FacebookTwitterg+Mail

ਟੀ. ਵੀ. ਸ਼ੋਅ ਦੇ ਸੈੱਟ 'ਤੇ ਲੱਗੀ ਅੱਗ, ਕੁਸ਼ਾਲ ਟੰਡਨ, ਜੈਨੀਫਰ ਵਿੰਗੇਟ ਤੇ ਅਨੇਰੀ ਵਜਾਨੀ ਜ਼ਖਮੀ (ਦੇਖੋ ਤਸਵੀਰਾਂ)

    1/7
07 February, 2017 09:01:52 PM
ਮੁੰਬਈ— ਪ੍ਰਸਿੱਧ ਟੀ. ਵੀ. ਸ਼ੋਅ 'ਬੇਹੱਦ' ਦੀ ਸ਼ੂਟਿੰਗ ਦੌਰਾਨ ਸੈੱਟ 'ਤੇ ਅੱਗ ਲੱਗ ਗਈ, ਜਿਸ ਕਾਰਨ ਸ਼ੋਅ 'ਚ ਕੰਮ ਕਰਨ ਵਾਲੇ ਤਿੰਨ ਮੁੱਖ ਕਲਾਕਾਰ ਕੁਸ਼ਾਲ ਟੰਡਨ, ਜੈਨੀਫਰ ਵਿੰਗੇਟ ਤੇ ਅਨੇਰੀ ਵਜਾਨੀ ਜ਼ਖਮੀ ਹੋ ਗਏ। ਨਜ਼ਦੀਕੀ ਸੂਤਰਾਂ ਮੁਤਾਬਕ ਸਾਰੇ ਵਿਆਹ ਦੇ ਦ੍ਰਿਸ਼ ਦੀ ਸ਼ੂਟਿੰਗ ਕਰ ਰਹੇ ਸਨ ਤੇ ਸਕ੍ਰਿਪਟ ਮੁਤਾਬਕ ਮੰਡਪ ਦਾ ਦ੍ਰਿਸ਼ ਚੱਲ ਰਿਹਾ ਸੀ। ਇਸੇ ਦੌਰਾਨ ਸੈੱਟ 'ਤੇ ਅਚਾਨਕ ਅੱਗ ਲੱਗ ਗਈ ਤੇ ਤਿੰਨੇ ਜ਼ਖਮੀ ਹੋ ਗਏ।
ਅੱਗ ਕਾਰਨ ਕੁਸ਼ਾਲ ਟੰਡਨ ਦੀ ਧੌਣ, ਜੈਨੀਫਰ ਦੀ ਪਿੱਠ ਤੇ ਅਨੇਰੀ ਦਾ ਹੱਥ ਸੜ ਗਿਆ ਹੈ। ਹਾਦਸੇ ਤੋਂ ਬਾਅਦ ਕਲਾਕਾਰਾਂ ਤੇ ਕਰਿਊ ਮੈਂਬਰਾਂ ਨੇ ਤੁਰੰਤ ਸ਼ੂਟਿੰਗ ਨੂੰ ਰੋਕ ਦਿੱਤਾ। ਸ਼ੋਅ ਦੇ ਐਗਜ਼ੀਕਿਊਟਿਵ ਪ੍ਰੋਡਿਊਸਰ ਪ੍ਰੀਤਿਸ਼ ਨੇ ਖਬਰ ਦੀ ਪੁਸ਼ਟੀ ਕਰਦਿਆਂ ਕਿਹਾ, 'ਸੈੱਟ 'ਤੇ ਸ਼ੂਟਿੰਗ ਦੌਰਾਨ ਅੱਗ ਲੱਗ ਗਈ ਸੀ ਪਰ ਇਸ 'ਚ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਹੈ। ਅਸੀਂ ਛੇਤੀ ਹੀ ਛੂਟਿੰਗ ਸ਼ੁਰੂ ਕਰਾਂਗੇ।'

Tags: Kushal Tandon Jennifer Winget Beyhadh ਕੁਸ਼ਾਲ ਟੰਡਨ ਜੈਨੀਫਰ ਵਿੰਗੇਟ