FacebookTwitterg+Mail

B'day Spl: ਪੰਜਾਬੀ ਸਿਨੇਮਾ ਦੇ ਨਾਮੀ ਅਦਾਕਾਰ ਗੱਗੂ ਗਿੱਲ ਬਾਰੇ ਜਾਣੋ ਕੁਝ ਖਾਸ ਗੱਲਾਂ (ਤਸਵੀਰਾਂ)

    1/9
16 January, 2017 03:21:37 PM
ਜਲੰਧਰ— ਗੱਗੂ ਗਿੱਲ ਦਾ ਨਾਂ ਪੰਜਾਬ ਦੇ ਮਸ਼ਹੂਰ ਅਭਿਨੇਤਾਵਾਂ 'ਚ ਸ਼ਾਮਲ ਹੈ। ਅੱਜ ਉਨ੍ਹਾਂ ਦਾ ਜਨਮਦਿਨ ਹੈ , ਉਨ੍ਹਾਂ ਦਾ ਅਸਲੀ ਨਾਂ ਕੁਲਵਿੰਦਰ ਸਿੰਘ ਗਿੱਲ ਹੈ ਪਰ ਪੰਜਾਬੀ ਇੰਡਸਟਰੀ 'ਚ ਉਨ੍ਹਾਂ ਨੂੰ ਗੱਗੂ ਗਿੱਲ ਦੇ ਨਾਂ ਨਾਲ ਪਛਾਣ ਮਿਲੀ। ਉਨ੍ਹਾਂ ਨੇ 1990 ਦੇ ਦਹਾਕੇ 'ਚ ਯੋਗਰਾਜ ਸਿੰਘ ਨਾਲ ਕਈ ਪੰਜਾਬੀ ਫਿਲਮਾਂ 'ਚ ਕੰਮ ਕੀਤਾ। ਉਹ ਮਲੌਟ ਦੇ ਪਿੰਡ ਮਾਹਨੀ ਖੇੜਾ, ਜ਼ਿਲਾ ਮੁਕਤਸਰ ਪੰਜਾਬ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਰਿਵਾਰ 'ਚ ਦੋ ਬੇਟੇ ਗੁਰਅਮਿੰਰਤ ਸਿੰਘ ਤੇ ਗੁਰਜੋਤ ਸਿੰਘ ਹਨ। ਉਨ੍ਹਾਂ ਦੀ ਪਹਿਲੀ ਫਿਲਮ 'ਪੁੱਤ ਜੱਟਾਂ ਦੇ' ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 'ਜਿਊਣਾ ਮੌੜ', 'ਮਿਰਜ਼ਾ ਸਹਿਬਾ', 'ਸ਼ਰੀਕ', 'ਬਦਲਾ', 'ਸਿਕੰਦਰ', 'ਜੰਗ ਦਾ ਮੈਦਾਨ', 'ਸਰਦਾਰੀ', 'ਟਰੱਕ ਡਰਾਈਵਰ' ਆਦਿ ਫਿਲਮਾਂ 'ਚ ਕੰਮ ਕੀਤਾ। ਉਨ੍ਹਾਂ ਨੇ ਕਈ ਮਸ਼ਹੂਰ ਅਭਿਨੇਤਰੀਆਂ ਨਾਲ ਕੰਮ ਕੀਤਾ, ਜਿਨ੍ਹਾਂ 'ਚ ਦਲਜੀਤ ਕੌਰ, ਪ੍ਰੀਤੀ ਸਪਰੂ, ਮਨਜੀਤ ਕੁਲਾਰ, ਉਪਾਸਨਾ ਸਿੰਘ ਤੇ ਰਵਿੰਦਰ ਮਾਨ ਮੁੱਖ ਰੂਪ ਨਾਲ ਸ਼ਾਮਲ ਹਨ। ਇਸ ਖਾਸ ਮੌਕੇ 'ਤੇ ਉਨ੍ਹਾਂ ਦੀਆਂ ਕੁਝ ਯਾਦਗਾਰ ਤਸਵੀਰਾਂ ਦੇਖ ਸਕਦੇ ਹੋ।

Tags: ਗੱਗੂ ਗਿੱਲਜਨਮਦਿਨਗੁਰਜੋਤ ਸਿੰਘ Gaggu Gill birthdaygurjot Singh