FacebookTwitterg+Mail

'ਫੋਰਸ 2' ਦੇ ਪੋਸਟਰ ਹੋਏ ਰਿਲੀਜ਼, ਜ਼ਬਰਦਸਤ ਲੁੱਕ 'ਚ ਨਜ਼ਰ ਆਏ ਜੌਨ ਤੇ ਸੋਨਾਕਸ਼ੀ (ਦੇਖੋ ਤਸਵੀਰਾਂ)

    1/5
28 September, 2016 10:11:59 PM
ਮੁੰਬਈ— ਜੌਨ ਅਬ੍ਰਾਹਮ ਦੀ ਆਉਣ ਵਾਲੀ ਐਕਸ਼ਨ ਫਿਲਮ 'ਫੋਰਸ 2' ਦਾ ਪੋਸਟਰ ਅੱਜ ਰਿਲੀਜ਼ ਹੋ ਗਿਆ ਹੈ। ਫਿਲਮ ਦੇ ਪੋਸਟਰ ਫਿਲਮ ਦੇ ਅਭਿਨੇਤਾ ਜੌਨ ਅਬ੍ਰਾਹਮ ਤੇ ਅਭਿਨੇਤਰੀ ਸੋਨਾਕਸ਼ੀ ਸਿਨ੍ਹਾ ਨੇ ਹੀ ਸੋਸ਼ਲ ਮੀਡੀਆ 'ਤੇ ਰਿਲੀਜ਼ ਕੀਤੇ ਹਨ। ਜ਼ਿਕਰਯੋਗ ਹੈ ਕਿ ਇਹ ਫਿਲਮ 2011 ਦੀ ਜੌਨ-ਜੈਨੇਲੀਆ ਸਟਾਰਰ ਫਿਲਮ 'ਫੋਰਸ' ਦਾ ਸੀਕੁਅਲ ਹੈ। ਇਸ ਵਾਰ ਏ. ਸੀ. ਪੀ. ਯਸ਼ਵਰਧਨ ਹੋਰ ਜ਼ਿਆਦਾ ਟੱਫ ਤੇ ਖਤਰਨਾਕ ਲੁੱਕ 'ਚ ਨਜ਼ਰ ਆਉਣਗੇ।
ਜੌਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਪੋਸਟਰ ਸ਼ੇਅਰ ਕਰਦਿਆਂ ਦੱਸਿਆ ਕਿ ਇਸ ਵਾਰ ਯਸ਼ਵਰਧਨ ਡਬਲ ਫੋਰਸ ਨਾਲ ਆਵੇਗਾ। ਪੋਸਟਰ 'ਤੇ 'ਦਿ ਰਾਅ ਟਰੁੱਥ' ਲਿਖਿਆ ਹੈ ਤੇ ਜ਼ਿਆਦਾ ਸਸਪੈਂਸ ਕ੍ਰਿਏਟ ਕਰਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਕਹਾਣੀ ਉਥੋਂ ਹੀ ਸ਼ੁਰੂ ਹੋਵੇਗੀ, ਜਿਥੋਂ ਪਿਛਲੀ ਵਾਰ ਖਤਮ ਹੋਈ ਸੀ। ਹੋ ਸਕਦਾ ਹੈ ਕਿ ਸੋਨਾਕਸ਼ੀ ਵੀ ਇਸ ਫਿਲਮ 'ਚ ਕੁਝ ਐਕਸ਼ਨ ਕਰਦੀ ਨਜ਼ਰ ਆਵੇ। ਇਸ ਤੋਂ ਪਹਿਲਾਂ ਸੋਨਾਕਸ਼ੀ 'ਅਕੀਰਾ' ਫਿਲਮ 'ਚ ਜ਼ਬਰਦਸਤ ਐਕਸ਼ਨ ਕਰਦੀ ਦਿਖਾਈ ਦਿੱਤੀ ਸੀ। 'ਫੋਰਸ 2' ਦਾ ਟਰੇਲਰ 29 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

Tags: ਫੋਰਸ 2 ਜੌਨ ਅਬ੍ਰਾਹਮ ਸੋਨਾਕਸ਼ੀ ਸਿਨ੍ਹਾ Force 2 John Abraham Sonakshi Sinha