FacebookTwitterg+Mail

ਪ੍ਰਸੂਨ ਜੋਸ਼ੀ ਦੇ ਹੱਥੇ ਚੜ੍ਹੀ ਨਾਮੀ ਗਾਇਕ ਰਣਜੀਤ ਬਾਵਾ ਦੀ ਡੈਬਿਊ ਪੰਜਾਬੀ ਫਿਲਮ, ਹੋ ਗਈ ਹੁਣ ਬੈਨ

first film considered under new cbfc chief prasoon joshi gets banned
23 August, 2017 03:36:16 PM

ਜਲੰਧਰ— ਪ੍ਰਸੂਨ ਜੋਸ਼ੀ ਨੂੰ ਸੈਂਸਰ ਬੋਰਡ ਦਾ ਨਵਾਂ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਫਿਲਮ ਇੰਡਸਟਰੀ ਨੂੰ ਪਹਿਲਾ ਝਟਕਾ ਲੱਗਾ ਹੈ। ਪੰਜਾਬੀ ਫਿਲਮ 'ਤੂਫਾਨ ਸਿੰਘ' ਨੂੰ ਸੈਂਸਰ ਬੋਰਡ ਆਫ ਸਰਟੀਫਿਕੇਟ ਨੇ ਬੈਨ ਕਰ ਦਿੱਤਾ ਹੈ। ਪੰਜਾਬੀ ਫਿਲਮ 'ਤੂਫਾਨ ਸਿੰਘ' ਬਾਘੇਲ ਸਿੰਘ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ ਦੇ ਹੀਰੋ ਰਣਜੀਤ ਬਾਵਾ ਹੈ, ਜੋ ਕਿ ਦੇਸ਼ ਦੇ ਮਿਸਟਰ ਤੇ ਰਾਜਨੀਤੀ 'ਚ ਮੌਜੂਦ ਭਿਰਸ਼ਾਟਾਰ ਨਾਲ ਲੜਨ ਲਈ ਅੱਤਵਾਦੀ ਗਤੀਵਿਧੀਆਂ ਦਾ ਸਾਹਰਾ ਲੈਂਦਾ ਹੈ। ਫਿਲਮ ਦੇ ਹਿੰਸਾਤਮਕ ਕੰਟੇਟ ਨੂੰ ਦੇਖਦੇ ਹੋਏ ਸੈਂਸਰ ਬੋਰਡ ਨੇ ਇਸ ਨੂੰ ਬੈਨ ਕਰ ਦਿੱਤਾ ਹੈ। 
ਸੈਂਸਰ ਬੋਰਡ ਨਾਲ ਜੁੜੇ ਸੂਤਰਾਂ ਨੇ ਦੱਸਿਆ ਹੈ ਕਿ ਫਿਲਮ 'ਚ 'ਤੁਫਾਨ ਸਿੰਘ' ਇਕ ਅੱਤਵਾਦੀ ਦਾ ਕਿਰਦਾਰ ਨਿਭਾਅ ਰਿਹਾ ਹੈ, ਜੋ ਭ੍ਰਿਸ਼ਟਾਚਾਰ ਨੇਤਾਵਾਂ ਤੇ ਪੁਲਸਵਾਲਿਆਂ ਦੀ ਹੱਤਿਆ ਕਰਦਾ ਹੈ। ਹੱਦ ਤਾਂ ਉਦੋਂ ਹੋ ਗਈ ਜਦੋਂ ਫਿਲਮ ਮੇਕਰਸ ਨੇ ਫਿਲਮ 'ਚ ਤੂਫਾਨ ਦੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਦਿਖਾਈ। ਇਹ ਫਿਲਮ ਬੇਹੱਦ ਹੀ ਬੇਰਹਿਮ ਕੇ ਅਸ਼ਲੀਲਤਾ ਹੈ। ਅਸੀਂ ਇਸ ਤਰ੍ਹਾਂ ਦੀ ਬੇਰਹਿਮ ਦੇ ਸੰਦੇਸ਼ ਦੇ ਪ੍ਰਤੀ ਕਿਸੇ ਵੀ ਤਰ੍ਹਾਂ ਹਮਦਰਦੀ ਨਹੀਂ ਰੱਖ ਸਕਦੇ। 

Punjabi Bollywood Tadka
ਫਿਲਮ 'ਤੂਫਾਨ ਸਿੰਘ' ਨੂੰ ਲੈ ਕੇ ਖਾਸ ਗੱਲ ਹੈ ਕਿ ਇਹ ਫਿਲਮ 'ਓਵਰਸੀਜ' 4 ਅਗਸਤ ਨੂੰ ਰਿਲੀਜ਼ ਹੋ ਚੁੱਕੀ ਹੈ। ਜਦੋਂ ਕਿ ਇਸ ਦਾ ਭਵਿੱਖ ਭਾਰਤ 'ਚ ਅੱਧ 'ਚ ਲਟਕਿਆ ਹੋਇਆ ਨਜ਼ਰ ਆ ਰਿਹਾ ਹੈ। 
ਸੈਂਸਰ ਬੋਰਡ 'ਚ 'ਸੰਸਕਾਰੀ ਸੈਂਸਰਸ਼ਿਪ' ਦੇਣ ਲਈ ਮਸ਼ਹੂਰ ਪਹਿਲਾਜ ਨਿਹਲਾਨੀ ਦੀ ਕਾਰਜਕਾਰੀ ਖਤਮ ਹੋਣ ਤੋਂ ਬਾਅਦ ਫਿਲਮ ਇੰਡਸਟਰੀ ਨੇ ਰਾਹਤ ਦਾ ਸਾਹ ਲਿਆ ਸੀ। ਸੋਚਿਆ ਸੀ ਕਿ ਹੁਣ ਫਿਲਮ ਸਰਟੀਫਿਕੇਸ਼ਨ 'ਚ ਕੋਈ ਔਖ ਨਹੀਂ ਆਵੇਗੀ ਪਰ ਪ੍ਰਸੂਨ ਜੋਸ਼ੀ ਦਾ ਇਹ ਕਦਮ ਮੇਕਰਸ ਲਈ ਸੈਟਬੈਕ ਸਾਬਿਤ ਹੋ ਸਕਦਾ ਹੈ। 


Tags: Prasoon Joshi Punjabi film Toofan Singh Baghal SinghRanjit Bawaਪ੍ਰਸੂਨ ਜੋਸ਼ੀ ਤੂਫਾਨ ਸਿੰਘਪੰਜਾਬੀ ਫਿਲਮਰਣਜੀਤ ਬਾਵਾ