FacebookTwitterg+Mail

ਕੰਟਰੋਵਰਸੀ ਤੋਂ ਕੋਹਾਂ ਦੂਰ ਹੈ '31 ਅਕਤੂਬਰ'

for promote his film 31 october soha visit on jagbani office
03 September, 2016 08:19:00 AM
ਜਲੰਧਰ— '31 ਅਕਤੂਬਰ' ਫਿਲਮ 1984 ਦੇ ਦੰਗਿਆਂ ਦੀ ਇਕ ਰਾਤ ਪਹਿਲਾਂ 'ਤੇ ਆਧਾਰਿਤ ਹੈ। ਇਹ ਫਿਲਮ 7 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿਚ ਸੋਹਾ ਅਲੀ ਖਾਨ ਅਤੇ ਵੀਰ ਦਾਸ ਮੁੱਖ ਭੂਮਿਕਾ ਵਿਚ ਦਿਖਾਈ ਦੇਣਗੇ। ਇਸ ਫਿਲਮ ਦੇ ਮੇਕਰ ਨੇ '84 ਦੀ ਇਕ ਰਾਤ ਨੂੰ ਵੱਡੇ ਪੱਧਰ 'ਤੇ ਉਤਾਰਨ ਦੀ ਕੋਸ਼ਿਸ਼ ਕੀਤੀ ਹੈ। ਨੈਸ਼ਨਲ ਐਵਾਰਡ ਜੇਤੂ ਸ਼ਿਵਾਜੀ ਲੋਟਿਨ ਪਾਟਿਲ ਅਤੇ ਫਿਲਮ ਦੇ ਪ੍ਰੋਡਿਊਸਰ ਹੈਰੀ ਸਚਦੇਵਾ ਵਲੋਂ ਇਕ ਚੰਗੀ ਕੋਸ਼ਿਸ਼ ਹੈ। ਇਸ ਫਿਲਮ ਨੂੰ ਪ੍ਰਮੋਟ ਕਰਨ 'ਜਗ ਬਾਣੀ' ਦੇ ਦਫਤਰ ਪਹੁੰਚੀ ਸੋਹਾ ਅਲੀ ਖਾਨ ਨਾਲ ਇਸ ਫਿਲਮ ਬਾਰੇ ਹਰਲੀਨ ਕੌਰ ਨੇ ਇਕ ਖਾਸ ਗੱਲਬਾਤ ਕੀਤੀ :
♦ '84 ਦੇ ਦੰਗੇ ਸੰਵੇਦਨਸ਼ੀਲ ਮੁੱਦਾ ਹੈ ਤਾਂ ਜਦੋਂ ਤੁਹਾਨੂੰ ਇਹ ਫਿਲਮ ਆਫਰ ਹੋਈ ਤਾਂ ਤੁਹਾਡੇ ਦਿਮਾਗ ਵਿਚ ਕੀ ਸੀ?
ਸੈਂਸਟਿਵ ਵਿਸ਼ਾ ਤਾਂ ਸੀ ਅਤੇ ਮੈਂ ਸਕ੍ਰਿਪਟ ਪੜ੍ਹਨਾ ਚਾਹੁੰਦੀ ਸੀ। ਜਦੋਂ ਮੈਂ ਸਕ੍ਰਿਪਟ ਪੜ੍ਹੀ ਤਾਂ ਮੈਨੂੰ ਪਤਾ ਲੱਗਾ ਕਿ ਫਿਲਮ ਇਕ ਪਰਿਵਾਰ ਦੀ ਕਹਾਣੀ ਹੈ, ਜੋ ਦਿੱਲੀ ਦੇ ਤਿਲਕ ਨਗਰ ਵਿਚ ਹੋ ਰਹੇ ਦੰਗਿਆਂ ਤੋਂ ਕੁਝ ਦੂਰ ਸੁਰੱਖਿਅਤ ਥਾਂ 'ਤੇ ਜਾਣਾ ਚਾਹੁੰਦਾ ਹੈ। ਐਕਟਰ ਹੋਣ ਦੇ ਨਾਤੇ ਮੈਂ ਦੇਖਿਆ ਕਿ ਮੈਨੂੰ ਇਸ ਫਿਲਮ ਵਿਚ ਕੁਝ ਕਰਨ ਦਾ ਮੌਕਾ ਮਿਲੇਗਾ।
♦ ਜਦੋਂ ਫਿਲਮ ਦੀ ਕਹਾਣੀ ਸੁਣੀ ਤਾਂ ਕੀ ਤੁਸੀਂ ਨਾਲ ਹੀ ਹਾਂ ਕਹਿ ਦਿੱਤੀ?
ਹਾਂ, ਮੇਰਾ ਇਹ ਫੈਸਲਾ ਇਕਦਮ ਹੀ ਹੋਇਆ ਕਿਉਂਕਿ ਅਜਿਹੀਆਂ ਫਿਲਮਾਂ ਕਰਨ ਲਈ ਤੁਸੀਂ ਵਾਰ-ਵਾਰ ਨਹੀਂ ਸੋਚਦੇ। ਬਸ ਮੇਰੇ ਲਈ ਇਸ ਫਿਲਮ ਨੂੰ ਹਾਂ ਕਹਿਣਾ ਇਕਦਮ ਹੀ ਹੋਇਆ।
♦ ਇਸ ਫਿਲਮ ਵਿਚ ਤੁਸੀਂ ਤਿੰਨ ਬੱਚਿਆਂ ਦੀ ਮਾਂ ਦਾ ਕਿਰਦਾਰ ਨਿਭਾਇਆ ਹੈ, ਅਜਿਹੇ ਵਿਚ ਕੀ-ਕੀ ਔਕੜਾਂ ਆਈਆਂ?
ਕਈ ਮੁਸ਼ਕਲਾਂ ਆਈਆਂ, ਕਿਸੇ ਵੀ ਹਾਲਤ ਵਿਚ ਬੱਚਿਆਂ ਨਾਲ ਕਹਾਣੀ ਨੂੰ ਅੱਗੇ ਵਧਾਉਣਾ ਮੁਸ਼ਕਲ ਹੁੰਦਾ ਹੈ। ਅਸੀਂ ਜਦੋਂ ਫਿਲਮ ਨੂੰ ਸ਼ੂਟ ਕਰ ਰਹੇ ਸੀ ਤਾਂ ਗਰਮੀ ਸੀ ਅਤੇ ਫਿਲਮ ਦੇ ਸੀਕਵੈਂਸ ਵਿਚ ਅਸੀਂ ਸਵੈਟਰ ਪਾ ਕੇ ਸ਼ੂਟ ਕਰ ਰਹੇ ਸੀ। ਇਹ ਉਂਝ ਤਾਂ ਛੋਟੀਆਂ-ਛੋਟੀਆਂ ਚੀਜ਼ਾਂ ਹਨ ਪਰ ਅਜਿਹੇ ਮੌਕੇ ਸਾਰਿਆਂ ਨੂੰ ਰਲ ਕੇ ਕੋਈ ਵਧੀਆ ਕਾਰਗੁਜ਼ਾਰੀ ਦੇਣੀ ਪੈਂਦੀ ਹੈ। ਉਸ ਰਾਤ ਜੋ ਘਟਨਾ ਵਾਪਰਦੀ ਹੈ, ਉਸ ਵਿਚ ਇਕ ਪਤਨੀ ਅਤੇ ਇਕ ਮਾਂ ਦੀ ਸਖ਼ਤ ਚੁਣੌਤੀ ਹੁੰਦੀ ਹੈ।
♦ ਆਖਿਰ ਕਿਉਂ ਇਸ ਕਹਾਣੀ ਨੂੰ ਦਿਖਾਉਣ ਦੀ ਲੋੜ ਸੀ?
31 ਅਕਤੂਬਰ ਇਕ ਅਜਿਹਾ ਦਿਨ ਸੀ, ਜਿਸ ਦੇ ਮਗਰੋਂ ਦਿੱਲੀ ਵਿਚ ਉਥਲ-ਪੁਥਲ ਹੋ ਗਈ। ਬਹੁਤ ਸਾਰੇ ਅਜਿਹੇ ਨੌਜਵਾਨ ਹੋਣਗੇ, ਜਿਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ ਹੋਵੇਗਾ। ਮੈਂ ਫਿਰ ਦੱਸਣਾ ਚਾਹਾਂਗੀ ਇਹ ਇਕ ਕੰਟਰੋਵਰਸ਼ੀਅਲ ਫਿਲਮ ਨਹੀਂ ਹੈ, ਸਗੋਂ ਉਸ ਪਰਿਵਾਰ ਦੀ ਕਹਾਣੀ ਹੈ, ਜੋ ਸੁਰੱਖਿਅਤ ਥਾਂ 'ਤੇ ਜਾਣਾ ਚਾਹੁੰਦਾ ਹੈ। ਲੋਕ ਇਸ ਫਿਲਮ ਨਾਲ ਉਸ ਦਿਨ ਨਾਲ ਮੁੜ ਤੋਂ ਜੁੜ ਸਕਣਗੇ।
♦ ਸੈਂਸਰ ਬੋਰਡ ਨੇ ਇਸ ਫਿਲਮ ਨੂੰ 9 ਕੱਟਾਂ ਦੇ ਮਗਰੋਂ ਆਉਣ ਦਿੱਤਾ ਤਾਂ ਕੀ ਫਿਲਮ 'ਤੇ ਇਨ੍ਹਾਂ ਕੱਟਾਂ ਦਾ ਅਸਰ ਹੋਇਆ?
ਜਦੋਂ 7-8 ਮਹੀਨੇ ਫਿਲਮ ਸੈਂਸਰ ਬੋਰਡ ਵਿਚ ਅਟਕੀ ਰਹੀ ਤਾਂ ਟੈਂਸ਼ਨ ਸੀ ਪਰ 9 ਕੱਟਾਂ ਦੇ ਮਗਰੋਂ ਫਿਲਮ ਦਾ ਆਉਣਾ ਕਾਫੀ ਸ਼ਲਾਘਾਯੋਗ ਹੈ ਕਿਉਂਕਿ ਇਨ੍ਹਾਂ ਕੱਟਾਂ ਨਾਲ ਫਿਲਮ ਵਿਚ ਕੋਈ ਖਾਸ ਤਬਦੀਲੀ ਨਹੀਂ ਹੋਈ। ਅਜਿਹੀਆਂ ਫਿਲਮਾਂ ਲੋਕਾਂ ਨੂੰ ਦਿਖਾਉਣਾ ਬਹੁਤ ਜ਼ਰੂਰੀ ਹੈ ਤਾਂ ਅਜਿਹੇ ਵਿਚ ਇਹ ਫਿਲਮ 9 ਕੱਟਾਂ ਦੇ ਨਾਲ ਆ ਰਹੀ ਹੈ। ਇਹ ਬੜੀ ਵੱਡੀ ਗੱਲ ਹੈ।
♦ ਤੁਹਾਡੇ ਪਤੀ ਕੁਨਾਲ ਖੇਮੂ ਦਾ ਕੀ ਕਹਿਣਾ ਸੀ ਫਿਲਮ ਬਾਰੇ?
ਹੱਸਦੇ ਹੋਏ, ਕੁਨਾਲ ਛੁਪੇ ਰੁਸਤਮ ਹਨ। ਟ੍ਰੇਲਰ ਦੇਖ ਕੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਤੇਜਿੰਦਰ ਕੌਰ ਦੇ ਕਿਰਦਾਰ ਵਿਚ ਬਿਲਕੁਲ ਫਿਟ ਹੋ ਰਹੀ ਹਾਂ ਅਤੇ ਮੈਂ ਬਾਖੂਬੀ ਆਪਣੇ ਕਿਰਦਾਰ ਨੂੰ ੰਨਿਭਾਇਆ ਹੈ ਅਤੇ ਇਹ ਪ੍ਰਤੀਕਿਰਿਆ ਅਜੇ ਟ੍ਰੇਲਰ ਦੇ ਮਗਰੋਂ ਆਈ ਹੈ। ਮੈਂ ਥੋੜ੍ਹੀ ਨਰਵਸ ਹਾਂ ਅਤੇ ਮੈਂ ਜਿਵੇਂ ਕਿਹਾ ਹੈ ਕਿ ਕੁਨਾਲ ਛੁਪੇ ਰੁਸਤਮ ਹਨ। ਹੁਣ ਫਿਲਮ ਦੇਖ ਕੇ ਉਹ ਕੀ ਕਹਿਣਗੇ, ਉਸ ਦੇ ਲਈ ਮੈਂ ਐਕਸਾਈਟਡ ਹਾਂ।
♦ ਫਿਲਮ ਅਭਿਨੇਤਰੀਆਂ ਨੂੰ ਲੈ ਕੇ ਬੜੀਆਂ ਅਫਵਾਹਾਂ ਆਉਂਦੀਆਂ ਕੀ ਇਹ ਅਫਵਾਹਾਂ ਨਿੱਜੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀਆਂ ਹਨ?
ਹੁਣ ਅਜਿਹੀਆਂ ਅਫਵਾਹਾਂ ਦੀ ਆਦਤ ਹੋ ਗਈ ਹੈ। ਕੁਝ ਸਮਾਂ ਪਹਿਲਾਂ ਮੇਰੇ ਅਤੇ ਕੁਨਾਲ ਦੇ ਤਲਾਕ ਦੀ ਗੱਲ ਵੀ ਉਡੀ ਸੀ ਅਤੇ ਮੀਡੀਆ ਦਾ ਮੰਨਣਾ ਇਹ ਹੈ ਕਿ ਜਿਥੇ ਅੱਗ ਹੁੰਦੀ ਹੈ , ਉਥੇ ਧੂੰਆਂ ਵੀ ਹੁੰਦਾ ਹੈ ਪਰ ਅਜਿਹਾ ਕੁਝ ਵੀ ਨਹੀਂ ਸੀ। ਨਾ ਉਥੇ ਅੱਗ ਸੀ, ਨਾ ਧੂੰਆਂ ਅਤੇ ਨਾ ਹੀ ਮਾਚਿਸ ਸੀ।
♦ ਤੁਸੀਂ ਦਰਸ਼ਕਾਂ ਨੂੰ ਫਿਲਮ ਲਈ ਕੀ ਮੈਸੇਜ ਦੇਣਾ ਚਾਹੋਗੇ?
ਆਡੀਅੰਸ ਨੂੰ ਮੈਂ ਇਹੀ ਕਹਾਂਗੀ ਕਿ ਇਸ ਨੂੰ ਇਕ ਕੰਟਰੋਵਰਸ਼ੀਅਲ ਸਬਜੈਕਟ ਵਾਂਗ ਨਾ ਦੇਖਣ। ਇਹ ਇਕ ਸਸਪੈਂਸ ਫਿਲਮ ਹੈ, ਜਿਸ ਦਾ ਹਰ ਸੀਨ ਤੁਹਾਨੂੰ ਅੱਗੇ ਕੀ ਹੋਣ ਵਾਲਾ ਹੈ, ਉਸ ਨੂੰ ਜਾਣਨ ਦੀ ਉਤਸੁਕਤਾ ਵਧਾਏਗਾ। ਇਸ ਫਿਲਮ ਵਿਚ ਤੁਸੀਂ ਤੇਜਿੰਦਰ ਕੌਰ ਅਤੇ ਦਵਿੰਦਰ ਕੌਰ ਦੇ ਪਰਿਵਾਰ ਦੀ ਉਸ ਦਾਸਤਾਨ ਨੂੰ ਦੇਖੋਗੇ, ਜੋ ਉਨ੍ਹਾਂ ਨਾਲ 1984 ਵਿਚ ਉਸ ਰਾਤ ਨੂੰ ਵਾਪਰਦੀ ਹੈ।

Tags: 31 ਅਕਤੂਬਰਸੋਹਾਵੀਰ31 octobersohaveer