FacebookTwitterg+Mail

'ਬਾਹੂਬਲੀ 2' ਦਾ ਪੋਸਟਰ ਹੋਇਆ ਰਿਲੀਜ਼, ਜ਼ੰਜੀਰ ਫੜੀ ਨਜ਼ਰ ਆਏ ਪ੍ਰਭਾਸ

first look poster of baahubali 2
22 October, 2016 06:18:45 PM
ਮੁੰਬਈ— ਦੇਸ਼ ਦੀ ਸਭ ਤੋਂ ਪ੍ਰਸਿੱਧ ਫਿਲਮ 'ਬਾਹੂਬਲੀ' ਦੇ ਫੈਨਜ਼ ਲਈ ਅੱਜ ਵੱਡਾ ਦਿਨ ਹੈ ਕਿਉਂਕਿ ਮਾਮੀ ਫਿਲਮ ਫੈਸਟੀਵਲ 'ਚ 'ਬਾਹੂਬਲੀ 2' ਦਾ ਫਰਸਟ ਲੁੱਕ ਪੋਸਟਰ ਰਿਲੀਜ਼ ਹੋ ਗਿਆ ਹੈ। ਫਿਲਮ ਦੀ ਇਸ ਇਕ ਝਲਕ ਪਾਉਣ ਦੇ ਇੰਤਜ਼ਾਰ 'ਚ ਸਿਨੇਮਾ ਪ੍ਰੇਮੀਆਂ ਲਈ ਐੱਸ. ਐੱਸ. ਰਾਜਾਜੌਲੀ ਦਾ ਇਹ ਤੋਹਫਾ ਵਾਕਈ ਸ਼ਾਨਦਾਰ ਹੈ।
18ਵੇਂ ਮਾਮੀ ਮੁੰਬਈ ਫਿਲਮ ਫੈਸਟੀਵਲ 'ਚ ਲਾਂਚ ਕੀਤੇ ਗਏ ਇਸ ਪੋਸਟਰ ਨੇ ਫਿਲਮ ਲਈ ਦਰਸ਼ਕਾਂ ਦੀਆਂ ਧੜਕਨਾਂ ਤੇਜ਼ ਕਰ ਦਿੱਤੀਆਂ ਹਨ। ਪੋਸਟਰ 'ਚ ਬਾਹੂਬਲੀ ਆਪਣੇ ਨਵੇਂ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਬਾਹੂਬਲੀ ਦਾ ਕਿਰਦਾਰ ਨਿਭਾਅ ਰਹੇ ਪ੍ਰਭਾਸ ਆਪਣੇ ਇਸ ਪੋਸਟਰ ਲੁੱਕ 'ਚ ਇਕ ਰਾਜਕੁਮਾਰ ਨਹੀਂ, ਸਗੋਂ ਸਰੀਰ 'ਤੇ ਜ਼ਖਮਾਂ ਤੇ ਹੱਥ 'ਚ ਜ਼ੰਜੀਰ ਫੜੀ ਦਿਖ ਰਹੇ ਹਨ।
ਦੱਸਣਯੋਗ ਹੈ ਕਿ 'ਬਾਹੂਬਲੀ 2 : ਦਿ ਕੰਕਲੂਜ਼ਨ' ਦੇ ਪੋਸਟਰ ਨੂੰ ਫਿਲਮ ਦੇ ਅਭਿਨੇਤਾ ਪ੍ਰਭਾਸ ਦੇ ਜਨਮਦਿਨ 'ਤੇ ਹੀ ਲਾਂਚ ਕੀਤਾ ਗਿਆ ਹੈ ਤੇ ਪੋਸਟਰ 'ਤੇ ਉਨ੍ਹਾਂ ਨੂੰ ਵਧਾਈ ਸੁਨੇਹਾ ਵੀ ਦਿੱਤਾ ਗਿਆ ਹੈ। ਇਸ ਪੋਸਟਰ ਲਾਂਚ ਦੇ ਮੌਕੇ 'ਬਾਹੂਬਲੀ 2' ਦੀ ਪੂਰੀ ਸਟਾਰ ਕਾਸਟ ਵੀ ਮੌਜੂਦ ਨਜ਼ਰ ਸੀ, ਜਿਸ 'ਚ ਪ੍ਰਭਾਸ, ਰਾਣਾ ਡੱਗੂਬਤੀ, ਅਨੁਸ਼ਕਾ ਸ਼ੈੱਟੀ ਤੇ ਤਮੰਨਾ ਨੇ ਬਾਹੂਬਲੀ ਦੇ ਇਸ ਸੀਕੁਅਲ ਦੀ ਸ਼ੂਟਿੰਗ ਨੂੰ ਲੈ ਕੇ ਆਪਣੇ ਤਜਰਬੇ ਸਾਂਝੇ ਕੀਤੇ।

Tags: ਬਾਹੂਬਲੀ 2 ਪ੍ਰਭਾਸ Baahubali 2 Prabhas