FacebookTwitterg+Mail

'ਫੁਕਰੇ ਰਿਟਰਨਜ਼' ਦਾ ਟੀਜ਼ਰ ਰਿਲੀਜ਼, ਰਿਚਾ ਚੱਢਾ ਵਜ੍ਹਾ ਦੀ ਕਰਕੇ ਫਿਰ ਮੁਸੀਬਤ 'ਚ ਫਸੇ ਫੁਕਰੇ

fukrey returns
10 August, 2017 03:59:37 PM

ਮੁੰਬਈ— 'ਫੁਕਰੇ ਰਿਟਰਨਜ਼' ਦਾ ਟੀਜ਼ਰ ਬੀਤੇ ਦਿਨ ਬੁੱਧਵਾਰ ਨੂੰ ਰਿਲੀਜ਼ ਹੋਇਆ ਹੈ। ਵਰੁਣ ਸ਼ਰਮਾ, ਮਨਜੋਤ ਸਿੰਘ, ਪੁਲਕਿਤ ਸਮਰਾਟ, ਅਲੀ ਫਜਲ ਅਤੇ ਰਿਚਾ ਚੱਢਾ ਸਟਾਰਰ ਇਕ ਵਾਰ ਫਿਰ ਤੋਂ ਪ੍ਰਸ਼ੰਸਕਾਂ ਨੂੰ ਹਸਾਉਣ ਲਈ ਤਿਆਰ ਹਨ। ਦਿੱਲੀ 'ਤੇ ਆਧਾਰਿਤ 2013 'ਚ ਆਈ ਕਹਾਣੀ 'ਚ ਦਿਖਾਇਆ ਗਿਆ ਹੈ ਕੀ ਕਿਵੇਂ ਚਾਰ ਦੋਸਤ ਆਸਾਨੀ ਨਾਲ ਪੈਸਾ ਕਮਾਉਣ ਲਈ ਇਕੱਠੇ ਆਉਂਦੇ ਹਨ ਪਰ 'ਫੁਕਰੇ ਰਿਟਰਨਜ਼' ਤੁਹਾਡੇ ਲਈ ਥੋੜਾ ਹੋਰ ਜ਼ਿਆਦਾ ਪਾਗਲਪੰਨ ਲੈ ਕੇ ਆਇਆ ਹੈ। ਇਸ ਟੀਜ਼ਰ ਦੀ ਟੈਗਲਾਈਨ 'ਚ ਲਿਖਿਆ ਹੈ, ''ਉਮੀਦ 'ਤੇ ਨਹੀਂ ਜੁਗਾੜ 'ਤੇ ਦੁਨੀਆ ਕਾਇਮ ਹੈ''।


'ਫੁਕਰੇ ਰਿਟਰਨਜ਼' ਦੀ ਸ਼ੁਰੂਆਤ 'ਚ ਦਿਖਾਇਆ ਗਿਆ ਹੈ ਕਿ ਚੂਚਾ ਯਾਨੀ ਵਰੁਣ ਸ਼ਰਮਾ ਇਕ ਵਾਰ ਫਿਰ ਤੋਂ ਭਵਿਖ ਦੇ ਸੁਪਨੇ ਦੇਖਣਾ ਸ਼ੁਰੂ ਕਰ ਦਿੰਦਾ ਹੈ ਪਰ ਸਭ ਲਈ ਮੁਸੀਬਤਾਂ ਉਦੋਂ ਸ਼ੁਰੂ ਹੋ ਜਾਂਦੀਆਂ ਹਨ ਜਦੋਂ ਇਸ ਫਿਲਮ 'ਚ ਰਿਚਾ ਚੱਢਾ ਜਦੋਂ ਜੇਲ ਤੋਂ ਬਾਹਰ ਆਉਂਦੀ ਹੈ। ਇਸ ਫਿਲਮ ਨੂੰ ਮਰਿਗਦੀਪ ਸਿੰਘ ਲਾਂਭਾ ਨੇ ਨਿਰਦੇਸ਼ਿਤ ਕੀਤਾ ਹੈ। ਉੱਥੇ ਹੀ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਨੇ 'ਫੁਕਰੇ ਰਿਟਰਨਜ਼' ਨੂੰ ਪ੍ਰੋਡਿਊਸ ਕੀਤਾ ਹੈ। ਫਰਹਾਨ ਅਤੇ ਰਿਤੇਸ਼ ਨੇ ਫਿਲਮ ਦੇ ਟੀਜ਼ਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ''ਕੋਈ ਵੀ ਮਾਮਲਾ ਅਹਿਮੀਅਤ ਨਹੀਂ ਰੱਖਦਾ ਕਿਉਂਕਿ ਫੁਕਰੇ ਹਮੇਸ਼ਾ ਆਪਣਾ ਰਸਤਾ ਮੁਸੀਬਤ 'ਚ ਲੱਭ ਲੈਂਦੇ ਹਨ।


Tags: Fukrey Returns Teaser Hindi Film Varun Sharma Pulkit Samrat ਫੁਕਰੇ ਰਿਟਰਨਜ਼ ਟੀਜ਼ਰ