FacebookTwitterg+Mail

Movie Review : 'ਫਿਰੰਗੀ'

firangi
01 December, 2017 03:58:26 PM

ਮੁੰਬਈ (ਬਿਊਰੋ)— ਅਭਿਨੇਤਾ ਤੇ ਕਾਮੇਡੀਅਨ ਕਪਿਲ ਸ਼ਰਮਾ ਦੀ ਫਿਲਮ 'ਫਿਰੰਗੀ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਰਾਜੀਵ ਢੀਂਗਰਾ ਨੇ ਕਹਾਣੀ ਦੇ ਨਾਲ-ਨਾਲ ਇਸ ਫਿਲਮ ਦਾ ਨਿਰਦੇਸ਼ਨ ਵੀ ਕੀਤਾ ਹੈ। ਇਸ ਫਿਲਮ ਰਾਹੀਂ ਕਪਿਲ ਨੇ ਨਿਰਮਾਤਾ ਦੇ ਤੌਰ 'ਤੇ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਫਿਲਮ 'ਚ ਕਪਿਲ ਤੋਂ ਇਲਾਵਾ ਇਸ਼ੀਤਾ ਦੱਤਾ ਅਤੇ ਮੋਨਿਕਾ ਗਿੱਲ ਵਰਗੀਆਂ ਅਭਿਨੇਤਰੀਆਂ ਅਹਿਮ ਭੂਮਿਕਾ 'ਚ ਹਨ।
ਕਹਾਣੀ
ਫਿਲਮ ਦੀ ਕਹਾਣੀ ਤੁਹਾਨੂੰ ਅੰਗ੍ਰੇਜੀ ਹਕੂਮਤ ਤੱਕ ਲੈ ਜਾਵੇਗੀ ਜਦੋਂ ਭਾਰਤ 'ਤੇ ਅੰਗ੍ਰੇਜਾਂ ਦਾ ਰਾਜ ਹੋਇਆ ਕਰਦਾ ਅਤੇ ਉਹ ਭਾਰਤੀਆਂ ਨੂੰ ਆਪਣਾ ਗੁਲਾਮ ਬਣਾ ਰਹੇ ਸੀ। ਉਸ ਦੌਰ 'ਚ ਜਿੱਥੇ ਇਕ ਪਾਸੇ ਲੋਕਾਂ ਦੇ ਦਿਲ 'ਚ ਅੰਗ੍ਰੇਜੀ ਹਕੂਮਤ ਦੇ ਖਿਲਾਫ ਵਿਰੋਧ ਦੀ ਭਾਵਨਾ ਹੁੰਦੀ ਹੈ, ਉੱਥੇ ਹੀ ਇਕ ਸ਼ਖਸ ਸੀ ਜਿਸ ਲਈ ਅੰਗ੍ਰੇਜ ਬੁਰੇ ਨਹੀਂ ਸਨ। ਉਹ ਸੀ ਮੰਗਾ (ਕਪਿਲ ਸ਼ਰਮਾ), ਉਝੰ ਤਾਂ ਉਹ ਕਿਸੇ ਕੰਮ ਦਾ ਨਹੀਂ ਸੀ ਪਰ ਉਸਦੀ ਲੱਤ 'ਚ ਜਾਦੂ ਸੀ। ਉਹ ਜਿਸਨੂੰ ਲੱਤ ਮਾਰਦਾ ਸੀ, ਉਸਦੀ ਕਮਰ ਦਰਦ ਠੀਕ ਹੋ ਜਾਂਦੀ ਸੀ। ਇਸ ਦੌਰਾਨ ਹੀ ਉਸਨੂੰ ਆਪਣਾ ਪਿਆਰ ਸਰਗੀ (ਇਸ਼ਿਤਾ ਦੱਤਾ) ਮਿਲਦੀ ਹੈ। ਦੋਵੇਂ ਆਪਣੇ ਪਿਆਰ ਨੂੰ ਵਿਆਹ ਦੇ ਬੰਧਨ 'ਚ ਬਦਲਣਾ ਚਾਹੁੰਦੇ ਹਨ ਪਰ ਸਰਗੀ ਦੇ ਦਾਦਾ ਲਾਲਾ ਜੀ (ਅੰਜਨ ਸ਼੍ਰੀਵਾਸਤਵ) ਅੰਗ੍ਰੇਜ ਦੇ ਨੌਕਰ ਨਾਲ ਆਪਣੀ ਪੋਤਰੀ ਦਾ ਵਿਆਹ ਕਰਨ ਤੋਂ ਸਾਫ ਮਨ੍ਹਾ ਕਰਦੇ ਹਨ। ਇਸ ਤੋਂ ਬਾਅਦ ਉਸ ਨੂੰ ਪਿੰਡ ਖਾਲੀ ਕਰਨ ਦਾ ਆਦੇਸ਼ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਸਾਰੇ ਪਿੰਡ ਵਾਲਿਆਂ ਦਾ ਗੁੱਸਾ ਸਤਵੇਂ ਅਸਮਾਨ 'ਤੇ ਪਹੁੰਚੇ ਜਾਂਦਾ ਹੈ। ਲੋਕ ਮੰਗੇ ਨੂੰ ਸਾਥ ਨਾ ਦੇਣ ਲਈ ਕੋਸਦੇ ਹਨ। ਇਸ ਦੌਰਾਨ ਹੀ ਕਹਾਣੀ 'ਚ ਇਕ ਨਵਾਂ ਮੌੜ ਆਉਂਦਾ ਹੈ ਅਤੇ ਕਪਿਲ ਵੀ ਆਜ਼ਾਦੀ ਦੀ ਲੜਾਈ 'ਚ ਲੋਕਾਂ ਦਾ ਸਾਥ ਦਿੰਦੇ ਹਨ। ਕੀ ਸਰਗੀ ਅਤੇ ਮੰਗੇ ਦਾ ਵਿਆਹ ਹੋਵੇਗਾ? ਕੀ ਪਿੰਡ ਵਾਲੇ ਅੰਗ੍ਰੇਜੀ ਹਕੂਮਤ ਤੋਂ ਮੁਕਤ ਹੋ ਜਾਣਗੇ? ਇਹ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਹੋਵੇਗੀ।
ਮਿਊਜ਼ਿਕ ਅਤੇ ਬਾਕਸ ਆਫਿਸ
ਫਿਲਮ ਦਾ ਮਿਊਜ਼ਿਕ ਕੋਈ ਖਾਸ ਨਹੀਂ ਹੈ, ਅਜੇ ਤੱਕ ਕੋਈ ਅਜਿਹਾ ਗੀਤ ਸੁਣਨ ਨੂੰ ਨਹੀਂ ਮਿਲਿਆ ਜਿਸ ਨੂੰ ਯਾਦ ਰੱਖਿਆ ਜਾ ਸਕੇ। ਫਿਲਮ ਦਾ ਬਜ਼ਟ ਕਰੀਬ 25 ਕਰੋੜ ਦੱਸਿਆ ਜਾ ਰਿਹਾ ਹੈ ਅਤੇ ਇਸਨੂੰ 1300 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੁਣ ਇਹ ਦੇਖਣਾ ਹੋਵੇਗਾ ਕਿ ਫਿਲਮ ਵੀਕੈਂਡ 'ਚ ਬਾਕਸ ਆਫਿਸ 'ਤੇ ਸਫਲ ਹੁੰਦੀ ਹੈ ਜਾਂ ਨਹੀਂ।


Tags: Kapil Sharma Ishita Dutta Rajiv Dhingra Firangi Review HIndi Film