FacebookTwitterg+Mail

ਫੋਰਬਸ ਮੈਗਜ਼ੀਨ 'ਚ ਹਾਲੀਵੁੱਡ ਦੀਆਂ ਇਨ੍ਹਾਂ ਸੈਕਸੀ ਸੁੰਦਰੀਆਂ ਨੇ ਇੰਝ ਮਾਰੀ ਭਾਰਤੀ ਅਭਿਨੇਤਰੀਆਂ ਤੋਂ ਬਾਜ਼ੀ

forbes 2017
17 August, 2017 01:50:31 PM

ਮੁੰਬਈ— 6 ਆਸਕਰ ਐਵਾਰਡਜ਼ ਜਿੱਤਣ ਵਾਲੀ 'ਲਾ ਲਾ ਲੈਂਡ' ਦੀ ਲੀਡ ਅਦਾਕਾਰਾ ਐਮਾ ਸਟੋਨ ਨੂੰ ਫੋਰਬਸ ਮੈਗਜ਼ੀਨ ਨੇ ਦੁਨੀਆ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਅਦਾਕਾਰ ਐਲਾਨ ਕੀਤਾ ਹੈ। 28 ਸਾਲ ਦੀ ਇਸ ਹਾਲੀਵੁੱਡ ਅਦਾਕਾਰਾ ਨੇ ਪਿਛਲੇ ਇਕ ਸਾਲ 'ਚ 2.6 ਕਰੋੜ ਡਾਲਰ (166.4 ਕਰੋੜ ਰੁਪਏ) ਕਮਾਏ ਹਨ।

Punjabi Bollywood Tadka

ਐਮਾ ਸਟੋਨ 'ਲਾ ਲਾ ਲੈਂਡ' 'ਚ ਬਿਹਤਰੀਨ ਅਭਿਨੈ ਲਈ ਸਰਾਹੀ ਗਈ ਸੀ। ਉਨ੍ਹਾਂ ਨੇ ਇਸ ਸਾਲ ਲਿੰਗ ਬਰਾਬਰੀ ਲਈ ਆਵਾਜ਼ ਚੁੱਕੀ ਸੀ। ਐਮਾ ਸਟੋਨ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਮੇਲ ਸਟਾਰ ਦੀ ਸੈਲਰੀ ਘੱਟ ਕੀਤੀ ਗਈ ਸੀ, ਤਾਂ ਕਿ ਐਮਾ ਅਤੇ ਉਨ੍ਹਾਂ ਨੂੰ ਬਰਾਬਰ ਸੈਲਰੀ ਮਿਲ ਸਕੇ। 
 

Punjabi Bollywood Tadka

ਜਾਣਕਾਰੀ ਮੁਤਾਬਕ ਇਸ ਲਿਸਟ 'ਚ ਦੂਜੇ ਨੰਬਰ 'ਤੇ ਜੈਨੇਫਰ ਐਨਿਸਟਨ ਹੈ। ਉਨ੍ਹਾਂ ਨੇ ਪਿਛਲੇ ਇਕ ਸਾਲ 'ਚ 2.55 ਕਰੋੜ ਡਾਲਰ ਕਮਾਏ ਹਨ। ਉਹ ਅਮਰੀਕਨ ਸਿਟਕਾਮ ਫ੍ਰੈਂਡਸ ਤੋਂ ਲਗਾਤਾਰ ਰਾਇਲਟੀ ਪਾ ਰਹੀ ਹੈ। ਡਰਾਮਾ ਫਿਲਮ 'ਦਿ ਯਲੋ ਬਰਥਡੇ' 'ਚ ਵੀ ਨਜ਼ਰ ਆਈ।

Punjabi Bollywood Tadka

ਇਸ ਤੋਂ ਇਲਾਵਾ ਉਹ ਅਮੀਰਾਤ ਏਅਰਲਾਈਨਜ਼ ਦੀ ਬ੍ਰੈਂਡ ਅੰਬੈਸਡਰ ਵੀ ਹੈ। ਇਸ ਲਿਸਟ 'ਚ ਜੈਨੇਫਰ ਲਾਰੇਸ ਤੀਜੇ ਨੰਬਰ 'ਤੇ ਆ ਗਈ ਹੈ, ਜਦਕਿ ਪਿਛਲੇ 2 ਸਾਲਾਂ 'ਚੋਂ ਉਹ ਟਾਪ 'ਤੇ ਬਣੀ ਹੋਈ ਸੀ। ਲਾਰੇਸ ਨੇ ਪਿਛਲੇ ਇਕ ਸਾਲ 'ਚ 2.4 ਕਰੋੜ ਡਾਲਰ ਕਮਾਏ ਹਨ। ਇਹ ਉਸ ਰਕਮ ਤੋਂ ਠੀਕ ਅੱਧਾ ਹੈ, ਜੋ ਉਨ੍ਹਾਂ ਨੇ 2016 'ਚ ਕਮਾਈ ਸੀ।

Punjabi Bollywood Tadka

2016 'ਚ ਉਨ੍ਹਾਂ ਨੇ 4.6 ਕਰੋੜ ਡਾਲਰ ਕਮਾਏ ਸਨ। ਐਮਾ ਦੀ ਫਿਲਮ ਨੇ ਦੁਨੀਆ ਭਰ 'ਚ 445 ਮੀਲੀਅਨ ਡਾਲਰ ਦਾ ਕਾਰੋਬਾਰ ਕੀਤਾ ਹੈ। ਇਸ ਫਿਲਮ ਲਈ ਐਮਾ ਨੇ ਕਈ ਆਡੀਸ਼ਨ ਦਿੱਤੇ ਸਨ। 'ਲਾ ਲਾ ਲੈਂਡ' ਨੂੰ ਆਸਕਰ ਐਵਾਰਡ 'ਚ 14 ਨਾਮੀਨੇਸ਼ਨ ਮਿਲੇ ਸਨ।

Punjabi Bollywood Tadka

ਐਮਾ ਹਾਲੀਵੁੱਡ 'ਚ ਮੇਲ ਅਤੇ ਫੀਮੇਲ ਅਦਾਕਾਰਾ ਨੂੰ ਇਕੋ ਜਿਹੀ ਫੀਸ ਦੇਣ ਲਈ ਆਵਾਜ਼ ਉਠਾ ਰਹੀ ਹੈ। ਉਹ ਕਈ ਮੌਕਿਆਂ 'ਤੇ ਇਹ ਮੰਗ ਕਰ ਚੁੱਕੀ ਹੈ।

Punjabi Bollywood Tadka Punjabi Bollywood Tadka Punjabi Bollywood Tadka


Tags: Emma stoneJennifer lawrenceForbes 2017Highest paid actressesDeepika padukoneਐਮਾ ਸਟੋਨਫੋਰਬਸ ਮੈਗਜ਼ੀਨ