FacebookTwitterg+Mail

ਜਦੋਂ ਬਾਲੀਵੁੱਡ ਦੇ ਪਹਿਲੇ Kiss ਸੀਨ ਨੇ ਮਚਾਇਆ ਸੀ ਧਮਾਲ

    1/5
11 March, 2017 04:15:49 PM
ਮੁੰਬਈ- ਬਾਲੀਵੁੱਡ ਫਿਲਮਾਂ 'ਚ ਇੰਟੀਮੇਟ ਸੀਨ ਅਤੇ Kiss ਸੀਨ ਸ਼ੂਟ ਕਰਨਾ ਕੋਈ ਵੱਡੀ ਗੱਲ ਨਹੀਂ ਹੈ। ਅੱਜਕਲ ਸ਼ਾਹਿਦ ਹੀ ਕੋਈ ਅਜਿਹੀ ਫਿਲਮ ਬਣਦੀ ਹੋਵੇ ਜਿਸ 'ਚ ਕੋਈ ਸੀਨ ਨਾ ਹੋਵੇ। ਪਰ ਇਕ ਜ਼ਮਾਨਾ ਅਜਿਹਾ ਸੀ ਜਦੋਂ ਫਿਲਮਾਂ ਬਿਨਾ ਕਿੱਸ ਦੇ ਹੀ ਬਣਦੀਆਂ ਸਨ। ਬਾਲੀਵੁੱਡ 'ਚ ਵੀ ਪਹਿਲੇ ਕਿੱਸ ਸੀਨ ਨੇ ਧਮਾਲ ਮਚਾ ਦਿੱਤਾ ਸੀ। 1933 'ਚ ਆਈ ਦੇਵਿਤਾ ਰਾਣੀ ਅਤੇ ਹਿਮਾਂਸ਼ੂ ਰਾਏ ਦੀ ਫਿਲਮ 'ਕਰਮਾ' 'ਚ ਪਹਿਲਾ ਕਿੱਸ ਸੀਨ ਹੋਇਆ ਸੀ ਪਰ ਉਸ ਸਮੇਂ ਸੈਂਸਰ ਬੋਰਡ ਨਹੀਂ ਸੀ, ਇਸਲਈ ਇਸ ਨੂੰ ਪ੍ਰਮਾਣਿਤ ਸ਼੍ਰੇਣੀ 'ਚ ਨਹੀਂ ਰੱਖਿਆ ਜਾਂਦਾ ਸੀ।
ਸੂਤਰਾਂ ਦੇ ਮੁਤਾਬਕ ਰਾਜ ਕਪੂਰ ਦੀ ਫਿਲਮ 'ਮੇਰਾ ਨਾਮ ਜੋਕਰ' ਉਹ ਪਹਿਲੀ ਫਿਲਮ ਸੀ ਜਿਸ 'ਚ ਕਿੱਸ ਸੀਨ ਫਿਲਮਾਇਆ ਗਿਆ ਸੀ ਪਰ ਉੱਥੇ ਕੁਝ ਲੋਕ ਅਜਿਹੇ ਵੀ ਸਨ ਜੋ ਕਹਿੰਦੇ ਸਨ ਕਿ 1973 'ਚ ਰਿਸ਼ੀ ਕਪੂਰ ਅਤੇ ਡਿੰਪਲ ਕਪਾੜੀਆ ਦੀ ਮਸ਼ਹੂਰ ਫਿਲਮ 'ਬੋਬੀ' 'ਚ ਪਹਿਲਾ ਕਿੱਸ ਸੀਨ ਸੀ। ਦੋਵੇਂ ਹੀ ਫਿਲਮਾਂ ਨੂੰ ਰਾਜ ਕਪੂਰ ਨੇ ਡਾਇਰੈਕਟ ਕੀਤਾ ਅਤੇ ਰਿਸ਼ੀ ਕਪੂਰ ਨੇ ਇਸ 'ਚ ਕੰਮ ਕੀਤਾ ਸੀ। ਦੱਸ ਦਈਏ ਕਿ 'ਸੰਗਮ' ਦੀ ਸਫਲਤਾ ਦੇ ਬਾਅਦ ਜਦੋਂ ਰਾਜ ਕਪੂਰ ਨੇ 'ਮੇਰਾ ਨਾਮ ਜੋਕਰ' ਡਾਇਰੈਕਟ ਕਰਨ ਦੀ ਸੋਚੀ। ਕਿਹਾ ਜਾਂਦਾ ਹੈ ਕਿ ਰਾਜ ਕਪੂਰ ਨੇ ਇਹ ਫਿਲਮ ਆਪਣੀ ਜ਼ਿੰਦਗੀ 'ਤੇ ਬਣਾਈ ਸੀ। ਇਸ ਫਿਲਮ ਤੋਂ ਹੀ ਉਨ੍ਹਾਂ ਦੇ ਬੇਟੇ ਰਿਸ਼ੀ ਕਪੂਰ ਨੇ ਫਿਲਮਾਂ 'ਚ ਕਦਮ ਰੱਖਿਆ ਸੀ। ਫਿਲਮ ਦੀ ਰਿਲੀਜ਼ਿੰਗ ਦੇ ਸਮੇਂ ਰਾਜ ਕਪੂਰ ਨੂੰ ਇਸ ਤੋਂ ਕਾਫੀ ਉਮੀਦਾਂ ਸਨ ਪਰ ਫਿਲਮ ਬੁਰੀ ਤਰ੍ਹਾਂ ਫਲਾਪ ਹੋਈ। 'ਬੋਬੀ' ਆਪਣੇ ਸਮੇਂ ਦੀ ਸਭ ਤੋਂ ਮਸ਼ਹੂਰ ਫਿਲਮ ਹੈ। ਰਿਸ਼ੀ ਕਪੂਰ ਅਤੇ ਡਿੰਪਲ ਕਪਾੜੀਆ ਦੀ ਇਸ ਫਿਲਮ ਨੇ ਕਈ ਰਿਕਾਰਡ ਤੋੜੇ ਅਤੇ ਕਈ ਟ੍ਰੈਂਡ ਸੈਟ ਕੀਤੇ। ਡਿੰਪਲ ਦਾ ਪਹਿਲਾ ਸਨਸਨੀ ਲੁੱਕ ਦੇਖ ਕੇ ਲੜਕੇ ਵੀ ਹੈਰਾਨ ਰਹਿ ਗਏ ਸਨ। ਰਾਜਕਪੂਰ ਨੂੰ ਯਕੀਨ ਸੀ ਕਿ ਇਹ ਕਿੱਸ ਨਵੀਂ ਪਰੰਪਰਾ ਕਾਇਮ ਕਰ ਸਕਦਾ ਹੈ।

Tags: first kiss scene Mera Naam Joker Bobby Karma ਬਾਲੀਵੁੱਡਫਿਲਮਾਂ

About The Author

Anuradha Sharma

Anuradha Sharma is News Editor at Jagbani.