FacebookTwitterg+Mail

Box Office : 'ਫੁਕਰੇ ਰਿਟਰਨਜ਼' ਨੇ ਪਹਿਲੇ ਦਿਨ ਕੀਤੀ ਸ਼ਾਨਦਾਰ ਓਪਨਿੰਗ, ਜਾਣੋ ਕਲੈਕਸ਼ਨ

fukrey returns
09 December, 2017 05:56:57 PM

ਮੁੰਬਈ (ਬਿਊਰੋ)—  ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਫੁਕਰੇ ਰਿਟਰਨਜ਼' ਨੇ ਪਹਿਲੇ ਦਿਨ ਦੀ ਕਮਾਈ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਜਿਹਾ ਕਿਹਾ ਜਾ ਰਿਹਾ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਇਹ ਫਿਲਮ ਪਹਿਲੇ ਦਿਨ 4 ਕਰੋੜ ਦੀ ਕਮਾਈ ਕਰੇਗੀ ਪਰ ਫਿਲਮ ਨੂੰ ਪਹਿਲੇ ਦਿਨ ਬਾਕਸ ਆਫਿਸ 'ਤੇ ਧਮਾਕੇਦਾਰ ਓਪਨਿੰਗ ਮਿਲੀ ਹੈ। ਇਸ ਫਿਲਮ ਨੇ ਪਹਿਲੇ ਦਿਨ 8.10 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


ਦੱਸਣਯੋਗ ਹੈ ਕਿ 2013 'ਚ ਆਈ ਫਿਲਮ 'ਫੁਕਰੇ' ਦਾ ਸੀਕਵਲ ਹੈ। 'ਫੁਕਰੇ' ਨੇ ਆਪਣੇ ਸ਼ੁਰੂਆਤੀ ਤਿੰਨ ਦਿਨਾਂ 'ਚ 'ਤੇ 9.82 ਕਰੋੜ ਦੀ ਕਮਾਈ ਕੀਤੀ ਸੀ, ਉੱਥੇ ਹੀ 'ਫੁਕਰੇ ਰਿਟਰਨਜ਼' ਨੇ ਪਹਿਲੇ ਦਿਨ ਹੀ ਇਸਦੇ ਕਰੀਬ ਕਮਾਈ ਕਰ ਲਈ ਹੈ। ਇਸ ਫਿਲਮ 'ਚ ਰਿੱਚਾ ਚੱਢਾ, ਪੁਲਕਿਤ ਸਮਰਾਟ, ਅਲੀ ਫਜ਼ਲ, ਮਨਜੋਤ ਸਿੰਘ, ਪੰਕਜ ਤ੍ਰਿਪਾਠੀ ਅਤੇ ਮਕਰੰਦ ਦੇਸ਼ਪਾਂਡੇ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਵੀਕੈਂਡ 'ਚ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Pulkit Samrat Richa Chadda Varun Sharma Fukrey Returns Box Office Hindi Film