FacebookTwitterg+Mail

ਸੋਚਣ 'ਤੇ ਮਜ਼ਬੂਰ ਕਰੇਗੀ 'ਮਦਾਰੀ' : ਇਰਫਾਨ ਖਾਨ

film review of madaari
23 July, 2016 03:13:59 PM

ਮੁੰਬਈ— ਨਿਰਦੇਸ਼ਕ ਨਿਸ਼ੀਕਾਂਤ ਕਾਮਤ ਨੇ ਇਰਫਾਨ ਖਾਨ ਦੇ ਨਾਲ ਮਿਲ ਕੇ ਫਿਲਮ 'ਮੁੰਬਈ ਮੇਰੀ ਜਾਨ' ਬਣਾਈ ਸੀ, ਜਿਸ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ। ਹੁਣ ਲਗਭਗ 8 ਸਾਲ ਬਾਅਦ ਇਨ੍ਹਾਂ ਦੋਵਾਂ ਦੀ ਜੋੜੀ ਫਿਲਮ 'ਮਦਾਰੀ' 'ਚ ਨਜ਼ਰ ਆਈ ਹੈ। ਇਸ ਫਿਲਮ 'ਚ ਨਿਰਮਲ ਕੁਮਾਰ (ਇਰਫਾਨ) ਦੀ ਕਹਾਣੀ ਹੈ, ਜੋ ਕਿਸੇ ਕਾਰਨ ਮੁੱਖ ਮੰਤਰੀ ਦੇ ਮੁੰਡੇ ਨੂੰ ਅਗਵਾ ਕਰਦਾ ਹੈ, ਅਤੇ ਉਸ ਦੇ ਬਾਅਦ ਪੂਰਾ
ਸਾਰਕਾਰੀ ਡਿਪਾਰਟਮੈਂਟ ਮੁੱਖ ਮੰਤਰੀ ਦੇ ਮੁੰਡੇ ਦੀ ਖੋਜ 'ਚ ਲੱਗ ਜਾਂਦੇ ਹਨ। ਨਿਰਮਲ ਕੁਮਾਰ ਇਸ ਤਰ੍ਹਾਂ ਕਿਉ ਕਰਦੇ ਹਨ ਅਤੇ ਕਿ ਉਨ੍ਹਾਂ ਨੂੰ ਫੜ੍ਹਣ 'ਚ ਸਰਕਾਰ ਸਫ਼ਲ ਹੁੰਦੀ ਹੈ? ਇਸ ਦਾ ਪਤਾ ਤਹਾਨੂੰ ਫਿਲਮ ਦੇਖ ਕੇ ਹੀ ਚੱਲੇਗਾ।
ਇਸ ਫਿਲਮ 'ਚ ਰੇਗਿਸਤਾਨ ਤੋਂ ਲੈ ਕੇ ਪਹਾੜਾਂ ਤੱਕ ਬੇਹੱਦ ਖੂਬਸੂਰਤ ਦ੍ਰਿਸ਼ ਦਿਖਾਏ ਗਏ ਹਨ, ਖਾਸ ਕਰ ਕੇ ਰੇਗਿਸਤਾਨ 'ਚ ਚੱਲ
ਰਹੇ ਇੱਕ ਕੀੜ੍ਹੇ ਦੇ ਪੈਰਾਂ ਦਾ ਦ੍ਰਿਸ਼ ਵੀ ਤਹਾਨੂੰ ਆਕ੍ਰਸ਼ਿਤ ਕਰੇਗਾ। ਇਸ ਫਿਲਮ 'ਚ ਇਰਫਾਨ ਖਾਨ ਦੀ ਐਕਟਿੰਗ ਬਹੁਤ ਸਾਰੇ ਦ੍ਰਿਸ਼ਾ ਨੂੰ ਜਾਨਦਾਰ ਬਣਾ ਦਿੰਦੀ ਹੈ, ਉਨ੍ਹਾਂ ਦੀ ਅੱਖਾਂ ਦੇ ਐਕਸਪ੍ਰੈਸ਼ਨ ਨਾਲ ਹੀ ਫਿਲਮ ਦਾ ਲਗਭਗ 70 ਪ੍ਰਤੀਸ਼ਤ ਕੰਮ ਪੂਰਾ ਹੋ ਜਾਂਦਾ ਹੈ। ਇਨ੍ਹਾਂ ਨਾਲ ਫਿਲਮ 'ਚ ਜਿੰਮੀ ਸ਼ੇਰਗਿੱਲ, ਵਿਸ਼ੇਸ਼ ਬੰਸਲ, ਤੁਸ਼ਾਰ ਦਲਵੀ ਦੇ ਕੰਮ ਵੀ ਪ੍ਰਸ਼ੰਸਾਯੋਗ ਹਨ।
ਇਸ ਫਿਲਮ ਦੀ ਕਮਜ਼ੋਰ ਕੜੀ ਫਿਲਮ ਦੀ ਲੰਬਾਈ ਹੈ। ਇੰਟਰਵਲ ਤੋਂ ਬਾਅਦ ਫਿਲਮ ਬਹੁਤ ਲੰਬੀ ਲੱਗਦੀ ਹੈ। ਜਦੋਂ ਕਿ ਕਲਾਈਮੈਕਸ ਵਧੀਆ ਹੈ। ਜੇਕਰ ਫਿਲਮ ਦੀ ਲੰਬਾਈ ਨੂੰ ਘੱਟ ਕੀਤਾ ਜਾਂਦਾ ਤਾਂ ਫਿਲਮ ਹੋਰ ਵੀ ਦਿਲਚਸਪ ਹੋ ਜਾਂਦੀ। ਇਸ ਫਿਲਮ ਦਾ ਸੰਗੀਤ ਵਧੀਆ ਹੈ ਜਿਹੜਾ ਸੁੱਖਵਿੰਦਰ ਸਿੰਘ ਦੀ ਆਵਾਜ਼ 'ਚ ਗਾਇਆ ਗਿਆ ਗੀਤ ਫਿਲਮ 'ਚ ਕਈ ਵਾਰ ਆਉਂਦਾ ਹੈ, ਜਿਹੜਾ ਦ੍ਰਿਸ਼ ਦੀ ਗੰਭੀਰਤਾ ਨੂੰ ਹੋਰ ਵੀ ਸਹਿਜ ਬਣਾਉਂਦਾ ਹੈ।


Tags: ਮਦਾਰੀਸਮੀਖਿਆreviewmadaari