ਖੋਟੇ ਅਤੇ ਲਲੀਤਾ ਪਵਾਰ ਆਦਿ ਕਿਰਦਾਰਾਂ ਨੇ ਵੀ ਇਸ ਫਿਲਮ 'ਚ ਮੁੱਖ ਕਿਰਦਾਰ ਨਿਭਾਏ ਸਨ।
ਜਾਣਕਾਰੀ ਮੁਤਾਬਕ 1960 ਤੋਂ 1980 ਦੇ ਵਿਚਕਾਰ ਉਨ੍ਹਾਂ ਨੇ 'ਰਿਪੋਟਰ ਰਾਜੂ', 'ਸੁਹਾਗਨ', 'ਉੱਚੇ ਲੋਕ' 'ਆਰਜ਼ੂ', ਔਰਤ', 'ਆਦਮੀ ਅਤੇ ਇਨਸਾਨ', 'ਮੇਲਾ', 'ਖੋਟੇ ਸਿੱਕੇ' ਅਤੇ 'ਧਰਮਾਤਮਾ' ਸਮੇਤ 50 ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਸਾਲ 2007 'ਚ ਅਨੀਸ ਬਜ਼ਮੀ ਦੇ ਨਿਰਦੇਸ਼ਨ 'ਚ ਬਣੀ 'ਵੈੱਲਕਮ' ਉਨ੍ਹਾਂ ਦੀ ਆਖਰੀ ਫਿਲਮ ਸੀ, ਜਿਸ 'ਚ ਉਨ੍ਹਾਂ ਨੇ ਡਾਨ ਰਣਵੀਰ-ਧਨਰਾਜ (ਆਰ. ਡੀ. ਐਕਸ.) ਦਾ ਕਿਰਦਾਰ ਨਿਭਾਇਆ ਸੀ। ਇਸ ਕਿਰਦਾਰ ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ ਸੀ। ਐਕਟਿੰਗ ਤੋਂ ਇਲਾਵਾ ਉਨ੍ਹਾਂ ਨੇ ਨਿਰਦੇਸ਼ਨ 'ਚ ਵੀ ਬਹੁਤ ਨਾਮ
ਕਮਾਇਆ। ਬਤੌਰ ਨਿਰਮਾਤਾ ਉਨ੍ਹਾਂ ਨੇ 'ਅਪਰਾਧ', 'ਧਰਮਾਤਮਾ', 'ਕੁਰਬਾਨੀ', 'ਜਾਂਬਾਜ਼', 'ਦਇਆਵਾਨ', 'ਯਲਗਾਰ', 'ਪ੍ਰੇਮਅਗਨ' ਅਤੇ 'ਜਾਨਸ਼ੀਨ' ਵਰਗੀਆਂ ਫਿਲਮਾਂ ਬਣਾਈਆਂ, ਜਿਨ੍ਹਾਂ 'ਚ ਬੋਲਡ ਦ੍ਰਿਸ਼ ਅਤੇ ਸੁਪਰਹਿੱਟ ਗੀਤਾ ਕਾਰਨ ਕਾਫੀ ਚਰਚਿਤ ਰਹੀਆਂ।
ਜ਼ਿਕਰਯੋਗ ਹੈ ਕਿ ਫਿਰੋਜ਼ ਖਾਨ ਨੇ 1965 'ਚ ਸੁੰਦਰੀ ਨਾਲ ਵਿਆਹ ਕੀਤਾ। ਵਿਆਹ ਦੇ 20 ਸਾਲ ਬਾਅਦ 1985 'ਚ ਦੋਹਾਂ ਨੇ ਇਕ ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕਰ ਕੇ ਤਲਾਕ ਲੈ ਲਿਆ। ਇਨ੍ਹਾਂ ਦੋਹਾਂ ਦੇ ਤਿੰਨ ਬੱਚੇ ਸਨ (ਫਰਦੀਨ, ਲੈਲਾ ਅਤੇ ਸੋਨੀਆ)। ਸਾਲ 2012 'ਚ ਸੋਨੀਆ ਖਾਨ ਦੀ ਕਾਰ ਦੁਰਘਟਨਾ 'ਚ ਮੌਤ ਹੋ ਗਈ ਸੀ। ਉਨ੍ਹਾਂ ਦਾ ਬੇਟਾ ਫਰਦੀਨ ਖਾਨ ਬਾਲੀਵੁੱਡ ਅਦਾਕਾਰ ਹਨ ਅਤੇ ਉਨ੍ਹਾਂ ਦਾ ਵਿਆਹ ਨਾਮੀ ਅਦਾਕਾਰਾ ਮੁਮਤਾਜ਼ ਦੀ ਬੇਟੀ
ਨਤਾਸ਼ਾ ਮਾਧਵਾਨੀ ਨਾਲ ਹੋਇਆ ਸੀ। 27 ਅਪ੍ਰੈਲ, 2009 ਨੂੰ ਕੈਂਸਰ ਦੀ ਬੀਮਾਰੀ ਕਾਰਨ ਉਨ੍ਹਾਂ ਦੀ ਮੌਤ ਹੋ
ਗਈ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਬੈਂਗਲੁਰੂ 'ਚ ਕੀਤਾ ਗਿਆ ਸੀ।

Tags: ਫਿਰੋਜ ਖਾਨਅਣਦੇਖੀਆਂਤਸਵੀਰਾਂferoz khanunseenpics