FacebookTwitterg+Mail

60 ਦੇ ਦਹਾਕੇ 'ਚ ਬਿਕਨੀ ਪਹਿਨਣ ਵਾਲੀ ਇਹ ਸੀ ਪਹਿਲੀ ਅਭਿਨੇਤਰੀ, ਸੰਸਦ ਤਕ ਪਹੁੰਚਿਆ ਸੀ ਵਿਵਾਦ (ਦੇਖੋ ਤਸਵੀਰਾਂ)

    1/11
19 January, 2017 05:06:30 PM
ਮੁੰਬਈ— ਅੱਜ ਦੇ ਸਮੇਂ 'ਚ ਟੂ-ਪੀਸ ਪਹਿਨਣਾ ਕੋਈ ਵੱਡੀ ਗੱਲ ਨਹੀਂ ਹੈ ਪਰ 60 ਤੇ 80 ਦੇ ਦਹਾਕੇ 'ਚ ਇਸ ਨੂੰ ਪਹਿਨਣਾ ਠੀਕ ਨਹੀਂ ਸਮਝਿਆ ਜਾਂਦਾ ਸੀ। ਉਸ ਸਮੇਂ ਸ਼ਰਮਿਲਾ ਟੈਗੋਰ ਪਹਿਲੀ ਅਭਿਨੇਤਰੀ ਸੀ, ਜਿਸ ਨੇ ਟੂ-ਪੀਸ 'ਚ ਫੋਟੋਸ਼ੂਟ ਕਰਵਾਇਆ ਸੀ। ਦੱਸਣਯੋਗ ਹੈ ਕਿ ਸ਼ਰਮਿਲਾ ਸੈਫ ਅਲੀ ਖਾਨ ਦੀ ਮਾਂ ਹੈ। ਸਾਲ 1966 'ਚ ਫਿਲਮਫੇਅਰ ਮੈਗਜ਼ੀਨ ਦੇ ਅਗਸਤ ਅੰਕ ਦੇ ਕਵਰ ਪੇਜ 'ਤੇ ਸ਼ਰਮਿਲਾ ਬਿਕਨੀ 'ਚ ਨਜ਼ਰ ਆਈ ਸੀ।
ਭਾਰਤ 'ਚ ਕਿਸੇ ਅਭਿਨੇਤਰੀ ਨੂੰ ਪਹਿਲੀ ਵਾਰ ਬਿਕਨੀ 'ਚ ਪੋਜ਼ ਦਿੰਦੇ ਦੇਖਿਆ ਗਿਆ ਤਾਂ ਵਿਵਾਦ ਬਣ ਗਿਆ। ਇਹ ਵਿਵਾਦ ਇੰਨਾ ਵੱਧ ਗਿਆ ਕਿ ਸੰਸਦ 'ਚ ਵੀ ਇਹ ਮੁੱਦਾ ਉਠਾਇਆ ਗਿਆ। ਕਿਹਾ ਜਾਂਦਾ ਹੈ ਕਿ ਜਦੋਂ ਸ਼ਰਮਿਲਾ ਫੋਟੋਸ਼ੂਟ ਲਈ ਸਟੂਡੀਓ ਪਹੁੰਚੀ ਤਾਂ ਫੋਟੋਗ੍ਰਾਫਰ ਧੀਰੇਨ ਚਾਵੜਾ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਸ਼ੂਟ 'ਤੇ ਕੀ ਪਹਿਨਣ ਵਾਲੀ ਹੈ। ਉਦੋਂ ਸ਼ਰਮਿਲਾ ਨੇ ਆਪਣਾ ਟੂ-ਪੀਸ ਸਵਿਮਸੂਟ ਪਰਸ 'ਚੋਂ ਕੱਢਿਆ ਤੇ ਕਿਹਾ ਕਿ ਇਸ 'ਚ ਫੋਟੋਸ਼ੂਟ ਕਰਵਾਂਗੀ। ਕੁਝ ਹੀ ਦਿਨਾਂ 'ਚ ਇਹ ਕਵਰ ਵਾਇਰਲ ਹੋ ਗਿਆ ਤੇ ਇਸ ਨਾਲ ਜੁੜੇ ਵਿਵਾਦ ਵੱਧਦੇ ਗਏ।

Tags: ਸ਼ਰਮਿਲਾ ਟੈਗੋਰ Sharmila Tagore ਬਿਕਨੀ Bikini ਫੋਟੋਸ਼ੂਟ Photoshoot ਫਿਲਮਫੇਅਰ ਮੈਗਜ਼ੀਨ Filmfare Magazine