FacebookTwitterg+Mail

Box Office : ਦੂਜੇ ਹਫਤੇ ਵੀ ਜਾਰੀ ਰਿਹੈ 'ਫੁਕਰੇ...' ਦੀ ਕਮਾਈ ਦਾ ਸਿਲਸਿਲਾ, ਜਾਣੋ ਕਲੈਕਸ਼ਨ

fukrey returns
17 December, 2017 08:11:01 PM

ਮੁੰਬਈ (ਬਿਊਰੋ)— ਪਿਛਲੇ ਹਫਤੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫਿਲਮ 'ਫੁਕਰੇ ਰਿਟਰਨਜ਼' ਬਾਕਸ ਆਫਿਸ 'ਤੇ ਸਫਲ ਸਾਬਤ ਹੋ ਰਹੀ ਹੈ। ਫਿਲਮ ਨੇ ਬਾਕਸ ਆਫਿਸ 'ਤੇ ਪਹਿਲੇ ਹਫਤੇ 'ਚ ਹੀ ਧਮਾਕੇਦਾਰ ਕਮਾਈ ਨਾਲ 50 ਕਰੋੜ ਦਾ ਆਂਕੜਾ ਪਾਰ ਕਰ ਚੁੱਕੀ ਸੀ। ਫਿਲਮ ਨੇ ਪਹਿਲੇ ਦਿਨ ਸ਼ੁਕਰਵਾਰ 8.10 ਕਰੋੜ, ਦੂਜੇ ਦਿਨ ਸ਼ਨੀਵਾਰ 11.30 ਕਰੋੜ, ਤੀਜੇ ਦਿਨ ਐਤਵਾਰ 12.80 ਕਰੋੜ, ਚੋਥੇ ਦਿਨ ਸੋਮਵਾਰ 5.10, 5ਵੇਂ ਦਿਨ ਮੰਗਲਵਾਰ 5.05 ਕਰੋੜ, 6ਵੇਂ ਦਿਨ 4.30 ਕਰੋੜ, 7ਵੇਂ ਦਿਨ 3.65 ਕਰੋੜ ਅਤੇ ਦੂਜੇ ਹਫਤੇ 'ਚ ਸ਼ੁਕਰਵਾਰ 3.31 ਕਰੋੜ, ਸ਼ਨੀਵਾਰ 5.15 ਕਰੋੜ ਦੀ ਕਮਾਈ ਕਰ ਲਈ ਹੈ। ਫਿਮਲ ਨੇ ਕੁੱਲ ਮਿਲਾ ਕੇ ਘਰੇਲੂ ਬਾਕਸ ਆਫਿਸ 'ਤੇ 9 ਦਿਨਾਂ 'ਚ 59.01 ਕਰੋੜ ਦਾ ਕਾਰੋਬਾਰ ਕਰ ਲਿਆ ਹੈ।


ਦੱਸਣਯੋਗ ਹੈ ਕਿ ਇਹ ਫਿਲਮ 'ਫੁਕਰੇ' ਦਾ ਸੀਕਵਲ ਹੈ ਜਿਸ 'ਚ ਰਿੱਚਾ ਚੱਢਾ, ਪੁਲਕਿਤ ਸਮਰਾਟ, ਅਲੀ ਫਜ਼ਲ, ਮਨਜੋਤ ਸਿਘ, ਪੰਕਜ ਤਿਰਪਾਠੀ ਵਰਗੇ ਸਟਾਰ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਫਿਲਮ 'ਚ ਸਭ ਦੇ ਕਿਰਦਾਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਨਿਰਦੇਸ਼ਕ ਮਰਿਗਦੀਪ ਸਿੰਘ ਲਾਂਬਾ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।


Tags: Pulkit Samrat Richa Chadda Varun Sharma Fukrey Returns Box Office Hindi Film