FacebookTwitterg+Mail

ਵੱਡੇ ਪਰਦੇ 'ਤੇ ਇਕ ਵਾਰ ਫਿਰ ਚਮਕੇਗਾ 'ਚਮਕੀਲਾ'

film on chamkilas life is under production
19 February, 2017 02:55:27 PM
ਜਲੰਧਰ— ਅਮਰ ਸਿੰਘ ਚਮਕੀਲਾ ਦੇ ਬੇਟੇ ਜੈਮਨ ਸਿੰਘ ਚਮਕੀਲਾ ਆਪਣੇ ਪਿਤਾ ਦੀ ਜ਼ਿੰਦਗੀ 'ਤੇ ਆਧਾਰਿਤ ਫਿਲਮ ਦਾ ਨਿਰਮਾਣ ਕਰਨ ਜਾ ਰਹੇ ਹਨ। ਇਹ ਐਲਾਨ ਸ਼ੁੱਕਰਵਾਰ ਨੂੰ ਚੰਡੀਗੜ੍ਹ 'ਚ ਕੀਤਾ ਗਿਆ। ਜੈਮਨ ਸਿੰਘ ਚਮਕੀਲਾ ਨੇ ਦੱਸਿਆ, 'ਅਮਰ ਸਿੰਘ ਚਮਕੀਲਾ 'ਤੇ ਲਿਖੀ ਗਈ ਕਿਤਾਬ 'ਤੇ ਫਿਲਮ ਬਣਨ ਜਾ ਰਹੀ ਹੈ। ਮੈਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਮੈਂ ਆਪਣੇ ਪਿਤਾ ਦੀ ਜ਼ਿੰਦਗੀ 'ਤੇ ਫਿਲਮ ਬਣਾ ਰਿਹਾ ਹਾਂ।'
ਫਿਲਮ 'ਚ ਚਮਕੀਲੇ ਦੀ ਭੂਮਿਕਾ ਗੁਰਜਿੰਦ ਮਾਨ ਨਿਭਾਉਣ ਜਾ ਰਹੇ ਹਨ। ਗੁਰਜਿੰਦ ਮਾਨ ਨੇ ਦੱਸਿਆ, 'ਮੈਂ ਫਿਲਮ ਤੋਂ ਕਾਫੀ ਪ੍ਰਭਾਵਿਤ ਹਾਂ। ਉਨ੍ਹਾਂ 'ਤੇ ਲਿਖੀ ਕਿਤਾਬ ਪੜ੍ਹ ਰਿਹਾ ਹਾਂ ਤੇ ਕੋਸ਼ਿਸ਼ ਹੈ ਕਿ ਉਨ੍ਹਾਂ ਵਾਂਗ ਲੱਗ ਸਕਾਂ। ਉਨ੍ਹਾਂ ਦਾ ਸਫਰ ਬੇਹੱਦ ਮੁਸ਼ਕਿਲਾਂ ਨਾਲ ਭਰਿਆ ਹੋਇਆ ਸੀ। ਇਸ ਫਿਲਮ ਤੋਂ ਲੋਕਾਂ ਨੂੰ ਪ੍ਰੇਰਣਾ ਮਿਲੇਗੀ।'
ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ, ਜਿਸ ਦੀ ਸ਼ੂਟਿੰਗ ਅਗਸਤ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹੈ। ਫਿਲਮ ਦਾ ਨਿਰਦੇਸ਼ਨ ਨਵਜੀਤ ਬੁੱਟਰ ਕਰ ਰਹੇ ਹਨ, ਜਿਹੜੇ ਪ੍ਰਸਿੱਧ ਪੰਜਾਬੀ ਗੀਤ ਡਾਇਰੈਕਟ ਕਰ ਚੁੱਕੇ ਹਨ।

Tags: Amar Singh Chamkila Jaiman Singh Chamkila ਅਮਰ ਸਿੰਘ ਚਮਕੀਲਾ ਜੈਮਨ ਸਿੰਘ ਚਮਕੀਲਾ