FacebookTwitterg+Mail

Film Review : 'ਫੁਕਰੇ ਰਿਟਰਨਜ਼'

fukrey returns
08 December, 2017 04:32:01 PM

ਮੁੰਬਈ (ਬਿਊਰੋ)— ਨਿਰਦੇਸ਼ਕ ਮਰਿਗਦੀਪ ਸਿੰਘ ਲਾਂਬਾ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਫੁਕਰੇ ਰਿਟਰਨਜ਼' ਅੱਜ ਯਾਨੀ ਸ਼ੁਕਰਵਾਰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਪੁਲਕਿਤ ਸਰਮਾਟ, ਵਰੁਣ ਸ਼ਰਮਾ, ਅਲੀ ਫਜ਼ਲ, ਮੰਜੂ ਸਿੰਘ, ਰਿੱਚਾ ਚੱਢਾ, ਪੰਕਜ ਤ੍ਰਿਪਾਠੀ, ਵਿਸ਼ਾਖਾ ਸਿੰਘ, ਪ੍ਰਿਆ ਆਨੰਦ, ਰਾਜੀਵ ਗੁਪਤਾ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ ਯੂ. ਏ. ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।
ਕਹਾਣੀ
ਇਹ ਕਹਾਣੀ ਉੱਥੋਂ ਸ਼ੁਰੂ ਹੁੰਦੀ ਹੈ ਜਿੱਥੇ 'ਫੁਕਰੇ' ਖਤਮ ਹੁੰਦੀ ਹੈ। ਭੋਲੀ ਪੰਜਾਬਣ (ਰਿੱਚਾ ਚੱਢਾ) ਨੂੰ ਜੇਲ ਹੋਣ ਤੋਂ ਬਾਅਦ ਚੂਚਾ (ਵਰੁਣ ਸ਼ਰਮਾ) ਫਿਰ ਤੋਂ ਸੁਪਨੇ ਦੇਖਣ ਲੱਗਦਾ ਹੈ। ਉਨ੍ਹਾਂ ਸੁਪਨਿਆਂ ਨਾਲ ਹੀ ਗੁਣਾ ਕਰਕੇ ਉਸਦਾ ਦੋਸਤ ਹਨੀ (ਪੁਲਕਿਤ ਸਮਰਾਟ) ਵੱਖ-ਵੱਖ ਕਹਾਣੀਆਂ ਅਤੇ ਲਾਟਰੀ ਦੇ ਨੰਬਰ ਕੱਢਦਾ ਹੈ। ਇਸ ਪੂਰੀ ਕਹਾਣੀ 'ਚ ਹਨੀ ਅਤੇ ਚੂਚੇ ਨਾਲ ਲਾਲੀ (ਮਨਜੋਤ ਸਿੰਘ) ਅਤੇ ਜ਼ਫਰ (ਅਲੀ ਫਜ਼ਲ) ਵੀ ਹੁੰਦੇ ਹਨ। ਇਸ ਦੌਰਾਨ ਹੀ ਮੰਤਰੀ ਨਾਲ ਗੱਲਬਾਤ ਕਰਕੇ ਭੋਲੀ ਪੰਜਾਬਣ ਜੇਲ ਤੋਂ ਰਿਹਾਅ ਹੋ ਕੇ ਬਾਹਰ ਆ ਜਾਂਦੀ ਹੈ ਅਤੇ ਚਾਰੋਂ ਦੋਸਤਾਂ ਹਨੀ, ਚੂਚਾ, ਲਾਲੀ ਅਤੇ ਜ਼ਫਰ ਨੂੰ ਫੜ੍ਹ ਲੈਂਦੀ ਹੈ। ਇਸਦੇ ਨਾਲ ਹੀ ਪੰਡਿਤ ਜੀ (ਪੰਕਜ ਤ੍ਰਿਪਾਠੀ) ਨੂੰ ਅਗਵਾ ਕਰ ਲੈਂਦੀ ਹੈ। ਖਜਾਨੇ ਬਾਰੇ ਵੀ ਗੱਲ ਹੁੰਦੀ ਹੈ ਅਤੇ ਬਹੁਤ ਸਾਰੇ ਉਤਰਾਅ-ਚੜਾਅ ਦੇਖਣ ਨੂੰ ਮਿਲਦੇ ਹਨ। ਇਸ ਪੂਰੀ ਘਟਨਾ 'ਚ ਮੰਤਰੀ ਜੀ, ਭੋਲੀ ਪੰਜਾਬਣ ਅਤੇ ਇਨ੍ਹਾਂ ਚਾਰੋਂ ਦੋਸਤਾਂ ਦਾ ਅੰਤ ਕੀ ਹੁੰਦਾ ਹੈ? ਇਹ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਹੋਵੇਗੀ।
ਕਮਜ਼ੋਰ ਕੜੀਆਂ
ਫਿਲਮ ਦੀ ਕਹਾਣੀ ਦਾ ਭਵਿੱਖ ਨਾਲ ਕੋਈ ਲੈਣ ਦੇਣ ਨਹੀਂ ਹੈ। ਹਾਲਾਕਿ ਘੁਟਾਲੇ ਦੇ ਬਾਰੇ 'ਚ ਜ਼ਿਕਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਸਦੇ ਆਉਣ ਤੋਂ ਪਹਿਲਾਂ ਸਭ ਦਾ ਧਿਆਨ ਮੁੱਦੇ ਤੋਂ ਹੱਟ ਜਾਂਦਾ ਹੈ। ਫਿਲਮ ਦਾ ਪਹਿਲਾਂ ਹਿੱਸਾ ਕਾਫੀ ਹੋਲੀ ਚਲਦਾ ਹੈ ਅਤੇ ਫਿਲਮ ਦਾ ਕਲਾਈਮੈਕਸ ਵੀ ਕੋਈ ਖਾਸ ਨਹੀਂ ਹੈ। ਇਸ ਤੋਂ ਇਲਾਵਾ ਫਿਲਮ ਦੇ ਗੀਤ ਵੀ ਕੋਈ ਖਾਸ ਕਮਾਲ ਨਹੀਂ ਕਰ ਸਕੇ।
ਬਾਕਸ ਆਫਿਸ
ਫਿਲਮ ਦਾ ਬਜਟ ਕਰੀਬ 30 ਕਰੋੜ (ਪ੍ਰੋਡਕਸ਼ਨ 22 ਕਰੋੜ+ਪ੍ਰਮੋਸ਼ਨ 8 ਕਰੋੜ) ਹੈ ਅਤੇ ਇਸਨੂੰ 1200 ਤੋਂ ਜ਼ਿਆਦਾ ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੁਣ ਇਹ ਦੇਖਣਾ ਹੋਵੇਗਾ ਕਿ ਫਿਲਮ ਵੀਕੈਂਡ 'ਚ ਬਾਕਸ ਆਫਿਸ 'ਤੇ ਕਾਰੋਬਾਰ ਕਰਨ 'ਚ ਸਫਲ ਹੁੰਦੀ ਹੈ ਜਾਂ ਨਹੀਂ।


Tags: Richa Chadda Pulkit Samrat Varun Sharma Fukrey Returns Review Hindi Film