FacebookTwitterg+Mail

ਫਿਲਮ ਰਿਵਿਊ : 'ਡੀਅਰ ਜ਼ਿੰਦਗੀ'

film review dear zindagi
25 November, 2016 03:56:21 PM
ਮੁੰਬਈ— ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਅਤੇ ਆਲੀਆ ਭੱਟ ਦੀ ਫਿਲਮ 'ਡੀਅਰ ਜ਼ਿੰਦਗੀ' ਅੱਜ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਆਲੀਆ ਭੱਟ ਕੈਮਰਾ ਮਹਿਲਾ ਦੇ ਰੂਪ 'ਚ ਨਜ਼ਰ ਆ ਰਹੀ ਹੈ, ਜੋ ਐਡ ਫਿਲਮ ਸ਼ੂਟ ਕਰਦੀ ਹੈ ਪਰ ਉਹ ਇਕ ਸਿਨੇਮਾਟੋਗ੍ਰਾਫਰ ਬਣਨਾ ਚਾਹੁੰਦੀ ਹੈ। ਉਸ ਨੂੰ ਇਹ ਮੌਕਾ ਪ੍ਰੋਡਿਊਸਰ ਰਘੂਵੇਂਦਰ (ਕੁਨਾਲ ਕਪੂਰ) ਦਿੰਦਾ ਹੈ, ਜਿਸ ਨਾਲ ਉਹ ਅਮਰੀਕਾ ਜਾਣ ਵਾਲੀ ਹੁੰਦੀ ਹੈ ਪਰ ਅਮਰੀਕਾ ਜਾਣ ਤੋਂ ਇਕ ਦਿਨ ਪਹਿਲਾਂ ਉਸ ਨੂੰ ਰਘੂਵੇਂਦਰ ਦੀ ਸਾਬਕਾ ਪ੍ਰੇਮਿਕਾ ਬਾਰੇ ਪਤਾ ਲੱਗਦਾ ਹੈ। ਰਘੂਵੇਂਦਰ ਦੇ ਚੱਕਰ 'ਚ ਕਾਇਰਾ, ਸਿਡ (ਅੰਗਦ ਬੇਦੀ) ਦੇ ਲਵ ਪ੍ਰਪੋਜਲ ਨੂੰ ਪਹਿਲਾਂ ਹੀ ਠੁਕਰਾ ਚੁੱਕੀ ਹੁੰਦੀ। ਮੁੰਬਈ 'ਚ ਰਹਿਣ ਵਾਲੀ ਕਾਇਰਾ ਦੀ ਆਪਣੇ ਪਰਿਵਾਰ ਨਾਲ ਬਣਦੀ ਨਹੀਂ, ਜੋ ਗੋਆ 'ਚ ਰਹਿੰਦੇ ਹਨ। ਇਕ ਦਿਨ ਕਾਇਰਾ ਨੂੰ ਜਲਦਬਾਜੀ 'ਚ ਆਪਣਾ ਘਰ ਛੱਡ ਕੇ ਗੋਆ 'ਚ ਆਪਣੇ ਪਰਿਵਾਰ ਕੋਲ ਜਾਣਾ ਪੈਂਦਾ ਹੈ। ਉਥੇ ਉਸ ਦੀ ਜ਼ਿੰਦਗੀ 'ਚ ਇਕ ਡਾਕਟਰ ਜਹਾਂਗੀਰ ਖਾਨ ਨਾਲ ਮੁਲਾਕਾਤ ਹੁੰਦੀ ਹੈ, ਜੋ ਇਕ ਮਨੋਵਿਗਿਆਨੀ ਹੈ। ਜਹਾਂਗੀਰ ਉਸ ਨੂੰ ਸਮਝਾਉਂਦਾ ਹੈ ਕਿ ਉਸ ਨੂੰ ਆਪਣੀ ਨੂੰ ਸਮਝਾਉਣਾ ਹੋਵੇਗਾ ਅਤੇ ਆਪਣੇ ਰਿਸ਼ਤਿਆਂ ਨੂੰ ਸਵੀਕਾਰ ਕਰਨਾ ਹੋਵੇਗਾ। ਕਾਇਰਾ ਦੀ ਜ਼ਿੰਦਗੀ 'ਚ ਇਕ ਗਾਇਕ ਰੂਮੀ (ਅਲੀ ਜਫਰ) ਦੀ ਐਂਟਰੀ ਹੁੰਦੀ ਹੈ, ਜਿਸ ਨੂੰ ਉਹ ਪਸੰਦ ਕਰਦੀ ਹੈ। ਉਸ ਸਮੇਂ ਕਾਇਰਾ ਨਾਲ ਗੱਲਬਾਤ ਕਰ ਕੇ ਜਹਾਂਗੀਰ ਨੂੰ ਉਸ ਦੇ ਅਤੀਤ ਬਾਰੇ ਪਤਾ ਲੱਗਦਾ ਹੈ, ਜਿਸ ਨਾਲ ਉਸ ਦੇ ਬਚਪਨ ਦੀਆਂ ਕੁਝ ਗੱਲਾਂ 'ਤੇ ਗਹਿਰਾ ਅਸਰ ਪੈਂਦਾ ਹੈ।
ਇਸ ਫਿਲਮ 'ਚ ਆਲੀਆ ਦੀ ਐਕਟਿੰਗ ਜ਼ਬਰਦਸਤ ਹੈ ਅਤੇ ਸ਼ਾਹਰੁਖ ਖਾਨ ਨਾਲ ਉਸ ਦੀ ਕੈਮਿਸਟਰੀ ਵੀ ਵਧੀਆ ਰਹੀ ਹੈ। ਇਹ ਫਿਲਮ ਇਕ ਉਤਸੁਕਤਾ ਨਾਲ ਸ਼ੁਰੂ ਹੁੰਦੀ ਹੈ। ਇਸ ਫਿਲਮ ਦੀ ਕਹਾਣੀ ਕਾਫੀ ਲੰਬੀ ਹੈ। ਇਸ ਫਿਲਮ 'ਚ ਮਨੋਰੰਜਨ ਦੀ ਕਾਫੀ ਘਾਟ ਹੈ। ਉਮੀਦ ਹੈ ਕਿ ਆਲੀਆ ਤੇ ਕਿੰਗ ਖਾਨ ਦੀ ਜੋੜੀ ਇਸ ਫਿਲਮ ਵੱਖਰੇ ਰੰਗ ਬਿਖੇਰੇਗੀ ਪਰ ਫਿਲਮ ਨੇ ਇਸ ਮੋੜ 'ਤੇ ਨਿਰਾਸ਼ ਕੀਤਾ ਹੈ।

Tags: ਸ਼ਾਹਰੁਖ ਖਾਨਆਲੀਆ ਭੱਟਫਿਲਮ ਰਿਵਿਊਡੀਅਰ ਜ਼ਿੰਦਗੀShah Rukh Khan Alia BhattFilm ReviewDear zindagi