FacebookTwitterg+Mail

ਬਾਕਸ ਆਫਿਸ 'ਤੇ ਧਮਾਲਾਂ ਪਾ ਰਹੀ ਹੈ 'ਫੁਕਰੇ ਰਿਟਰਨਜ਼, 2 ਦਿਨਾਂ 'ਚ ਕਮਾਏ ਇੰਨੇ ਕਰੋੜ

fukrey returns
10 December, 2017 02:55:12 PM

ਮੁੰਬਈ (ਬਿਊਰੋ)— ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਫੁਕਰੇ ਰਿਟਰਨਜ਼' ਬਾਕਸ ਆਫਿਸ 'ਤੇ ਖੂਬ ਧਮਾਲਾਂ ਪਾ ਰਹੀ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਦਿਨ ਸ਼ੁਕਰਵਾਰ 8.10 ਕਰੋੜ, ਦੂਜੇ ਦਿਨ ਸ਼ਨੀਵਾਰ 11.30 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਕੁੱਲ ਮਿਲਾ ਕੇ 2 ਦਿਨਾਂ 'ਚ 19.40 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਟਰੇਡ ਐਨਾਲਿਸਟ ਤਰਣ ਆਦਰਸ਼ ਤਰਣ ਆਦਰਸ਼ ਨੇ ਕਿਹਾ ਹੈ ਕਿ ਫਿਲਮ ਓਪਨਿੰਗ ਵੀਕੈਂਡ 'ਚ 30 ਕਰੋੜ ਦੀ ਕਮਾਈ ਕਰ ਲਵੇਗੀ।


ਦੱਸਣਯੋਗ ਹੈ ਕਿ ਇਸ ਫਿਲਮ ਦੇ ਪਹਿਲੇ ਭਾਗ ਨੇ ਵੀਕੈਂਡ 'ਚ 9.82 ਕਰੋੜ ਦੀ ਕਮਾਈ ਕੀਤੀ ਅਤੇ ਪਹਿਲੇ ਹਫਤੇ 'ਚ ਫਿਲਮ ਦਾ ਕਲੈਕਸ਼ਨ ਕਰੀਬ 18.42 ਕਰੋੜ ਰਿਹਾ, ਪਰ ਮਾਮੂਲੀ ਬਜਟ 'ਚ ਨਵੇਂ ਕਲਾਕਾਰਾਂ ਨਾਲ ਬਣਾਈ ਗਈ ਫਿਲਮ ਨੇ ਭਾਰਤ 'ਚ 36.5 ਕਰੋੜ ਕਮਾਈ ਕਰ ਲਈ ਸੀ। ਨਿਰਦੇਸ਼ਕ ਮਰਿਗਲਾਂਬਾ ਦੇ ਨਿਰਦੇਸ਼ਨ 'ਚ ਬਣੀ 'ਫੁਕਰੇ ਰਿਟਰਨਜ਼' ਦਾ ਬਜਟ ਕਰੀਬ 30 ਕਰੋੜ ਦੱਸਿਆ ਜਾ ਰਿਹਾ ਹੈ। ਵਿਵਾਦਾਂ ਦੀ ਵਜ੍ਹਾ ਕਰਕੇ 'ਪਦਮਾਵਤੀ' ਦੀ ਰਿਲੀਜ਼ ਡੇਟ ਟਾਲਣ ਦਾ ਪੂਰਾ ਫਾਇਦਾ 'ਫੁਕਰੇ ਰਿਟਰਨਜ਼' ਨੂੰ ਮਿਲ ਰਿਹਾ ਹੈ।

 


Tags: Pulkit Samrat Richa Chadda Varun Sharma Fukrey Returns Box Office Hindi Film