FacebookTwitterg+Mail

ਫਿਲਮ ਰਿਵਿਊ : 'ਏ ਦਿਲ ਹੈ ਮੁਸ਼ਕਿਲ'

film review ae dil hai mushkil
28 October, 2016 03:41:21 PM
ਮੁੰਬਈ— ਨਿਰਦੇਸ਼ਕ ਕਰਨ ਜੌਹਰ ਦੀ ਫਿਲਮ 'ਏ ਦਿਲ ਹੈ ਮੁਸ਼ਕਿਲ' ਕਾਫੀ ਵਿਵਾਦਾਂ ਤੋਂ ਬਾਅਦ ਅੱਜ ਰਿਲੀਜ਼ ਹੋ ਗਈ ਹੈ। ਫਿਲਮ 'ਏ ਦਿਲ ਹੈ ਮੁਸ਼ਕਿਲ' ਦੀ ਕਹਾਣੀ ਹੈ ਅਯਾਨ ਤੋਂ ਜੋ ਗਾਇਕ ਬਣਨ ਦੀ ਇੱਛਾ ਰੱਖਦਾ ਹੈ, ਜਿਸ ਨੂੰ ਅਲੀਜ਼ਾ ਨਾਂ ਦੀ ਲੜਕੀ ਨਾਲ ਪਿਆਰ ਹੋ ਜਾਂਦਾ ਹੈ। ਅਲੀਜ਼ਾ ਦਾ ਪਹਿਲਾਂ ਹੀ ਬ੍ਰੇਕਅਪ ਹੋ ਚੁੱਕਾ ਹੈ ਪਰ ਉਸ ਦਾ ਪੁਰਾਣਾ ਪ੍ਰੇਮੀ ਅਲੀ ਉਸ ਦੀ ਜ਼ਿੰਦਗੀ 'ਚ ਵਾਪਸ ਆਉਂਦਾ ਹੈ ਤੇ ਉਸ ਨਾਲ ਵਿਆਹ ਕਰਵਾ ਲੈਂਦਾ ਹੈ। ਇਸ ਤੋਂ ਬਾਅਦ ਅਯਾਨ ਦੀ ਜ਼ਿੰਦਗੀ 'ਚ ਸਬਾ ਨਾਂ ਦੀ ਇਕ ਸ਼ਾਇਰਾ ਆਉਂਦੀ ਹੈ, ਜੋ ਪਹਿਲਾਂ ਤੋਂ ਤਲਾਕਸ਼ੁਦਾ ਹੁੰਦੀ ਹੈ। ਅਯਾਨ ਦੀ ਭੂਮਿਕਾ 'ਚ ਹੈ ਰਣਬੀਰ ਕਪੂਰ, ਅਲੀਜ਼ਾ ਦੇ ਕਿਰਦਾਰ 'ਚ ਹੈ ਅਨੁਸ਼ਕਾ ਸ਼ਰਮਾ ਅਤੇ ਸਬਾ ਦੇ ਕਿਰਦਾਰ 'ਚ ਐਸ਼ਵਰਿਆ ਨਜ਼ਰ ਆਉਂਦੀ ਹੈ। ਜੇਕਰ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਕੁਝ ਨਵਾਂ ਨਹੀਂ ਹੈ ਪਰ ਇਸ ਦੀ ਕਟਕਥਾ ਥੋੜੀ ਵੱਖਰੀ ਜ਼ਰੂਰ ਹੈ। ਫਿਲਮ ਦੇ ਪਹਿਲੇ ਹਿੱਸੇ 'ਚ ਕਾਫੀ ਮਨੋਰੰਜਨ ਹੈ ਅਤੇ ਕਈ ਥਾਵਾਂ 'ਤੇ ਪੁਰਾਣੀ ਫਿਲਮਾਂ ਦੀ ਨਕਲ ਜਾਂ ਡਾਈਲਾਗ ਦੀ ਵਰਤੋ ਕੀਤੀ ਗਈ ਹੈ, ਜੋ ਕਾਫੀ ਹਸਾਉਦੇ ਹਨ। ਰਣਬੀਰ ਕਪੂਰ ਅਤੇ ਐਸ਼ਵਰਿਆ ਰਾਏ ਬੱਚਨ ਨੇ ਇਸ ਫਿਲਮ 'ਚ ਆਪਣੇ ਕਿਰਦਾਰ ਨੂੰ ਵਧੀਆ ਢੰਗ ਨਾਲ ਨਿਭਾਇਆ ਹੈ ਪਰ ਅਨੁਸ਼ਕਾ ਸ਼ਰਮਾ ਦੀ ਐਕਟਿੰਗ ਵੀ ਕਾਫੀ ਜ਼ਬਰਦਸਤ ਹੈ।
ਜ਼ਿਕਰਯੋਗ ਹੈ ਕਿ ਇਸ ਫਿਲਮ ਦੇ 2-3 ਗਾਣੇ ਪਹਿਲਾਂ ਹੀ ਕਾਫੀ ਹਿੱਟ ਹੋ ਚੁੱਕੇ ਹਨ। ਦੂਜੇ ਪਾਸੇ ਫਿਲਮ ਦਾ ਦੂਜਾ ਭਾਗ ਅਰਥਾਤ ਇੰਟਰਵਲ ਤੋਂ ਬਾਅਦ ਦਾ ਹਿੱਸਾ ਢਿੱਲਾ ਅਤੇ ਸੁਸਤ ਨਜ਼ਰ ਆਉਂਦਾ ਹੈ। ਇਸ ਫਿਲਮ 'ਚ ਕਰਨ ਜੌਹਰ ਨੇ ਈਮੋਸ਼ਨ ਤਾਂ ਕਾਫੀ ਪਾਏ ਪਰ ਇਹ ਦ੍ਰਿਸ਼ ਦਿਲ ਨੂੰ ਕੁਝ ਖਾਸ ਤਰੀਕੇ ਨਾਲ ਨਹੀਂ ਛੂੰਹਦੇ। ਇਸ ਫਿਲਮ 'ਚ ਅਭਿਨੇਤਰੀ ਨੂੰ ਜਾਨਲੇਵਾ ਬਿਮਾਰੀ ਦਾ ਫਾਰਮੂਲਾ ਪੁਰਾਣਾ ਲੱਗਦਾ ਹੈ। ਫਿਲਮ ਦੀ ਲੰਬਾਈ ਵੀ ਜ਼ਰੂਰਤ ਤੋਂ ਜ਼ਿਆਦਾ ਲੱਗਦੀ ਹੈ। ਕਰਨ ਜੌਹਰ ਦੁਆਰਾ ਨਿਰਦੇਸ਼ਿਤ ਫਿਲਮ 'ਏ ਦਿਲ ਹੈ ਮੁਸ਼ਕਿਲ' ਇਕ ਪ੍ਰੇਮ ਕਹਾਣੀ ਹੈ, ਜਿਸ 'ਚ ਕਿਸੇ ਨਾਲ ਪਿਆਰ ਹੁੰਦਾ ਹੈ, ਇਕ ਰਿਸ਼ਤਾ ਟੁੱਟਦਾ ਹੈ ਤੇ ਦੂਜਾ ਜੁੜਦਾ ਹੈ। ਇਨ੍ਹਾਂ ਸਭ ਗੱਲਾਂ ਨਾਲ ਸ਼ਾਇਦ ਕਰਨ ਜੌਹਰ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪਿਆਰ ਭਾਵੇਂ ਪ੍ਰੇਮੀ ਨਾਲ ਹੋਵੇ ਜਾਂ ਕਿਸੇ ਦੋਸਤ ਨਾਲ, ਕਿਸੇ ਦੇ ਬਿਨ੍ਹਾਂ ਰਹਿਣਾ ਮੁਸ਼ਕਿਲ ਹੈ। ਇਸ ਫਿਲਮ ਲਈ ਮੇਰੀ ਰੇਟਿੰਗ 3 ਸਟਾਰ ਹੈ।

Tags: ਕਰਨ ਜੌਹਰਰਿਵਿਊਏ ਦਿਲ ਹੈ ਮੁਸ਼ਕਿਲ Karan JoharReviewae dil hai mushkil