FacebookTwitterg+Mail

ਮਹੇਸ਼ ਭੱਟ ਦੀ ਪਹਿਲੀ ਪੰਜਾਬੀ ਫਿਲਮ 'ਦੁਸ਼ਮਣ' ਦਾ ਪੋਸਟਰ ਆਇਆ ਸਾਹਮਣੇ

first poster of punjabi film dushman out now
28 July, 2016 03:55:28 PM
ਜਲੰਧਰ— ਬਾਲੀਵੁੱਡ ਫਿਲਮਾਂ ਦੇ ਨਿਰਮਾਤਾ-ਨਿਰਦੇਸ਼ਕ ਮਹੇਸ਼ ਭੱਟ ਨੇ ਪਾਲੀਵੁੱਡ 'ਚ ਕਦਮ ਰੱਖ ਲਿਆ ਹੈ ਤੇ ਉਨ੍ਹਾਂ ਦੀ ਪਹਿਲੀ ਪੰਜਾਬੀ ਫਿਲਮ ਦਾ ਨਾਂ 'ਦੁਸ਼ਮਣ' ਹੈ, ਜਿਸ ਦਾ ਪਹਿਲਾ ਪੋਸਟਰ ਰਿਲੀਜ਼ ਹੋ ਚੁਕਾ ਹੈ। ਇਸ ਫਿਲਮ 'ਚ ਪੰਜਾਬੀ ਅਭਿਨੇਤਾ ਕਰਤਾਰ ਚੀਮਾ ਤੇ ਪੰਜਾਬੀ ਗਾਇਕ ਤੋਂ ਅਭਿਨੇਤਾ ਬਣਨ ਜਾ ਰਹੇ ਜਸ਼ਨ ਸਿੰਘ ਮੁੱਖ ਭੂਮਿਕਾ ਨਿਭਾਅ ਰਹੇ ਹਨ। ਜਸ਼ਨ ਆਪਣੇ ਗੀਤਾਂ ਕਰਕੇ ਦਰਸ਼ਕਾਂ 'ਚ ਚੰਗਾ ਨਾਂ ਬਣਾ ਚੁਕੇ ਹਨ।
ਫਿਲਮ ਨੂੰ ਵਿਨੈ ਭਾਰਦਵਾਜ ਪ੍ਰੋਡਿਊਸ ਕਰ ਰਹੇ ਹਨ। ਇਸ ਫਿਲਮ ਨੂੰ ਸ਼ਗੁਫਤਾ ਰਫੀਕ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਜਿਵੇਂ ਕਿ ਟਾਈਟਲ ਤੋਂ ਹੀ ਸਪੱਸ਼ਟ ਹੈ, ਇਹ ਫਿਲਮ ਦੁਸ਼ਮਣੀ 'ਤੇ ਆਧਾਰਿਤ ਹੈ। ਮਹੇਸ਼ ਭੱਟ ਵਲੋਂ ਬਣਾਈ ਜਾ ਰਹੀ 'ਦੁਸ਼ਮਣ' ਇਸੇ ਸਾਲ ਰਿਲੀਜ਼ ਹੋਵੇਗੀ।

Tags: ਮਹੇਸ਼ ਭੱਟ ਦੁਸ਼ਮਣ ਕਰਤਾਰ ਚੀਮਾ ਜਸ਼ਨ ਸਿੰਘ Mahesh Bhatt Dushman Kartar Cheema Jashan Singh